ਢਿੱਡ ਦੇ ਕੀੜੇ ਅਤੇ ਸ਼ੂਗਰ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦੈ ਹਨ ਜਾਮੁਨ, ਜਾਣੋ ਹੋਰ ਵੀ ਫ਼ਲਾਂ ਦੇ ਗੁਣ

Saturday, Jul 31, 2021 - 12:23 PM (IST)

ਨਵੀਂ ਦਿੱਲੀ-ਹਮੇਸ਼ਾ ਸਿਹਤਮੰਦ ਰਹਿਣ ਲਈ ਸਾਡੇ ਸਰੀਰ ਨੂੰ ਕਈ ਅਲੱਗ-ਅਲੱਗ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਅਲੱਗ-ਅਲੱਗ ਤਰ੍ਹਾਂ ਦੇ ਫ਼ਲ ਫ਼ਾਇਦੇਮੰਦ ਹੁੰਦੇ ਹਨ।
ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਣ 'ਤੇ ਹਮੇਸ਼ਾ ਡਾਕਟਰ ਫ਼ਲ ਖਾਣ ਦੀ ਸਲਾਹ ਦਿੰਦੇ ਹਨ।
ਜੇਕਰ ਸਾਨੂੰ ਇਹ ਪਤਾ ਚੱਲ ਜਾਵੇ ਕਿ ਕਿਹੜਾ ਫ਼ਲ ਕਿਹੜੀ ਸਮੱਸਿਆ ਲਈ ਖਾਣਾ ਫ਼ਾਇਦੇਮੰਦ ਹੁੰਦਾ ਹੈ ਤਾਂ ਅਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਬਿਮਾਰੀ ਲਈ ਕਿਹੜਾ ਫ਼ਲ ਖਾਣਾ ਸਹੀ ਹੁੰਦਾ ਹੈ।

ਪਪੀਤਾ ਖਾਣ ਦੇ ਗੁਣ ਜਾਣ ਉੱਡ ਜਾਣਗੇ ਤੁਹਾਡੇ ਹੋਸ਼, ਜਾਣੋ ਫਾਇਦਿਆਂ ਬਾਰੇ
ਪਪੀਤਾ
ਬਵਾਸੀਰ ਦੀ ਸਮੱਸਿਆ ਹੋਣ ਤੇ ਪਪੀਤਾ ਖਾਣਾ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਜੇਕਰ ਬਵਾਸੀਰ ਦੀ ਸਮੱਸਿਆ ਹੈ ਜਾਂ ਫਿਰ ਬਚਣਾ ਚਾਹੁੰਦੇ ਹੋ ਤਾਂ ਪਪੀਤਾ ਜ਼ਰੂਰ ਖਾਓ। ਇਸ ਦਾ ਨਿਯਮਿਤ ਤੌਰ 'ਤੇ ਸੇਵਨ ਕਰਨ ਵਾਲੇ ਲੋਕਾਂ ਨੂੰ ਬਵਾਸੀਰ ਨਹੀਂ ਹੁੰਦੀ।
ਅੰਗੂਰ
ਕੋਲੈਸਟਰੋਲ ਦੀ ਸਮੱਸਿਆ ਹੋਣ ਤੇ ਅੰਗੂਰ ਜ਼ਰੂਰ ਖਾਓ। ਅੰਗੂਰ ਕਲੈਸਟਰੋਲ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਂਦੇ ਹਨ।

ਕੇਲਾ ਅਨੇਕਾਂ ਰੋਗਾਂ ਨਾਲ ਲੜਨ ਦੀ ਤਾਕਤ ਰਖਦੈ
ਕੇਲਾ
ਡਿਪ੍ਰੈਸ਼ਨ ਤੋਂ ਛੁਟਕਾਰਾ, ਸਰੀਰ ਦੀ ਕਮਜ਼ੋਰੀ ਅਤੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਕੇਲਾ ਜ਼ਰੂਰ ਖਾਓ।
ਤਰਬੂਜ਼
ਦਿਲ ਦੀ ਸਮੱਸਿਆ ਅਤੇ ਚਮੜੀ ਦੀ ਸਮੱਸਿਆ ਤੋਂ ਬਚਣ ਲਈ ਤਰਬੂਜ ਖਾਓ।

PunjabKesari
ਜਾਮੁਨ
ਢਿੱਡ ਦੇ ਕੀੜੇ ਅਤੇ ਸ਼ੂਗਰ ਦੀ ਸਮੱਸਿਆ ਹੋਣ ਤੇ ਜਾਮੁਨ ਦਾ ਫਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ ।
ਅਨਾਨਾਸ
ਅਨਾਨਾਸ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ ਇਸ ਨਾਲ ਸਰਦੀ ਖਾਂਸੀ ਦੂਰ ਕੀਤੀ ਜਾਂਦੀ ਹੈ। ਐਸੀਡਿਟੀ ਕੰਟਰੋਲ ਕਰਨ ਅਤੇ ਇਮਊਨਿਟੀ ਵਧਾਉਣ ਲਈ ਅਨਾਨਾਸ ਬਹੁਤ ਹੀ ਫ਼ਾਇਦੇਮੰਦ ਹੈ।
ਮੌਸੰਮੀ
ਮੌਸਮੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਫ਼ਲ ਹੈ। ਪਾਣੀ ਦੀ ਘਾਟ ਦੂਰ ਕਰਨ ਲਈ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋਣ 'ਤੇ ਮੌਸੰਮੀ ਜ਼ਰੂਰ ਖਾਓ।

Now 5 Varieties Of Mangoes Will Grow On The Same Tree, Not Sure Then Read  This | ਹੁਣ ਇੱਕੋ ਰੁੱਖ ਨੂੰ ਲੱਗਣਗੇ 5 ਕਿਸਮਾਂ ਦੇ ਅੰਬ, ਨਹੀਂ ਯਕੀਨ ਤਾਂ ਇਹ ਪੜ੍ਹੋ
ਅੰਬ
ਗੁਰਦੇ ਦੀ ਪੱਥਰੀ ਅਤੇ ਅੱਖਾਂ ਦੀ ਰੌਸ਼ਨੀ ਘੱਟ ਹੋਣ ਤੇ ਅੰਬ ਦਾ ਸੇਵਨ ਜ਼ਰੂਰ ਕਰੋ।


Aarti dhillon

Content Editor

Related News