ਸਵਾਦ ਦੇ ਨਾਲ ਸਿਹਤ ਵੀ, ਘਰ ’ਚ ਸੌਖੇ ਤਰੀਕੇ ਨਾਲ ਬਣਾਓ Jowar Upma
Monday, Oct 28, 2024 - 05:13 AM (IST)
ਵੈੱਬ ਡੈਸਕ - ਉਪਮਾ ਇਕ ਸਿਹਤਮੰਦ ਨਾਸ਼ਤਾ ਪਕਵਾਨਾਂ ’ਚੋਂ ਇਕ ਹੈ। ਜੇਕਰ ਤੁਸੀਂ ਵੀ ਨਾਸ਼ਤੇ ’ਚ ਸਿਹਤਮੰਦ ਉਪਮਾ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਜਵਾਰ ਦਾ ਉਪਮਾ ਖਾ ਸਕਦੇ ਹੋ। ਇਹ ਨਾਸ਼ਤਾ ਸਵਾਦ ਦੇ ਨਾਲ-ਨਾਲ ਸਿਹਤਮੰਦ ਵੀ ਹੈ। ਉਪਮਾ ਇਕ ਸਿਹਤਮੰਦ ਨਾਸ਼ਤਾ ਪਕਵਾਨਾਂ ’ਚੋਂ ਇਕ ਹੈ। ਜੇਕਰ ਤੁਸੀਂ ਆਪਣੇ ਨਾਸ਼ਤੇ ਨੂੰ ਸਵਾਦਿਸ਼ਟ ਅਤੇ ਪੌਸ਼ਟਿਕ ਬਣਾਉਣਾ ਚਾਹੁੰਦੇ ਹੋ, ਤਾਂ ਜਵਾਰ ਦਾ ਉਪਮਾ ਇਕ ਵਧੀਆ ਰੈਸਿਪੀ ਹੋ ਸਕਦੀ ਹੈ। ਇਹ ਨਾਸ਼ਤਾ ਨਾ ਸਿਰਫ਼ ਸੁਆਦੀ ਹੁੰਦਾ ਹੈ, ਸਗੋਂ ਇਸ ਦੇ ਕਈ ਸਿਹਤ ਲਾਭ ਵੀ ਹੁੰਦੇ ਹਨ। ਜਵਾਰ ਉਪਮਾ ਤਿਆਰ ਕਰਨਾ ਸੌਖਾ ਹੈ ਅਤੇ ਇਹ ਪ੍ਰੋਟੀਨ, ਫਾਈਬਰ ਅਤੇ ਮਹੱਤਵਪੂਰਣ ਵਿਟਾਮਿਨਾਂ ਨਾਲ ਭਰਪੂਰ ਹੈ, ਜੋ ਤੁਹਾਡੇ ਦਿਨ ਦੀ ਸ਼ੁਰੂਆਤ ਊਰਜਾ ਅਤੇ ਤਾਜ਼ਗੀ ਨਾਲ ਕਰਦਾ ਹੈ। ਇਸ ਲਈ, ਜੇਕਰ ਤੁਸੀਂ ਇਕ ਸਿਹਤਮੰਦ ਅਤੇ ਪੌਸ਼ਟਿਕ ਨਾਸ਼ਤਾ ਲੱਭ ਰਹੇ ਹੋ, ਤਾਂ ਯਕੀਨੀ ਤੌਰ 'ਤੇ ਜਵਾਰ ਉਪਮਾ ਦੀ ਕੋਸ਼ਿਸ਼ ਕਰੋ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ ਅਤੇ ਜਾਣੋ ਇਸ ਦੀ ਰੈਸਿਪੀ...
ਕਿਵੇਂ ਬਣਾਈਆਂ ਜਵਾਰ ਉਪਮਾ :-
ਜਵਾਰ ਨੂੰ ਭਿਓਣਾ
- ਅੱਧ ਕੱਪ ਜਵਾਰ ਨੂੰ ਚੰਗੀ ਤਰ੍ਹਾਂ ਧੋ ਕੇ ਇਕ ਭਾਂਡੇ ’ਚ ਪਾਓ ਅਤੇ ਪਰੀ ਰਾਤ ਲਈ ਪਾਣੀ ’ਚ ਭਿਓਂ ਦਿਓ।
ਉਬਾਲਣਾ
ਜਵਾਰ ਨੂੰ ਛਾਨ ਲਓ ਅਤੇ ਇਕ ਪ੍ਰੈਸ਼ਰ ਕੁੱਕਰ ’ਚ ਇਕ ਕੱਪ ਪਾਣੀ ਪਾ ਕੇ ਜਵਾਰ ਪਾਓ। 6-7 ਸੀਟੀ ਆਉਣ ਤੱਕ ਇਸ ਨੂੰ ਪਕਾਓ।
ਤੜਕਾ ਤਿਆਰ ਕਰਨਾ
ਇਕ ਪੈਨ ’ਚ 2 ਚਮਚ ਤੇਲ ਗਰਮ ਕਰੋ, 1 ਚਮਚ ਸਰ੍ਹੋਂ ਦੇ ਦਾਣੇ, 1 ਚਮਚ ਜੀਰਾ ਅਤੇ ਇਕ ਚੁਟਕੀ ਹੀਂਗ ਪਾਓ ਜਦੋਂ ਸਰ੍ਹੋਂ ਦੇ ਦਾਣੇ ਤਿੜਕਣ ਲੱਗੇ ਤਾਂ ਕੜੀ ਪੱਤਾ ਅਤੇ ਕੱਟਿਆ ਹੋਇਆ ਅਦਰਕ ਪਾਓ।
ਸਬਜ਼ੀਆਂ ਭੁੰਨਣਾ
ਹੁਣ ਕੱਟਿਆ ਪਿਆਜ਼ ਪਾਓ ਅਤੇ ਸੁਨਹਿਰੀ ਹੋਣ ਤੱਕ ਭੁੰਨੋ। ਫਿਰ ਹਰੀ ਮਿਰਚ ਅਤੇ ਟਮਾਟਰ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਬੀਨਜ਼, ਸ਼ਿਮਲਾ ਮਿਰਚ, ਗਾਜਰ ਅਤੇ ਗੋਭੀ ਪਾਓ। ਸਬਜ਼ੀਆਂ ਨੂੰ ਚੰਗੀ ਤਰ੍ਹਾਂ ਫਰਾਈ ਕਰੋ।
ਮਸਾਲੇ ਪਾਉਣਾ
ਕਾਲੀ ਮਿਰਚ, ਨਮਕ, ਧਨੀਆ ਪਾਊਡਰ ਅਤੇ ਹਲਦੀ ਪਾਊਡਰ ਮਿਲਾਓ। ਸਬਜ਼ੀਆਂ ਨੂੰ ਢੱਕ ਕੇ ਕੁਝ ਦੇਰ ਪਕਣ ਦਿਓ।
ਜਵਾਰ ਮਿਲਾਉਣਾ
ਹੁਣ ਉਬਲਿਆ ਹੋਇਆ ਜਵਾਰ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਢੱਕਣ ਲਾ ਕੇ ਕੁਝ ਸਮਾਂ ਹੋਰ ਪੱਕਣ ਦਿਓ ਤਾਂ ਕਿ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਲ ਜਾਣ।
ਪਰੋਸਣਾ
ਤੁਹਾਡਾ ਜਵਾਰ ਉਪਮਾ ਗਰਮਾ ਗਰਮ ਤਿਆਰ ਹੈ।
ਜਵਾਰ ਦੇ ਫਾਇਦੇ :-
ਜਵਾਰ ਨੂੰ ਪੋਸ਼ਣ ਦਾ ਖਜ਼ਾਨਾ ਕਿਹਾ ਜਾਂਦਾ ਹੈ, ਇਸ ’ਚ ਵਿਟਾਮਿਨਸ, ਪ੍ਰੋਟੀਨ, ਪੋਟੈਸ਼ੀਅਮ ਅਤੇ ਆਇਰਨ ਮੌਜੂਦ ਹੁੰਦਾ ਹੈ। ਇਸ ’ਚ ਫਾਇਬਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਤੁਹਾਡੇ ਭਾਰ ਨੂੰ ਵੀ ਕੰਟ੍ਰੋਲ ਕਰਨ ’ਚ ਮਦਦਗਾਰ ਹੈ। ਰੋਜ਼ਾਨਾ ਜਵਾਰ ਨੂੰ ਡਾਇਟ ’ਚ ਸ਼ਾਮਲ ਕਰ ਕੇ ਸਰੀਰ ਨੂੰ ਕਈ ਲਾਭ ਪਹੁੰਚਾ ਸਕਦੇ ਹਨ। ਜਵਾਰ ਨਾਲ ਕਈ ਤਰ੍ਹਾਂ ਦੀਆਂ ਰੈਸਿਪੀਜ਼ ਬਣਾੀਆਂ ਜਾ ਸਕਦੀਆਂ ਹਨ। ਜਵਾਰ ਗਲੂਟਨ ਫ੍ਰੀ ਹੈ, ਇਸ ਲਈ ਜਿਨ੍ਹਾਂ ਲੋਕਾਂ ਨੂੰ ਕਣਕ ਤੋਂ ਐਲਰਜੀ ਹੈ ਉਹ ਇਸ ਨੂੰ ਆਪਣੀ ਡਾਈਟ ’ਚ ਸ਼ਾਮਲ ਕਰ ਸਕਦੇ ਹਨ।