Valentine''s Day ਨੂੰ ਇਸ ਸਪੈਸ਼ਲ ''Red Velvet Cake'' ਨਾਲ ਬਣਾਓ ਖਾਸ, Partner ਹੋ ਜਾਏਗਾ ਰਾਜ਼ੀ
Friday, Feb 13, 2026 - 03:40 PM (IST)
ਵੈੱਬ ਡੈਸਕ - ਵੈਲੇਨਟਾਈਨ ਡੇਅ (14 ਫਰਵਰੀ) ਦਾ ਮੌਕਾ ਪਿਆਰ ਕਰਨ ਵਾਲਿਆਂ ਲਈ ਬਹੁਤ ਖਾਸ ਹੁੰਦਾ ਹੈ। ਇਸ ਦਿਨ ਨੂੰ ਖਾਸ ਬਣਾਉਣ ਲਈ ਜੋੜੇ ਇਕ-ਦੂਜੇ ਨੂੰ ਤੋਹਫ਼ੇ ਦਿੰਦੇ ਹਨ ਅਤੇ ਡਿਨਰ ਡੇਟ ਪਲਾਨ ਕਰਦੇ ਹਨ। ਹਾਲਾਂਕਿ, ਬਹੁਤ ਸਾਰੇ ਲੋਕ ਇਸ ਦਿਨ ਨੂੰ ਸਾਦਗੀ ਨਾਲ ਘਰ 'ਚ ਹੀ ਸੈਲੀਬ੍ਰੇਟ ਕਰਨਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਆਪਣੇ ਪਾਰਟਨਰ ਨੂੰ ਕੁਝ ਖਾਸ ਮਹਿਸੂਸ ਕਰਵਾਉਣਾ ਚਾਹੁੰਦੇ ਹੋ, ਤਾਂ ਬਾਹਰੋਂ ਕੇਕ ਮੰਗਵਾਉਣ ਦੀ ਬਜਾਏ ਹੇਠਾਂ ਦੱਸੀ ਆਸਾਨ ਰੈਸਿਪੀ ਨਾਲ ਘਰ 'ਚ ਹੀ 'ਰੈੱਡ ਵੈਲਵੇਟ ਕੇਕ' ਤਿਆਰ ਕਰ ਸਕਦੇ ਹੋ।
ਕੇਕ ਬਣਾਉਣ ਲਈ ਜ਼ਰੂਰੀ ਸਮੱਗਰੀ :-
ਮੈਦਾ : 90 ਗ੍ਰਾਮ
ਬੇਕਿੰਗ ਪਾਊਡਰ ਅਤੇ ਬੇਕਿੰਗ ਸੋਡਾ : 2/3 ਚਮਚ (ਹਰੇਕ)
ਕੋਕੋ ਪਾਊਡਰ : 1 ਚਮਚ
ਮੱਖਣ : 90 ਗ੍ਰਾਮ
ਪਾਊਡਰ ਸ਼ੂਗਰ (ਪੀਸੀ ਹੋਈ ਚੀਨੀ) 90 ਗ੍ਰਾਮ
ਕੇਲਾ : 1 ਪੀਸ
ਦਹੀਂ : 75 ਗ੍ਰਾਮ
ਲਾਲ ਫੂਡ ਕਲਰ
ਬਣਾਉਣ ਦੀ ਵਿਧੀ:-
- ਸਭ ਤੋਂ ਪਹਿਲਾਂ ਇਕ ਬਾਊਲ ਵਿਚ ਮੱਖਣ ਅਤੇ ਪਾਊਡਰ ਸ਼ੂਗਰ ਨੂੰ ਚੰਗੀ ਤਰ੍ਹਾਂ ਮਿਲਾ ਕੇ ਕ੍ਰੀਮੀ ਬਣਾ ਲਓ।
- ਇਸ ਮਿਸ਼ਰਣ ਵਿਚ ਕੇਲੇ ਦੇ ਟੁਕੜੇ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ। ਇਸ ਤੋਂ ਬਾਅਦ ਦਹੀਂ ਅਤੇ ਜ਼ਰੂਰਤ ਅਨੁਸਾਰ ਲਾਲ ਫੂਡ ਕਲਰ ਮਿਲਾਓ।
- ਹੁਣ ਇਸ ਵਿਚ ਕੋਕੋ ਪਾਊਡਰ ਪਾ ਕੇ ਮਿਕਸ ਕਰੋ, ਜੋ ਕੇਕ ਨੂੰ ਵਧੀਆ ਫਲੇਵਰ ਦੇਵੇਗਾ।
- ਇਕ ਭਾਂਡੇ ਵਿਚ ਬਟਰ ਪੇਪਰ ਲਗਾ ਕੇ ਤਿਆਰ ਬੈਟਰ ਪਾਓ ਅਤੇ ਇਸਨੂੰ ਮਾਈਕ੍ਰੋਵੇਵ ਵਿਚ 4 ਮਿੰਟ ਲਈ ਬੇਕ ਕਰੋ। ਤੁਸੀਂ ਇਸ ਨੂੰ ਕੁੱਕਰ ਜਾਂ ਕੜਾਹੀ ਵਿਚ ਵੀ ਬਣਾ ਸਕਦੇ ਹੋ।
ਆਈਸਿੰਗ ਨਾਲ ਕਰੋ ਸਜਾਵਟ :-
- ਕੇਕ ਨੂੰ ਹੋਰ ਵੀ ਸੁਆਦੀ ਬਣਾਉਣ ਲਈ 200 ਗ੍ਰਾਮ ਕ੍ਰੀਮ ਚੀਜ਼, 150 ਗ੍ਰਾਮ ਪਾਊਡਰ ਸ਼ੂਗਰ ਅਤੇ 100 ਗ੍ਰਾਮ ਮੱਖਣ ਨੂੰ ਮਿਲਾ ਕੇ ਆਈਸਿੰਗ ਤਿਆਰ ਕਰੋ। ਕੇਕ ਨੂੰ ਵਿਚਕਾਰੋਂ ਕੱਟ ਕੇ ਦੋ ਹਿੱਸਿਆਂ ਵਿਚ ਵੰਡ ਲਓ ਅਤੇ ਲੇਅਰਾਂ 'ਤੇ ਆਈਸਿੰਗ ਲਗਾ ਕੇ ਆਪਣੀ ਪਸੰਦ ਅਨੁਸਾਰ ਸਜਾਓ।
- ਇਸ ਤਰ੍ਹਾਂ ਤੁਸੀਂ ਬਿਨਾਂ ਜ਼ਿਆਦਾ ਖਰਚ ਕੀਤੇ ਅਤੇ ਘੱਟ ਸਮੇਂ ਵਿਚ ਘਰ ਬੈਠੇ ਹੀ ਵੈਲੇਨਟਾਈਨ ਡੇਅ ਦਾ ਆਨੰਦ ਮਾਣ ਸਕਦੇ ਹੋ।
