ਸਰਦੀਆਂ 'ਚ ਰਹਿਣਾ ਚਾਹੁੰਦੇ ਹੋ ਫਿੱਟ ਅਤੇ ਹੈਲਦੀ, ਤਾਂ ਜ਼ਰੂਰ ਖਾਓ ਇਹ ਫਲ

11/03/2020 1:09:58 PM

ਜਲੰਧਰ: ਸਰੀਰ ਨੂੰ ਹੈਲਦੀ ਰੱਖਣ ਲਈ ਫਲ ਖਾਣੇ ਬਹੁਤ ਜ਼ਰੂਰੀ ਹੁੰਦੇ ਹਨ। ਇਸ ਨਾਲ ਸਰੀਰ ਨੂੰ ਤਾਂ ਤਾਕਤ ਮਿਲਦੀ ਹੀ ਹੈ ਨਾਲ ਹੀ ਚਿਹਰੇ 'ਚ ਨਿਖਾਰ ਵੀ ਬਣਿਆ ਰਹਿੰਦਾ ਹੈ। ਜੇਕਰ ਅਸੀਂ ਫਲ ਖਾਂਦੇ ਰਹਾਂਗੇ ਤਾਂ ਸਾਡਾ ਸਰੀਰ ਬੀਮਾਰੀਆਂ ਤੋਂ ਵੀ ਬਚਿਆ ਰਹੇਗਾ। ਗਰਮੀਆਂ 'ਚ ਤਾਂ ਲੋਕ ਫਲ ਦੇ ਨਾਲ-ਨਾਲ ਜੂਸ ਵੀ ਪੀ ਲੈਂਦੇ ਹਨ ਪਰ ਸਰਦੀਆਂ 'ਚ ਜੂਸ ਪੀਣ ਦੇ ਕਾਰਨ ਕਈ ਲੋਕਾਂ ਨੂੰ ਜ਼ੁਕਾਮ ਅਤੇ ਗਲਾ ਖਰਾਬ ਹੋਣ ਦੀ ਸਮੱਸਿਆ ਵੀ ਹੋ ਜਾਂਦੀ ਹੈ। ਤਾਂ ਚੱਲੋ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਇਸ ਸਰਦੀ 'ਚ ਕਿਹੜੇ-ਕਿਹੜੇ ਫਲ ਖਾਣੇ ਚਾਹੀਦੇ ਹਨ ਜਿਸ ਨਾਲ ਤੁਹਾਡੀ ਬਾਡੀ ਫਿਟ ਰਹੇਗੀ।

PunjabKesari
1. ਸੇਬ ਖਾਓ
ਸੇਬ ਇਕ ਅਜਿਹਾ ਫਲ ਹੈ ਜੋ ਸਰਦੀ ਅਤੇ ਗਰਮੀ ਹਰ ਮੌਸਮ 'ਚਤ ਖਾਧਾ ਜਾਣ ਵਾਲਾ ਹੈ। ਇਸ ਨਾਲ ਸਰੀਰ 'ਚ ਹੀਮੋਗਲੋਬਿਨ, ਆਇਰਨ ਅਤੇ ਖੂਨ ਦੀ ਕਮੀ ਨਹੀਂ ਹੁੰਦੀ ਹੈ। ਇਸ 'ਚ ਪਾਏ ਜਾਣ ਵਾਲੇ ਪੈਕਟਿਨ ਫਾਈਬਰ, ਵਿਟਾਮਿਨ, ਮਿਨਰਲਸ, ਫਾਈਟੋਨਿਊਟਰੀਏਂਟਸ, ਐਂਟੀ ਆਕਸੀਡੈਂਟ ਸਰੀਰ 'ਚ ਇੰਫੈਕਸ਼ਨ ਫੈਲਾਉਣ ਤੋਂ ਬਚਾਅ ਰੱਖਦੇ ਹਨ। ਰੋਜ਼ਾਨਾ 1 ਸੇਬ ਦੀ ਵਰਤੋਂ ਕਰਨ ਨਾਲ ਇਸ ਮੌਸਮ 'ਚ ਵੀ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਇਹ ਵੀ ਪੜੋ:ਖਿਚੜੀ ਖਾਣ ਦੇ ਸ਼ੌਕੀਨ ਹੁੰਦੇ ਹਨ ਭਾਰਤੀ, ਜਾਣੋ ਇਸ ਦੇ ਗੁਣਕਾਰੀ ਫ਼ਾਇਦਿਆਂ ਦੇ ਬਾਰੇ

2. ਅਨਾਰ ਦੀ ਵਰਤੋਂ ਜ਼ਰੂਰ ਕਰੋ
ਇਸ 'ਚ ਫਾਈਟੋਕੈਮੀਕਲਸ, ਪਾਲੀ-ਫਿਨਾਲ, ਐਂਟੀ-ਆਕਸੀਡੈਂਟਸ, ਫਾਈਬਰ, ਆਇਰਨ, ਵਿਟਾਮਿਨ ਹੁੰਦੇ ਹਨ, ਜਿਸ ਨਾਲ ਹਾਈ ਕੈਲੋਸਟ੍ਰਾਲ, ਬਲੱਡ ਪ੍ਰੈੱਸ਼ਰ, ਹਾਰਟ ਅਟੈਕ ਅਤੇ ਫ੍ਰੀ ਰੈਡੀਕਲਸ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜੇਕਰ ਤੁਹਾਡੇ 'ਚ ਖੂਨ ਦੀ ਕਮੀ ਹੈ ਤਾਂ ਤੁਹਾਨੂੰ ਰੋਜ਼ਾਨਾ ਅਨਾਰ ਖਾਣਾ ਚਾਹੀਦਾ ਹੈ।

PunjabKesari 
3. ਅਨਾਨਾਸ
ਪਾਈਨਐਪਲ ਸਾਡੀ ਬਾਡੀ ਦੇ ਨਾਲ-ਨਾਲ ਚਿਹਰੇ ਲਈ ਵੀ ਫ਼ਾਇਦੇਮੰਦ ਹੈ। ਇਸ ਨੂੰ ਖਾਣ ਨਾਲ ਚਿਹਰੇ 'ਤੇ ਦਾਗ-ਧੱਬੇ ਬਲੈਕ ਹੈੱਡਸ ਅਤੇ ਛਾਈਆਂ ਵੀ ਦੂਰ ਹੁੰਦੀਆਂ ਹਨ। ਇਸ 'ਚ ਮੌਜੂਦ ਐਂਟੀ-ਆਕਸੀਡੈਂਟਸ ਰੋਮ ਛਿੱਦਰਾਂ ਨੂੰ ਸਾਫ ਕਰਕੇ ਚਿਹਰੇ ਦੀ ਰੰਗਤ ਨੂੰ ਨਿਖਾਰਦਾ ਹੈ। 
4. ਅਮਰੂਦ
ਤੁਸੀਂ ਚਾਹੋ ਤਾਂ ਅਮਰੂਦ ਵੀ ਖਾ ਸਕਦੇ ਹੋ। ਇਸ ਨਾਲ ਸਰੀਰ ਫਿੱਟ ਰਹਿੰਦਾ ਹੈ। ਨਾਲ ਹੀ ਇਸ ਨਾਲ ਇਮਿਊਨਿਟੀ ਵੀ ਵੱਧਦੀ ਹੈ।

ਇਹ ਵੀ ਪੜੋ:ਬੱਚਿਆਂ ਲਈ ਮਿੰਟਾਂ 'ਚ ਤਿਆਰ ਕਰੋ ਇਟਾਲੀਅਨ ਰੈੱਡ ਸਾਸ ਪਾਸਤਾ


5. ਕੀਵੀ ਖਾਓ
ਕੀਵੀ ਸਾਡੇ ਸਰੀਰ ਲਈ ਸਭ ਤੋਂ ਵਧੀਆ ਫਲ ਹੈ। ਇਸ ਦੇ ਵਰਤੋਂ ਡੇਂਗੂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ। ਇਸ ਨਾਲ ਸਰੀਰ 'ਚ ਸੈਲਸ ਦੀ ਕਮੀ ਨਹੀਂ ਹੁੰਦੀ ਹੈ। ਜੇਕਰ ਤੁਹਾਨੂੰ ਸਰਦੀਆਂ 'ਚ ਜ਼ੁਕਾਮ, ਖਾਂਸੀ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਕੀਵੀ ਖਾਓ ਅਤੇ ਫਿਰ ਦੇਖੋ ਇਸ ਫਲ ਦਾ ਕਮਾਲ।

PunjabKesari
6. ਸੰਤਰਾ
ਵਿਟਾਮਿਨਸ ਨਾਲ ਭਰੇ ਇਸ ਫਲ ਦੀ ਵਰਤੋਂ ਕਰਨੀ ਤੁਹਾਡੇ ਲਈ ਫ਼ਾਇਦੇਮੰਦ ਰਹੇਗੀ। ਇਸ ਨਾਲ ਤੁਹਾਡੀ ਸਰਦੀ ਜ਼ੁਕਾਮ ਵਰਗੀ ਹਰ ਬੀਮਾਰੀ ਦੂਰ ਹੋਵੇਗੀ। ਤੁਸੀਂ ਚਾਹੇ ਤਾਂ ਇਸ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ।
7. ਕੇਲਾ 
ਕੇਲਾ 12 ਮਹੀਨੇ ਚੱਲਣ ਵਾਲਾ ਫਲ ਹੈ। ਇਸ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਸਰਦੀਆਂ 'ਚ ਸਰੀਰ ਨੂੰ ਫਿੱਟ ਰੱਖਣ ਲਈ ਕੇਲਾ ਜ਼ਰੂਰ ਖਾਓ। ਜੇਕਰ ਤੁਸੀਂ ਕੇਲਾ ਨਹੀਂ ਖਾ ਸਕਦੇ ਤਾਂ ਤੁਸੀਂ ਇਸ ਦਾ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ। ਇਸ 'ਚ ਮੌਜੂਦ ਵਿਟਾਮਿਨਸ ਬੀ 6 ਤੁਹਾਡੀ ਬਾਡੀ ਨੂੰ ਸਰਦੀ ਨਹੀਂ ਲੱਗਣ ਦਿੰਦਾ ਹੈ।

 

PunjabKesari

8. ਸ਼ਕਰਕੰਦੀ ਖਾਓ
ਸ਼ਕਰਕੰਦੀ ਇਸ ਮੌਸਮ 'ਚ ਸਰੀਰ ਲਈ ਬਹੁਤ ਫ਼ਾਇਦਮੰਦ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਆਲੂ ਖਾਣ ਨਾਲ ਤੁਹਾਡੇ ਸਰੀਰ 'ਚ ਫੈਟ ਪੈਰਹੀ ਹੈ ਤਾਂ ਤੁਸੀਂ ਸ਼ਕਰਕੰਦੀ ਖਾ ਸਕਦੇ ਹੋ। ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਸ਼ਰੀਰ ਠੰਢ ਤੋਂ ਬਚਿਆ ਰਹਿੰਦਾ ਹੈ ਅਤੇ ਗਰਮ ਰਹਿੰਦਾ ਹੈ। ਤੁਸੀਂ ਚਾਹੋ ਤਾਂ ਇਸ ਦੀ ਫਰੂਟ ਚਾਟ ਬਣਾ ਕੇ ਵੀ ਖਾ ਸਕਦੇ ਹੋ।


Aarti dhillon

Content Editor

Related News