ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਵਿਟਾਮਿਨ ਏ ਨਾਲ ਭਰਪੂਰ ਵਸਤੂਆਂ, ਅੱਖਾਂ ਦੀ ਰੌਸ਼ਨੀ ਸਣੇ ਹੋਣਗੇ ਕਈ ਫ਼ਾਇਦੇ
Thursday, Feb 11, 2021 - 10:46 AM (IST)
ਨਵੀਂ ਦਿੱਲੀ: ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਭਰ ’ਚ ਅੰਨ੍ਹੇਪਣ ਦਾ ਸਭ ਤੋਂ ਆਮ ਅਤੇ ਵੱਡਾ ਕਾਰਨ ਵਿਟਾਮਿਨ ਏ ਦੀ ਕਮੀ ਹੈ। ਉਂਝ ਤਾਂ ਸਰੀਰ ਨੂੰ ਹਰ ਵਿਟਾਮਿਨ ਦੀ ਲੋੜ ਹੁੰਦੀ ਹੈ ਕਿਉਂਕਿ ਹਰ ਵਿਟਾਮਿਨ ਵੱਖ-ਵੱਖ ਰੋਲ ਨਿਭਾਉਂਦਾ ਹੈ। ਵਿਟਾਮਿਨ ਏ ਵੀ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਤੁਹਾਡੀ ਅੱਖਾਂ ਦੀ ਰੋਸ਼ਨੀ, ਮਜ਼ਬੂਤ ਇਮਿਊਨਿਟੀ ਅਤੇ ਪ੍ਰਜਨਨ ਸਮਰੱਥਾ ਲਈ ਵਿਟਾਮਿਨ ਏ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਵਿਟਾਮਿਨ ਏ ਦੀ ਕਮੀ ਨਾਲ ਘੱਟਦੀ ਹੈ ਅੱਖਾਂ ਦੀ ਰੋਸ਼ਨੀ
ਇਸ ਨੂੰ ਰੇਟੀਨੋਲ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਅੱਖਾਂ ’ਚ ਰੇਟਿਨਾ ਬਣਾਉਣ ਵਾਲੇ ਪਿਗਮੈਂਟ ਦੇ ਨਿਰਮਾਣ ’ਚ ਮਦਦ ਕਰਦਾ ਹੈ ਅਤੇ ਜਦੋਂ ਇਸ ਤੱਤ ਦੀ ਕਮੀ ਹੋ ਜਾਂਦੀ ਹੈ ਤਾਂ ਵਾਲ਼ ਝੜਣ ਲੱਗਦੇ ਹਨ, ਚਮੜੀ ਅਤੇ ਵਾਲ਼ ਰੁੱਖੇ-ਸੁੱਕੇ, ਅੱਖਾਂ ’ਚ ਸੁੱਕਾਪਣ ਆ ਜਾਂਦਾ ਹੈ। ਨਾਈਟ ਬਲਾਇੰਡਨੈੱਸ ਅਤੇ ਬਾਡੀ ’ਚ ਕਿਸੇ ਨਾ ਕਿਸੇ ਤਰ੍ਹਾਂ ਦੀ ਇੰਫੈਕਸ਼ਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਦੰਦ ਕਮਜ਼ੋਰ, ਥਕਾਵਟ, ਵਾਰ-ਵਾਰ ਦਸਤ ਹੋਣਾ, ਭਾਰ ਘੱਟ ਹੋਣਾ, ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ।
ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਕਿੰਨੀ ਮਾਤਰਾ ’ਚ ਜ਼ਰੂਰੀ ਹੈ ਵਿਟਾਮਿਨ ਏ
ਮਰਦਾਂ ਨੂੰ 900 ਐੱਮ.ਸੀ.ਜੀ., ਔਰਤਾਂ ਨੂੰ 700 ਐੱਮ.ਸੀ.ਜੀ. ਅਤੇ ਬੱਚਿਆਂ ਅਤੇ ਟੀਨਏਜ਼ਰਸ ਨੂੰ 300 ਤੋਂ 600 ਐੱਮ.ਸੀ.ਜੀ. ਦੀ ਪ੍ਰਤੀਦਿਨ ਲੋੜ ਹੁੰਦੀ ਹੈ।
ਮਿਲਦੇ ਹਨ ਇਹ ਵੀ ਫ਼ਾਇਦੇ
ਅੱਖਾਂ ਦੀ ਤੇਜ਼ ਰੋਸ਼ਨੀ, ਅੱਖਾਂ ਦੀਆਂ ਮਾਸਪੇਸ਼ੀਆਂ ਦੀ ਮਜ਼ਬੂਤੀ ਅਤੇ ਦਿਲ, ਅਸਥਮਾ, ਸ਼ੂਗਰ ਵਰਗੇ ਕਈ ਰੋਗਾਂ ਤੋਂ ਬਚਾਅ ਲਈ ਇਸ ਦੀ ਬਹੁਤ ਲੋੜ ਹੁੰਦੀ ਹੈ।
ਕਿਸ ਤਰ੍ਹਾਂ ਪੂਰੀ ਕਰੀਏ ਕਮੀ?
ਵਿਟਾਮਿਨ ਏ ਦੀ ਕਮੀ ਨੂੰ ਪੂਰਾ ਕਰਨ ਲਈ ਕਿਹੜੀ ਖੁਰਾਕ ਲੈਣੀ ਜ਼ਰੂਰੀ ਹੈ। ਚੱਲੋ ਉਸ ਬਾਰੇ ਤੁਹਾਨੂੰ ਦੱਸਦੇ ਹਾਂ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਡੇਅਰੀ ਪ੍ਰਾਡੈਕਟਸ ਭਾਵ ਦੁੱਧ ਅਤੇ ਉਸ ਨਾਲ ਬਣੀਆਂ ਚੀਜ਼ਾਂ ਖਾਓ। ਗਾਜ਼ਰ ਦਾ ਸੂਪ, ਜੂਸ, ਸਬਜ਼ੀ, ਆਚਾਰ, ਸਲਾਦ ਆਦਿ ਨੂੰ ਵੀ ਖੁਰਾਕ ’ਚ ਸ਼ਾਮਲ ਜ਼ਰੂਰ ਕਰੋ। ਇਹ ਤੁਹਾਡੀਆਂ ਅੱਖਾਂ ਲਈ ਬਹੁਤ ਚੰਗੀ ਹੈ। ਪਾਲਕ, ਸ਼ਕਰਕੰਦੀ, ਖਰਬੂਜ਼ਾ, ਕੱਦੂ, ਚੁਕੰਦਰ, ਸ਼ਲਗਮ, ਮਟਰ, ਟਮਾਟਰ, ਬ੍ਰੋਕਲੀ, ਸਾਬਤ ਅਨਾਜ਼, ਹਰੀਆਂ ਪੱਤੇਦਾਰ ਸਬਜ਼ੀਆਂ, ਧਨੀਆ, ਗਿਰੀਦਾਰ ਫ਼ਲ, ਪੀਲੇ ਅਤੇ ਨਾਰੰਗੀ ਰੰਗ ਦੇ ਫ਼ਲ, ਅੰਬ, ਤਰਬੂਜ਼, ਪਪੀਤਾ, ਚਾਕੂ, ਪਨੀਰ, ਸਰ੍ਹੋਂ, ਰਾਜ਼ਮਾ, ਬੀਨਸ, ਅੰਡਾ ਆਦਿ ਇਨ੍ਹਾਂ ਸਭ ’ਚ ਉਚਿਤ ਮਾਤਰਾ ’ਚ ਵਿਟਾਮਿਨ ਏ ਪਾਇਆ ਜਾਂਦਾ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।