ਰੱਸੀ ਟੱਪਣ ਨਾਲ ਇਨ੍ਹਾਂ 6 ਬੀਮਾਰੀਆਂ ਤੋਂ ਮਿਲਦੀ ਹੈ ਨਿਜ਼ਾਤ, ਰੁਟੀਨ ’ਚ ਕਰੋ ਸ਼ਾਮਲ

07/13/2023 11:11:27 AM

ਜਲੰਧਰ (ਬਿਊਰੋ)– ਅੱਜ-ਕੱਲ ਖਾਣ-ਪੀਣ ਕਾਰਨ ਹਰ ਕਿਸੇ ਦਾ ਭਾਰ ਵਧਣ ਲੱਗਾ ਹੈ ਤੇ ਵਧਦੇ ਭਾਰ ਦੀ ਸਮੱਸਿਆ ਨਾਲ ਜੂਝ ਰਹੇ ਲੋਕ ਯੋਗਾ ਜਾਂ ਜਿਮ ਦਾ ਸਹਾਰਾ ਲੈਂਦੇ ਹਨ। ਤੁਸੀਂ ਵੀ ਆਪਣਾ ਭਾਰ ਘਟਾਉਣ ਲਈ ਯੋਗਾ ਦਾ ਸਹਾਰਾ ਲਿਆ ਹੋਵੇਗਾ। ਹਾਲਾਂਕਿ ਰੋਜ਼ਾਨਾ ਛੋਟੀਆਂ ਕੋਸ਼ਿਸ਼ਾਂ ਨਾਲ ਵੀ ਆਸਾਨੀ ਨਾਲ ਤੁਸੀਂ ਆਪਣੀ ਕੈਲਰੀ ਬਰਨ ਕਰ ਸਕਦੇ ਹੋ। ਇਸ ’ਚ ਰੱਸੀ ਟੱਪਣ ਨਾਲ ਵੀ ਸਮੱਸਿਆ ਹੱਲ ਹੋ ਜਾਂਦੀ ਹੈ। ਤੁਸੀਂ ਨਹੀਂ ਜਾਣਦੇ ਕਿ ਬਚਪਨ ਦੀ ਇਹ ਸਾਧਾਰਨ ਖੇਡ ਅੱਜ ਵੀ ਤੁਹਾਡੀ ਸਿਹਤ ’ਤੇ ਕਿੰਨਾ ਅਸਰ ਪਾ ਸਕਦੀ ਹੈ। ਆਓ ਜਾਣਦੇ ਹਾਂ ਰੱਸੀ ਟੱਪਣ ਦੇ ਫ਼ਾਇਦਿਆਂ ਬਾਰੇ–

ਮਾਨਸਿਕ ਤਣਾਅ ਹੁੰਦੈ ਘੱਟ
ਜੇਕਰ ਤੁਸੀਂ ਰੋਜ਼ਾਨਾ ਰੱਸੀ ਟੱਪਦੇ ਹੋ ਤਾਂ ਤੁਹਾਡਾ ਤਣਾਅ, ਚਿੰਤਾ ਆਦਿ ਘੱਟ ਜਾਵੇਗਾ। ਰੱਸੀ ਟੱਪਣ ਨਾਲ ਤੁਹਾਡੇ ਸਰੀਰ ਤੇ ਦਿਮਾਗ ’ਚ ਖ਼ੂਨ ਦਾ ਸੰਚਾਰ ਵਧਦਾ ਹੈ, ਜਿਸ ਨਾਲ ਤੁਹਾਡੀ ਸਰੀਰਕ ਤੇ ਮਾਨਸਿਕ ਸਿਹਤ ਬਣੀ ਰਹਿੰਦੀ ਹੈ।

ਮਾਸਪੇਸ਼ੀਆਂ ਹੁੰਦੀਆਂ ਨੇ ਮਜ਼ਬੂਤ
ਰੱਸੀ ਟੱਪਣ ਦੇ ਬਹੁਤ ਸਾਰੇ ਫ਼ਾਇਦੇ ਹਨ। ਰੱਸੀ ਟੱਪਣ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਤੇ ਲਚਕਤਾ ਵਧਦੀ ਹੈ। ਰੱਸੀ ਟੱਪਣ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਲਈ ਐਥਲੀਟ ਵੀ ਇਸ ਨੂੰ ਆਪਣੇ ਵਰਕਆਊਟ ’ਚ ਸ਼ਾਮਲ ਕਰਦੇ ਹਨ।

ਫੇਫੜੇ ਹੁੰਦੇ ਨੇ ਮਜ਼ਬੂਤ
ਰੱਸੀ ਟੱਪਣਾ ਕਸਰਤ ਦਾ ਇਕ ਵਧੀਆ ਰੂਪ ਹੈ, ਜੋ ਵਿਸ਼ਵ ਪੱਧਰੀ ਐਥਲੀਟ ਵੀ ਕਰਦੇ ਹਨ। ਰੱਸੀ ਟੱਪਣ ਨਾਲ ਢਿੱਡ ਘੱਟ ਹੁੰਦਾ ਹੈ ਐਬਸ ਮਜ਼ਬੂਤ ਹੁੰਦੇ ਹਨ। ਤੁਹਾਡੇ ਫੇਫੜੇ ਵੀ ਮਜ਼ਬੂਤ ਹੁੰਦੇ ਹਨ ਤੇ ਤੁਹਾਡੀ ਤਾਕਤ ਵੀ ਵਧਦੀ ਹੈ। ਇਹ ਪੂਰੇ ਸਰੀਰ ਦੀ ਕਸਰਤ ਹੈ ਤੇ ਘੱਟ ਸਮੇਂ ’ਚ ਜ਼ਿਆਦਾ ਕੈਲਰੀ ਬਰਨ ਕਰਨ ਲਈ ਸਾਬਤ ਹੋਈ ਹੈ।

ਢਿੱਡ ਦੀ ਚਰਬੀ ਹੁੰਦੀ ਹੈ ਘੱਟ
ਢਿੱਡ ਦੀ ਚਰਬੀ ਨੂੰ ਘਟਾਉਣਾ ਬਹੁਤ ਮੁਸ਼ਕਲ ਕੰਮ ਹੈ ਪਰ ਰੱਸੀ ਟੱਪਣ ਨਾਲ ਤੁਹਾਡੇ ਸਰੀਰ ਦਾ ਭਾਰ ਤੇ ਤੁਹਾਡਾ ਢਿੱਡ ਬਹੁਤ ਜਲਦੀ ਘੱਟ ਜਾਵੇਗਾ। ਹਾਈ-ਇੰਟੈਂਸਿਟੀ ਇੰਟਰਵਲ ਟਰੇਨਿੰਗ ਤੁਹਾਨੂੰ ਢਿੱਡ ਦੀ ਚਰਬੀ ਨੂੰ ਘਟਾਉਣ ਤੇ ਡਾਈਟਿੰਗ ਤੋਂ ਬਿਨਾਂ ਢਿੱਡ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ’ਚ ਮਦਦ ਕਰਦੀ ਹੈ।

ਸਿਹਤ ’ਚ ਸੁਧਾਰ
ਰੱਸੀ ਟੱਪਣਾ ਸਰੀਰ ਤੇ ਦਿਲ ਲਈ ਬਹੁਤ ਫ਼ਾਇਦੇਮੰਦ ਹੈ। ਇਹ ਦਿਲ ਲਈ ਸਭ ਤੋਂ ਵਧੀਆ ਕਸਰਤ ਹੈ, ਇਹ ਦਿਲ ਦੀ ਧੜਕਨ ਨੂੰ ਵਧਾਉਂਦੀ ਹੈ, ਜਿਸ ਨਾਲ ਸਟ੍ਰੋਕ ਤੇ ਹਾਰਟ ਅਟੈਕ ਦਾ ਖ਼ਤਰਾ ਘੱਟ ਹੁੰਦਾ ਹੈ।

ਹੱਡੀਆਂ ਹੁੰਦੀਆਂ ਨੇ ਮਜ਼ਬੂਤ
ਕੁਝ ਸਮਾਂ ਲਗਾਤਾਰ ਰੱਸੀ ਟੱਪਣ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਉਨ੍ਹਾਂ ਦੀ ਤਾਕਤ ਤੇ ਘਣਤਾ ਵਧਦੀ ਹੈ, ਜਿਸ ਨਾਲ ਆਸਟੀਓਪੋਰੋਸਿਸ ਦੀ ਸੰਭਾਵਨਾ ਘੱਟ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਸਿਰਫ ਆਮ ਜਾਣਕਾਰੀ ਹੈ। ਜੇਕਰ ਤੁਸੀਂ ਦਿਲ ਜਾਂ ਹੋਰ ਬੀਮਾਰੀਆਂ ਨਾਲ ਜੂਝ ਰਹੇ ਹੋ ਤਾਂ ਰੱਸੀ ਟੱਪਣ ਤੋਂ ਪਹਿਲਾਂ ਹਮੇਸ਼ਾ ਆਪਣੇ ਡਾਕਟਰ ਦੀ ਸਲਾਹ ਲਓ ਕਿਉਂਕਿ ਇਸ ਦੇ ਸਰੀਰ ਨੂੰ ਫ਼ਾਇਦਿਆਂ ਨਾਲ ਕੁਝ ਨੁਕਸਾਨ ਵੀ ਹਨ।


Rahul Singh

Content Editor

Related News