ਛਾਤੀ ''ਚ ਹੋਣ ਵਾਲੇ ਦਰਦ ਨੂੰ ਭੁੱਲ ਕੇ ਨਾ ਕਰੋ ਨਜ਼ਰਅੰਦਾਜ਼, ਤੁਲਸੀ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਨਿਜ਼ਾਤ

Thursday, Jul 29, 2021 - 05:50 PM (IST)

ਛਾਤੀ ''ਚ ਹੋਣ ਵਾਲੇ ਦਰਦ ਨੂੰ ਭੁੱਲ ਕੇ ਨਾ ਕਰੋ ਨਜ਼ਰਅੰਦਾਜ਼, ਤੁਲਸੀ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਨਿਜ਼ਾਤ

ਨਵੀਂ ਦਿੱਲੀ- ਛਾਤੀ 'ਚ ਇਕਦਮ ਦਰਦ ਦਾ ਹੋਣ ਨਾਲ ਸਭ ਨੂੰ ਪਰੇਸ਼ਾਨੀ ਹੁੰਦੀ ਹੈ। ਲੋਕ ਅਕਸਰ ਡਰ ਜਾਂਦੇ ਹਨ ਕਿ ਉਨ੍ਹਾਂ ਨੂੰ ਸ਼ਾਇਦ ਦਿਲ ਦਾ ਰੋਗ ਤਾਂ ਨਹੀਂ ਹੋ ਗਿਆ। ਛਾਤੀ 'ਚ ਦਰਦ ਹੋਣਾ ਸਿਰਫ਼ ਹਾਰਟ ਅਟੈਕ ਨੂੰ ਹੀ ਨਹੀਂ ਦਰਸਾਉਂਦਾ, ਸਗੋਂ ਸੰਕੇਤ ਦਿੰਦਾ ਹੈ ਕਿ ਹੁਣ ਤੁਹਾਡੀ ਆਪਣੀ ਖੁਰਾਕ 'ਚ ਬਦਲਾਵ ਲਿਆਉਣਾ ਚਾਹੀਦਾ ਹੈ। ਭੋਜਨ 'ਚ ਜ਼ਿਆਦਾ ਚਰਬੀ ਵਾਲੇ ਅਤੇ ਪੋਸ਼ਣ ਰਹਿਤ ਸਮੱਗਰੀਆਂ ਦੀ ਵਰਤੋਂ ਕਰਨ ਨਾਲ ਛਾਤੀ 'ਚ ਦਰਦ ਹੁੰਦਾ ਹੈ, ਜਿਸ ਦੀ ਸਭ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜਾਂਚ ਕਰਵਾਓ। ਹਾਰਟ ਅਟੈਕ ਨਾ ਹੋਣ ਦੀ ਹਾਲਤ 'ਚ ਕੁਝ ਸਪੈਸ਼ਲ ਫੂਡ ਦੀ ਵਰਤੋਂ ਕਰੋ ਤਾਂ ਕਿ ਤੁਹਾਨੂੰ ਕਦੇ ਵੀ ਛਾਤੀ ਦਾ ਦਰਦ ਨਾ ਹੋਵੇ। ਇਨ੍ਹਾਂ ਸਮੱਗਰੀਆਂ 'ਚ ਆਯੁਰਵੈਦਿਕ ਗੁਣਾਂ ਦੀ ਭਰਮਾਰ ਹੈ, ਜੋ ਸਿਰਫ਼ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਇਹ ਨੁਕਸਾਨਦਾਇਕ ਨਹੀਂ ਹੁੰਦੈ। ਗੰਭੀਰ ਜਾਂ ਵਾਰ-ਵਾਰ ਹੋਣ ਵਾਲੀ ਦਰਦ ਨੂੰ ਨਜ਼ਰ-ਅੰਦਾਜ਼ ਨਾ ਕਰਦੇ ਹੋਏ ਸਿਹਤ ਦੀ ਤੁਰੰਤ ਡਾਕਟਰੀ ਜਾਂਚ ਕਰਨਾ ਲੈਣੀ ਚਾਹੀਦੀ ਹੈ।

Things to Watch for With Chest Pain | PainScale
ਛਾਤੀ ’ਚ ਹੋਣ ਵਾਲੇ ਦਰਦ ਦੇ ਲੱਛਣ
ਛਾਤੀ ਵਿਚ ਖਿੱਚ ਪੈਣਾ
ਮਾਸਪੇਸ਼ੀ ਵਿਚ ਤਣਾਅ
ਪਿੰਜਰ ਪ੍ਰਣਾਲੀ ਨੂੰ ਨੁਕਸਾਨ
ਦਿਲ ਦੀ ਬਿਮਾਰੀ
ਸਾਹ ਦੀ ਨਾਲੀ ਦੀ ਬੀਮਾਰੀ
ਛਾਤੀ ਦੇ ਖੇਤਰ ਵਿਚ ਜਲੂਣ
ਚਿਹਰੇ ਦਾ ਪੀਲਾਪਨ
ਬਹੁਤ ਜ਼ਿਆਦਾ ਪਸੀਨਾ ਆਉਣਾ
ਸਾਹ ਚੜ੍ਹਨਾ
ਛਾਤੀ ਦੇ ਦਰਦ ਨੂੰ ਦੂਰ ਕਰਨ ਦੇ ਨੁਸਖ਼ੇ

ਜਾਣੋ ਲਸਣ ਖਾਣ ਦੇ ਫਾਇਦੇ, ਸਰੀਰ ਨੂੰ ਮਿਲਦੇ ਨੇ ਕਈ ਲਾਭ - PTC Punjabi
1. ਲਸਣ ਦੀ ਇਕ ਕਲੀ ਫ਼ਾਇਦੇਮੰਦ
ਲਸਣ 'ਚ ਕਈ ਆਯੁਰਵੈਦਿਕ ਗੁਣ ਹੁੰਦੇ ਹਨ, ਜੋ ਛਾਤੀ 'ਚ ਹੋਣ ਵਾਲੀ ਜਲਨ, ਦਰਦ, ਤੇਜ਼ਾਬ ਬਣਾਉਣ ਦੀ ਸਮੱਸਿਆ, ਖਾਂਸੀ, ਬਲਗਮ ਆਦਿ ਨੂੰ ਦੂਰ ਕਰਦੇ ਹਨ। ਹਰ ਰੋਜ਼ ਸਵੇਰੇ  ਉੱਠਦੇ ਸਾਰ ਲਸਣ ਦੀ ਇਕ ਕਲੀ ਦੀ ਵਰਤੋਂ ਕਰਨ ਨਾਲ ਛਾਤੀ 'ਚ ਹੋਣ ਵਾਲੀ ਜਲਨ ਅਤੇ ਦਰਦ ਹਮੇਸ਼ਾ ਲਈ ਖ਼ਤਮ ਹੋ ਜਾਂਦੀ ਹੈ।
2. ਹਲਦੀ ਦੀ ਕਰੋ ਵਰਤੋਂ
ਇਸ 'ਚ ਕਈ ਕੀਟਾਣੂ ਨਾਸ਼ਕ ਗੁਣ ਹੁੰਦੇ ਹਨ, ਜੋ ਕਈ ਪ੍ਰਕਾਰ ਦੇ ਰੋਗਾਂ ਨੂੰ ਠੀਕ ਕਰਨ 'ਚ ਫ਼ਾਇਦੇਮੰਦ ਸਿੱਧ ਹੁੰਦੇ ਹਨ। ਛਾਤੀ 'ਚ ਦਰਦ ਜਾਂ ਦਿਲ ਸੰਬੰਧੀ ਕੋਈ ਸਮੱਸਿਆ ਹੋਣ 'ਤੇ ਹਲਦੀ ਦੀ ਵਰਤੋਂ ਕਰਨ ਨਾਲ ਲਾਭ ਪਹੁੰਚਾਉਂਦਾ ਹੈ। ਗਲਦੀ ਦੀ ਭੋਜਨ 'ਚ ਵਰਤੋਂ ਕਰੋ ਜਾਂ ਇਸ ਨੂੰ ਦੁੱਧ 'ਚ ਪਾ ਕੇ ਪੀਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।

Mulethi is very useful for health
3. ਮੁਲੱਠੀ ਦੀ ਕਰੋ ਵਰਤੋਂ
ਮੁਲੱਠੀ ਇਕ ਤਰ੍ਹਾਂ ਦੀ ਜੜ੍ਹੀ-ਬੂਟੀ ਹੁੰਦੀ ਹੈ, ਜਿਸ ਦੀ ਵਰਤੋਂ ਗਲੇ ਦੀ ਖਾਰਸ਼ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਮੁਲੱਠੀ ਚੂਸਣ ਨਾਲ ਗਲੇ ਨੂੰ ਆਰਾਮ ਮਿਲਦਾ ਹੈ। ਇਸ ਨੂੰ ਚੂਸਣ ਦੇ ਨਾਲ ਨਿਕਲਣ ਵਾਲਾ ਰਸ, ਛਾਤੀ 'ਚ ਅਰਾਮ ਪਹੁੰਚਾਉਂਦਾ ਹੈ ਅਤੇ ਨਾਲ ਹੀ ਪਾਚਨ ਕਿਰਿਆ ਸਬੰਧੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਆਯੁਰਵੈਦ 'ਚ ਇਸ ਬੂਟੀ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਨੂੰ ਬਣਾਉਣ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
4. ਮੇਥੀ ਦੇ ਦਾਣੇ
ਮੇਥੀ ਦੇ ਦਾਣਿਆ ਨੂੰ ਇਕ ਰਾਤ ਲਈ ਪਾਣੀ 'ਚ ਭਿਓ ਕੇ ਰੱਖੋ। ਹੁਣ ਇਸ ਨੂੰ ਛਾਣ ਲਓ 'ਤੇ ਹੁਣ ਇਸ ਦੇ ਪਾਣੀ ਨੂੰ ਪੀਓ। ਇਸ ਨਾਲ ਛਾਤੀ 'ਚ ਹੋਣ ਵਾਲੀ ਸੜਣ ਜਾਂ ਦਰਦ ਸ਼ਾਂਤ ਹੋ ਜਾਏਗੀ। ਇਹ ਪਾਣੀ ਬੈਡ ਕੈਲੋਸਟ੍ਰਾਲ ਨੂੰ ਘੱਟ ਕਰ ਦਿੰਦਾ ਹੈ।

Here's why you must not chew tulsi leaves | The Times of India
5. ਤੁਲਸੀ
ਤੁਲਸੀ ਦੇ ਗੁਣਾਂ ਤੋਂ ਹਰ ਕੋਈ ਜਾਣੂ ਹੈ। ਇਸ 'ਚ ਦਿਲ ਨੂੰ ਦਰੁੱਸਤ ਅਤੇ ਸਿਹਤ ਨੂੰ ਠੀਕ ਬਣਾਏ ਰੱਖਣ ਦੇ ਗੁਣ ਵੀ ਹੁੰਦੇ ਹਨ। ਤੁਲਸੀ ਦੇ 5 ਪੱਤਿਆ ਦੀ ਵਰਤੋਂ ਰੋਜ਼ ਸਵੇਰੇ ਕਰਨ ਨਾਲ ਸਰੀਰ 'ਚ ਮੈਗਨੀਸ਼ੀਅਮ ਦੀ ਮਾਤਰਾ ਸਹੀ ਹੋ ਜਾਂਦੀ ਹੈ। ਖੂਨ ਦਾ ਸੰਚਾਰ ਵੀ ਚੰਗੀ ਤਰ੍ਹਾਂ ਹੋ ਜਾਂਦਾ ਹੈ। ਇਸ ਨਾਲ ਸਰਦੀਆਂ 'ਚ ਜੋੜਾਂ ਦੇ ਦਰਦ ਹੋਣ 'ਤੋਂ ਵੀ ਕਾਫ਼ੀ ਰਾਹਤ ਮਿਲਦੀ ਹੈ।


 


author

Aarti dhillon

Content Editor

Related News