ਜੇਕਰ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਹੀ ਛੱਡੋ ਇਹ ਆਦਤਾਂ
Tuesday, Mar 27, 2018 - 01:05 PM (IST)

ਜਲੰਧਰ— ਰਾਤ ਨੂੰ ਠੀਕ ਤਰ੍ਹਾਂ ਨਾ ਸੌਂਣ ਨਾਲ ਤੁਹਾਡੀ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ। ਜੇਕਰ ਤੁਹਾਨੂੰ ਵੀ ਪੂਰੀ ਨੀਂਦ ਨਹੀਂ ਆਉਂਦੀ, ਤਾਂ ਆਪਣੀਆਂ ਕੁਝ ਆਦਤਾਂ ਨੂੰ ਬਦਲ ਕੇ ਦੇਖੋ। ਰਾਤ ਨੂੰ ਠੀਕ ਤਰ੍ਹਾਂ ਨੀਂਦ ਨਹੀਂ ਆਉਂਦੀ ਅਤੇ ਸਾਰੀ ਰਾਤ ਬਿਸਤਰੇ 'ਤੇ ਕਰਵਟਾਂ ਬਦਲਦੇ ਰਹਿੰਦੇ ਹੋ? ਇਸ ਦੀ ਵਜ੍ਹਾ ਜੀਵਨਸ਼ੈਲੀ ਨਾਲ ਸਬੰਧਿਤ ਤੁਹਾਡੀਆਂ ਕੁਝ ਉਲਟੀਆਂ-ਸਿੱਧੀਆਂ ਆਦਤਾਂ ਵੀ ਹੋ ਸਕਦੀਆਂ ਹਨ।
ਰੋਜ਼ਾਨਾ ਜਿਸ ਤਰ੍ਹਾਂ ਹੈਲਦੀ ਬੈਲੇਂਸ ਡਾਈਟ ਅਤੇ ਕਸਰਤ ਸਰੀਰ ਲਈ ਜਰੂਰੀ ਹੁੰਦੀ ਹੈ, ਠੀਕ ਉਸੇ ਤਰ੍ਹਾਂ 7 ਤੋਂ 8 ਘੰਟੇ ਨੀਂਦ ਲੈਣਾ ਵੀ ਮਾਨਸਿਕ ਰੂਪ ਨਾਲ ਸਿਹਤਮੰਦ ਰਹਿਣ ਲਈ ਜ਼ਰੂਰੀ ਹੈ। ਨੀਂਦ ਵਿਚ ਜਰਾ ਵੀ ਗੜਬੜੀ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਵਧਾਉਂਦੀ ਹੈ। ਜੇਕਰ ਰਾਤ ਨੂੰ ਦੇਰ ਨਾਲ ਭੋਜਨ ਖਾਂਦੇ ਹੋ, ਤਾਂ ਇਸ ਆਦਤ ਨੂੰ ਬਦਲ ਦਿਓ। ਹੋ ਸਕੇ ਤਾਂ ਰਾਤ ਨੂੰ 9 ਵਜੇ ਤੱਕ ਭੋਜਨ ਕਰਨ ਦੀ ਕੋਸ਼ਿਸ਼ ਕਰੋ।
ਕਈ ਵਾਰ ਰਾਤ ਵਿਚ ਖੱਟੇ ਫਲ ਜਿਵੇਂ ਸੰਤਰਾ ਜਾਂ ਅੰਗੂਰ ਖਾ ਲੈਂਦੇ ਹੋ। ਇਸ ਨਾਲ ਨੀਂਦ ਆਉਣ ਵਿਚ ਮੁਸ਼ਕਿਲ ਹੋ ਸਕਦੀ ਹੈ। ਕਈ ਵਾਰ ਲੋਕ ਬਿਨ੍ਹਾਂ ਖਾਧੇ ਜਾਂ ਫਿਰ ਹੱਦ ਤੋਂ ਜ਼ਿਆਦਾ ਖਾਂਦੇ ਹੀ ਸੌਂਣ ਚਲੇ ਜਾਂਦੇ ਹਨ। ਜ਼ਿਆਦਾ ਖਾਣ ਨਾਲ ਵੀ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ।
ਸਭ ਤੋਂ ਵਧੀਆ ਹੈ ਕਿ ਤੁਸੀਂ ਬੈੱਡ 'ਤੇ ਜਾਣ ਤੋਂ 1 ਘੰਟਾ ਪਹਿਲਾਂ ਭੋਜਨ ਕਰ ਲਓ। ਜੇਕਰ ਸੌਂਣ ਤੋਂ ਪਹਿਲਾਂ ਕੌਫੀ ਪੀਂਦੇ ਹੋ ਤਾਂ ਇਸ ਨੂੰ ਬੰਦ ਕਰ ਦਿਓ। ਇਸ 'ਚ ਮੌਜ਼ੂਦ ਤੱਤ ਨੀਂਦ ਨਹੀਂ ਆਉਣ ਦਿੰਦੇ। ਕੌਫੀ ਦੀ ਜਗ੍ਹਾ ਤੁਸੀਂ ਚੌਕਲੇਟ ਦਾ ਟੁੱਕੜਾ ਖਾ ਸਕਦੇ ਹੋ।