Health Tips: ਰੋਜ਼ਾਨਾ ਕਰੋ ਯੋਗ ਆਸਣ, ਪਿੱਠ ਦਰਦ ਸਣੇ ਕਈ ਬੀਮਾਰੀਆਂ ਹੋਣਗੀਆਂ ਦੂਰ, ਸਰੀਰ ਰਹੇਗਾ ਫਿੱਟ

Friday, Jun 21, 2024 - 11:30 AM (IST)

Health Tips: ਰੋਜ਼ਾਨਾ ਕਰੋ ਯੋਗ ਆਸਣ, ਪਿੱਠ ਦਰਦ ਸਣੇ ਕਈ ਬੀਮਾਰੀਆਂ ਹੋਣਗੀਆਂ ਦੂਰ, ਸਰੀਰ ਰਹੇਗਾ ਫਿੱਟ

ਜਲੰਧਰ (ਵੈੱਬ ਡੈਸਕ) - ਯੋਗ ਆਸਾਨ ਸਾਡੀ ਜ਼ਿੰਦਗੀ ਦਾ ਇਹ ਅਹਿਮ ਹਿੱਸਾ ਹੈ। ਯੋਗ ਕਰਨ ਨਾਲ ਨਾ ਸਿਰਫ਼ ਸਰੀਰ ਤੰਦਰੁਸਤ ਰਹਿੰਦਾ ਹੈ ਸਗੋਂ ਇਸ ਨਾਲ ਸਾਡਾ ਮਨ ਵੀ ਸ਼ਾਂਤ ਰਹਿੰਦਾ ਹੈ। ਯੋਗ ਦੀ ਮਹੱਤਤਾ ਬਾਰੇ ਪੂਰੀ ਦੁਨੀਆਂ ਜਾਣਦੀ ਹੈ। ਜਾਣਕਾਰੀ ਮੁਤਾਬਕ ਸਰੀਰਕ ਤੌਰ ‘ਤੇ ਅਪਾਹਜ ਲੋਕਾਂ ਲਈ, ਯੋਗ ਇਕੋ ਇਕ ਢੰਗ ਹੈ ਜਿਸ ਨਾਲ ਉਹ ਤੰਦਰੁਸਤ ਰਹਿ ਸਕਦੇ ਹਨ। ਯੋਗ ਆਸਣ ਕਰਨ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ, ਜਿਸ ਨਾਲ ਸਰੀਰ ਸਿਹਤਮੰਦ ਅਤੇ ਫਿੱਟ ਰਹਿੰਦਾ ਹੈ। ਯੋਗ ਕਰਨ ਨਾਲ ਥਾਇਰਾਇਡ, ਮੋਟਾਪਾ, ਪਿੱਠ ਦਰਦ ਸਣੇ ਕਈ ਰੋਗ ਦੂਰ ਹੁੰਦੇ ਹਨ। ਰੋਜ਼ਾਨਾ ਤਿੰਨ ਵਾਰ ਸ਼ੰਖ ਵਜਾਉਣ ਨਾਲ ਵੀ ਫੇਫੜਿਆਂ ਨੂੰ ਲਾਭ ਮਿਲਦਾ ਹੈ।

ਯੋਗ ਆਸਣ ਕਰਨ ਨਾਲ ਹੋਣ ਵਾਲੇ ਫ਼ਾਇਦੇ

ਫੇਫੜਿਆਂ ਦੀ ਸਫ਼ਾਈ
ਫੇਫੜਿਆਂ ਦੀ ਸਫ਼ਾਈ ਲਈ ਪ੍ਰਣਨਯਾਮ ਆਸਣ ਵਧੀਆ ਆਸਣ ਹੈ। ਇਸ 'ਚ ਡੂੰਘਾ ਸਾਹ ਲੈਂਦੇ ਹਾਂ। ਸਰੀਰ ਨੂੰ ਕੁਦਰਤੀ ਆਕਸੀਜ਼ਨ ਮਿਲਦੀ ਹੈ ਜੋ ਫੇਫੜਿਆਂ ਨੂੰ ਸਾਫ ਕਰਦੀ ਹੈ। ਸਾਹ ਲੈਣ ਅਤੇ ਛੱਡਣ ਦਾ ਤਰੀਕਾ ਕਿਸੇ ਯੋਗ ਵਿਸ਼ੇਸ਼ਕ ਤੋਂ ਜ਼ਰੂਰ ਸਿੱਖ ਲਓ।

PunjabKesari

ਥਾਇਰਾਇਡ ਵੀ ਹੋਵੇ ਦੂਰ
ਥਾਇਰਾਇਡ ਦੀ ਬੀਮਾਰੀ ਨੂੰ ਯੋਗ ਨਾਲ ਦੂਰ ਕੀਤਾ ਜਾ ਸਕਦਾ ਹੈ। ਵਿਪਰੀਤ ਕਰਨੀ ਯੋਗਾਸਨ ਥਾਇਰਾਇਡ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ ਆਸਣ ਨੂੰ ਕਰਨ ਨਾਲ ਸਿਰਦਰਦ, ਕਮਰ ਦਰਦ, ਗੋਡਿਆਂ ਦੇ ਦਰਦ ਵਰਗੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ। ਤੁਹਾਨੂੰ ਇਹ 5 ਤੋਂ 10 ਮਿੰਟ ਲਈ ਕਰਨਾ ਪਏਗਾ, ਜਿਸ ਤੋਂ ਬਾਅਦ ਤੁਸੀਂ ਉੱਠੋ ਅਤੇ ਬੈਠੋਗੇ ਅਤੇ ਕੁਝ ਸਮੇਂ ਲਈ ਆਰਾਮ ਕਰੋਗੇ। ਜੇ ਤੁਹਾਨੂੰ ਗਰਦਨ ਵਿਚ ਦਰਦ ਹੈ ਤਾਂ ਤੁਹਾਨੂੰ ਇਸ ਯੋਗਾਸਣ ਨੂੰ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਮਨ-ਦਿਮਾਗ ਨੂੰ ਮਿਲੇ ਸ਼ਾਂਤੀ
ਰੋਜ਼ਾਨਾ ਸਵੇਰੇ ਕੁਝ ਸਮੇਂ ਕਪਾਲਭਾਤੀ ਆਸਣ ਕਰਨ ਨਾਲ ਮਨ-ਦਿਮਾਗ ਨੂੰ ਵੀ ਸ਼ਾਂਤੀ ਮਿਲਦੀ ਹੈ। ਇਸ ਆਸਣ ਨਾਲ ਫੇਫੜਿਆਂ ਦੀ ਬਲਾਕੇਜ਼ ਖੋਲ੍ਹਦਾ ਹੈ। ਨਰਵਸ ਸਿਸਟਮ ਅਤੇ ਪਾਚਣ ਕਿਰਿਆ ਵੀ ਤੰਦਰੁਸਤ ਹੁੰਦੀ ਹੈ।

PunjabKesari

ਹਾਈ ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਪੂਰੀ ਦੁਨੀਆਂ ਦੀ ਮੁੱਖ ਸਿਹਤ ਸਮੱਸਿਆ ਹੈ। ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕ ਜੇ 6 ਮਹੀਨੇ ਨਿਯਮਿਤ ਰੂਪ ਨਾਲ ਯੋਗਾ ਕਰਨ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕਾਫੀ ਮਾਤਰਾ ਵਿਚ ਸਥਿਰ ਹੋ ਸਕਦਾ ਹੈ। ਯੋਗਾ ਕਰਨ ਵਾਲੇ ਮਰੀਜ਼ਾਂ ਵਿਚ ਬਲੱਡ ਪ੍ਰੈਸ਼ਰ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ।

ਪਿੱਠ ਦੇ ਦਰਦ ਨੂੰ ਵੀ ਕਰੇ ਠੀਕ
ਫਿਸ਼ ਪੋਜ਼ ਯੋਗ ਤੁਹਾਡੀ ਪਿੱਠ ਦੇ ਦਰਦ ਨੂੰ ਠੀਕ ਕਰਦਾ ਹੈ ਅਤੇ ਤੁਹਾਡੀ ਗਰਦਨ ਦੀ ਚਰਬੀ ਨੂੰ ਵੀ ਘਟਾਉਂਦਾ ਹੈ। ਇਹ ਰੀੜ੍ਹ ਦੀ ਹੱਡੀ ਵਿੱਚ ਲਚਕਤਾ ਲਿਆਉਂਦਾ ਹੈ। ਇਸ ਯੋਗਾ ਕਰਨ ਨਾਲ ਮਾਸਪੇਸ਼ੀਆਂ ਦਾ ਤਣਾਅ ਦੂਰ ਹੁੰਦਾ ਹੈ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਵਾਉਂਦਾ ਹੈ।

PunjabKesari

ਸਰੀਰ ਨੂੰ ਸਲਿਮ ਰੱਖਣ ਲਈ
ਇਸ ਯੋਗ ਆਸਣ ਨਾਲ ਪੇਟ ਦੀ ਚਰਬੀ ਘੱਟ, ਕਮਰ ਪਤਲੀ 'ਤੇ ਮੋਢੇ ਚੌੜੇ ਹੁੰਦੇ ਹਨ। ਇਸਨੂੰ ਕਰਨ ਲਈ ਢਿੱਡ ਦੇ ਬਲ ਲੇਟ ਜਾਓ 'ਤੇ ਦੋਨਾਂ ਹੱਥਾਂ ਨੂੰ ਸਿਰ ਦੇ ਥੱਲੇ ਰੱਖੋ। ਹੁਣ ਮੱਥੇ ਨੂੰ ਸਾਹਮਣੇ ਵਾਲੀ ਦਿਸ਼ਾ 'ਚ ਚੁੱਕੋ 'ਤੇ ਦੋਨਾਂ ਬਾਹਾਂ ਨੂੰ ਮੋਢੇ ਦੇ ਸਮਾਨ ਰੱਖੋ। ਸਰੀਰ ਨੂੰ ਸਟਰੇਚ ਕਰੋ 'ਤੇ ਲੰਬਾ ਸਾਹ ਲਓ।


author

rajwinder kaur

Content Editor

Related News