ਕਾਲੀ ਇਲਾਇਚੀ ਖਾਣ ਨਾਲ ਦੂਰ ਹੁੰਦਾ ਸਿਰ ਦਰਦ, ਹੋਣਗੇ ਹੋਰ ਵੀ ਕਈ ਫਾਇਦੇ
Friday, Dec 06, 2019 - 03:51 PM (IST)

ਜਲੰਧਰ - ਵੱਡੀ ਇਲਾਇਚੀ ਦੀ ਵਰਤੋਂ ਹਰ ਘਰ 'ਚ ਮਸਾਲਿਆਂ ਦੇ ਰੂਪ 'ਚ ਕੀਤੀ ਜਾਂਦੀ ਹੈ। ਇਲਾਇਚੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਵੀ ਦੂਰ ਕਰਦੀ ਹੈ। ਵੱਡੀ ਇਲਾਇਚੀ ਦੀ ਵਰਤੋਂ ਲੋਕਾਂ ਵਲੋਂ ਚਾਹ ਲਈ ਵੀ ਕੀਤੀ ਜਾਂਦੀ ਹੈ। ਵੱਡੀ ਇਲਾਇਚੀ ਚਮੜੀ ਅਤੇ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਣ 'ਚ ਮਦਦ ਕਰਦੀ ਹੈ। ਔਸ਼ਧੀ ਦੇ ਗੁਣਾਂ ਨਾਲ ਭਰਪੂਰ ਇਲਾਇਚੀ ਕੈਂਸਰ ਤੋਂ ਲੈ ਕੇ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਨੂੰ ਦੂਰ ਕਰ ਸਕਦੀ ਹੈ।
1. ਦਰਦ ਤੋਂ ਰਾਹਤ
1 ਵੱਡੀ ਇਲਾਇਚੀ ਖਾਣ ਨਾਲ ਸਿਰਦਰਦ ਅਤੇ ਥਕਾਵਟ ਦੂਰ ਹੋ ਜਾਂਦੇ ਹਨ। ਇਸ ਨੂੰ ਪੀਸ ਕੇ ਸ਼ਹਿਦ ਵਿਚ ਮਿਕਸ ਕਰ ਲਓ। ਇਸ ਦੀ ਵਰਤੋਂ ਨਾਲ ਘਬਰਾਹਟ, ਸਿਰਦਰਦ ਅਤੇ ਥਕਾਵਟ ਨਹੀਂ ਹੁੰਦੀ। ਇਸ ਤੋਂ ਇਲਾਵਾ ਇਹ ਖਾਣੇ ਨਾਲ ਦੰਦਾਂ, ਸਾਹ ਦੀ ਬਦਬੂ ਅਤੇ ਮਸੂੜਿਆਂ ਦੀ ਇਨਫੈਕਸ਼ਨ ਤੋਂ ਵੀ ਛੁਟਕਾਰਾ ਮਿਲਦਾ ਹੈ।
2. ਬਲੱਡ ਪ੍ਰੈਸ਼ਰ
ਰੋਜ਼ਾਨਾ ਵੱਡੀ ਇਲਾਇਚੀ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਹ ਯੂਰਿਨਰੀ ਹੈਲਦ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਜਿਸ ਕਾਰਨ ਇਸ ਦੀ ਵਰਤੋਂ ਬਲੱਡ ਪ੍ਰੈਸ਼ਰ ਅਤੇ ਗੁਰਦੇ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
3. ਪਾਚਨ ਤੰਤਰ ਮਜ਼ਬੂਤ
ਵੱਡੀ ਇਲਾਇਚੀ ਸਰੀਰ ਵਿਚ ਐਂਟੀ ਆਕਸੀਡੇਂਟ ਦੇ ਸਤਰ ਨੂੰ ਵਧਾਉਂਦਾ ਹੈ। ਜਿਸ ਕਾਰਨ ਸਰੀਰ ਦਾ ਪਾਚਨ ਤੰਤਰ ਮਜ਼ਬੂਤ ਹੋ ਜਾਂਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਇਸ ਦੀ ਵਕਚੋਂ ਕਰਨ ਨਾਲ ਇਮਊਨਿਟੀ ਸਿਸਟਮ ਮਜ਼ਬੂਤ ਹੋ ਜਾਂਦਾ ਹੈ। ਜਿਸ ਨਾਲ ਬੈਕਟੀਰੀਆ ਅਤੇ ਵਾਇਰਲ ਇਨਫੈਕਸ਼ਨ ਖਤਮ ਹੋ ਜਾਂਦਾ ਹੈ।
4. ਗਲੋਇੰਗ ਚਮੜੀ
ਵੱਡੀ ਇਲਾਇਚੀ ਤੁਹਾਡੀ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਚਮੜੀ ਦਾ ਗਲੋ ਵਧਣ ਲੱਗਦਾ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਚਿਹਰੇ 'ਤੇ ਨਿਕਲੇ ਮੁਹਾਸਿਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
5. ਘਣੇ ਵਾਲ
ਵੱਡੀ ਇਲਾਇਚੀ ਵਾਲਾਂ ਨੂੰ ਲੰਬਾ ਕਾਲਾ ਅਤੇ ਸੰਘਣਾ ਬਣਾਉਣ ਵਿਚ ਮਦਦ ਕਰਦੀ ਹੈ ਰੋਜ਼ਾਨਾ ਇਸ ਦੀ ਵਰਤੋਂ ਨਾਲ ਵਾਲ ਝੜਣਾ ਵੀ ਬੰਦ ਹੋ ਜਾਂਦੇ ਹਨ। ਵੱਡੀ ਇਲਾਇਚੀ ਵਿਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ ਜੋ ਵਾਲਾਂ ਦੀ ਸਮੱਸਿਆਵਾਂ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।
6. ਗੈਸ ਤੇ ਉਲਟੀਆਂ ਤੋਂ ਰਾਹਤ
ਵੱਡੀ ਇਲਾਇਚੀ ਅਤੇ ਅਜਵਾਇਣ ਨੂੰ ਪਾਣੀ 'ਚ ਚੰਗੀ ਤਰ੍ਹਾਂ ਉਬਾਲ ਕੇ ਪੁਣ ਲਵੋ। ਇਸ 'ਚ ਥੋੜ੍ਹਾ ਜਿਹਾ ਕਾਲਾ ਨਮਕ ਤੇ ਹਿੰਗ ਮਿਲਾ ਕੇ ਕੋਸਾ ਕਰ ਕੇ ਪੀਵੋ। ਇਸ ਨਾਲ ਪੇਟ ਗੈਸ ਤੇ ਉਲਟੀਆਂ ਤੋਂ ਰਾਹਤ ਮਿਲੇਗੀ।
7. ਗਲੇ ਦੀ ਤਕਲੀਫਾਂ
ਵੱਡੀ ਇਲਾਇਚੀ ਦੇ ਛਿਲਕੇ ਤੇ ਦਾਲਚੀਨੀ ਨੂੰ ਪਾਣੀ ਵਿਚ ਉਬਾਲ ਕੇ ਰੋਜ਼ਾਨਾ ਇਸ ਪਾਣੀ ਦੇ ਗਰਾਰੇ ਕਰਨ ਨਾਲ ਇਨਫਲੂਏਂਜਾ ਦੀ ਪਹਿਲੀ ਹਾਲਤ ਵਿਚ ਗਲੇ ਦੀਆਂ ਤਕਲੀਫਾਂ ਨੂੰ ਦੂਰ ਕੀਤਾ ਜਾ ਸਕਦਾ ਹੈ।