ਥੋੜ੍ਹੀ ਜਿਹੀ ਕਪੂਰ ਬਹੁਤ ਕੰਮ ਦੀ, ਜਾਣੋ ਇਸ ਦੇ ਲਾਭ
Tuesday, Jul 12, 2016 - 01:24 PM (IST)
ਚੰਡੀਗੜ੍ਹ - ਕਪੂਰ ਦੀ ਵਰਤੋਂ ਪੂਜਾ-ਪਾਠ ਕਰਨ ਵਾਸਤੇ ਹੁੰਦੀ ਹੈ। ਪਰ ਬਹੁਤ ਘੱਟ ਲੋਕਾਂ ਨੂੰ ਇਸ ਦੇ ਲਾਭ ਬਾਰੇ ਪਤਾ ਹੋਵੇਗਾ। ਇਹ ਖੂਬਸੂਰਤੀ ਤੋਂ ਲੈ ਕੇ ਰਸੌਈ ਤੱਕ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਕਰਦੀ ਹੈ।
1. ਰੋਜ਼ ਰਾਤ ਨੂੰ ਸੌਣ ਤੋਂ ਪਹਿਲੇ ਕੱਚੇ ਦੁੱਧ ''ਚ ਥੋੜ੍ਹਾ ਜਿਹਾ ਕਪੂਰ ਮਿਲਾ ਲਓ। ''ਕਾਟਨ'' ਦੀ ਸਹਾਇਤਾ ਨਾਲ ਇਸ ਨੂੰ ਚਹਿਰੇ ਤੇ ਲਗਾਓ। 5 ਮਿੰਟਾ ਬਾਅਦ ਧੋ ਲਓ। ਚਮੜੀ ''ਤੇ ਚਮਕ ਆ ਜਾਵੇਗੀ।
2. ਨਾਰੀਅਲ ਦੇ ਤੇਲ ''ਚ ਕਪੂਰ ਪਾ ਕੇ ਹਲਕਾ ਗਰਮ ਕਰ ਲਓ। ਸਿਰ ''ਚ ਮਾਲਿਸ਼ ਕਰਕੇ ਇਕ ਘੰਟੇ ਬਾਅਦ ਸਿਰ ਧੋ ਲਓ। ਇਸ ਨਾਲ ਸਿੱਕਰੀ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ।
3. ਨਾਰੀਅਲ ਦੇ ਤੇਲ ''ਚ ਕਪੂਰ ਮਿਲਾ ਕੇ ਰੱਖ ਲਓ। ਇਸ ਨੂੰ ਰੋਜ਼ ਮੁਹਾਸਿਆਂ ''ਤੇ ਲਗਾਓ। ਸੜੇ ਜਾਂ ਸੱਟ ਦੇ ਨਿਸ਼ਾਨ ''ਤੇ ਲਗਾਓਗੇ ਤਾਂ ਕੁਝ ਦਿਨ੍ਹਾਂ ''ਚ ਹੀ ਇਹ ਨਿਸ਼ਾਨ ਮਿਟ ਜਾਣਗੇ।
4. ਕਪੂਰ, ਜਵੈਣ ਅਤੇ ਪਿਪਰਮਿੰਟ ਨੂੰ ਬਰਾਬਰ ਮਾਤਰਾ ''ਚ ਲੈ ਕੇ ਕੱਚ ਦੇ ਭਾਂਡੇ ''ਚ ਪਾ ਕੇ 6-8 ਘੰਟੇ ਲਈ ਧੁੱਪੇ ਰੱਖ ਲਓ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਹਿਲਾਂਦੇ ਰਹੋ। ਇਸ ਮਿਸ਼ਰਣ ਦੀਆਂ 4-5 ਬੂੰਦਾਂ ਖ਼ਾਰਸ਼ ਜਾਂ ਉੱਲੀ ਵਾਲੀ ਜਗ੍ਹਾਂ ''ਤੇ ਲਗਾਓ।
5. ਮਾਸਪੇਸ਼ੀ ਜਾਂ ਜੋੜਾਂ ਦੇ ਦਰਦ ਵਾਲੀ ਜਗ੍ਹਾਂ ''ਤੇ ਕਪੂਰ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜਲਦੀ ਹੀ ਅਰਾਮ ਮਿਲੇਗਾ।
6. ਸਰਦੀ ਜਾਂ ਜ਼ੁਕਾਮ ਹੋਣ ''ਤੇ ਤਿੱਲ ਜਾਂ ਨਾਰੀਅਲ ਦੇ ਤੇਲ ''ਚ ਕਪੂਰ ਮਿਲਾ ਕੇ ਛਾਤੀ ਅਤੇ ਸਿਰ ''ਤੇ ਲਗਾਓ ਜਾਂ ਇਸ ਦੇ ਪਾਣੀ ਦੀ ਭਾਫ ਲਓ।
7. ਇਕ ਗਲਾਸ ਪਾਣੀ ''ਚ ਇਕ ਚਮਚ ਜਵੈਣ ਪਾ ਕੇ ਉਬਾਲੋ। ਪਾਣੀ ਅੱਧਾ ਰਹਿ ਜਾਏ ਤਾਂ ਇਸ ''ਚ ਥੋੜ੍ਹਾ ਜਿਹਾ ਕਪੂਰ ਪਾ ਕੇ ਪੀ ਲਓ। ਪੇਟ ਦਰਦ ''ਚ ਅਰਾਮ ਮਿਲੇਗਾ।
8. ਸੜਨ ਵਾਲੀ ਜਗ੍ਹਾਂ ''ਤੇ ਕਪੂਰ ਜਾਂ ਕਪੂਰ ਦਾ ਤੇਲ ਲਗਾਓ। ਜਲਣ ਖਤਮ ਹੋਵੇਗੀ।
9. ਕਪੂਰ ਦਾ ਧੂੰਆ ਘਰ ''ਚ ਕਰਨ ਨਾਲ ਆਸ-ਪਾਸ ਦੇ ''ਬੈਕਟੀਰੀਆ'' ਖ਼ਤਮ ਹੁਦੇ ਹਨ। ਜਿਸ ਨਾਲ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
10. ਜੈਤੂਨ ਦੇ ਤੇਲ ''ਚ ਕਪੂਰ ਪਾ ਕੇ ਸਿਰ ''ਚ ਮਾਲਿਸ਼ ਕਰਨ ਨਾਲ ਸਿਰ ਦਰਦ ਦੂਰ ਹੁੰਦਾ ਹੈ।
11. ਕਪੂਰ ''ਚ ''ਐਂਟੀਬਾਇਓਟਿਕ'' ਹੁੰਦਾ ਹੈ। ਸੱਟ ਲਗਣ ''ਤੇ ਕਪੂਰ ਦਾ ਪਾਣੀ ਲਗਾਉਣ ਨਾਲ ਅਰਾਮ ਮਿਲੇਗਾ।
12. ਦੰਦ ਦਰਦ ਹੋਣ ''ਤੇ ਇਸ ਦਾ ਪਾਊਡਰ ਲਗਾਓ।
