ਜੇਕਰ ਮਰਦ ਖਾਣਗੇ ਪਿਆਜ਼ ਤਾਂ ਹੋਣਗੇ ਇਹ ਹੈਰਾਨ ਕਰ ਦੇਣ ਵਾਲੇ ਫਾਇਦੇ
Wednesday, Jun 07, 2017 - 01:33 PM (IST)

ਮੁੰਬਈ— ਉਂਝ ਦੇਖਿਆ ਜਾਵੇ ਤਾਂ ਅੱਜ-ਕੱਲ੍ਹ ਲੋਕ ਪਿਆਜ਼ ਖਾਣਾ ਘੱਟ ਹੀ ਪਸੰਦ ਕਰਦੇ ਹਨ। ਜਿੱਥੋ ਤੱਕ ਅਸੀਂ ਬੱਚਿਆਂ ਦੀ ਗੱਲ ਕਰੀਏ ਤਾਂ ਬੱਚੇ ਪਿਆਜ਼ ਵੱਲ ਦੇਖਣਾ ਵੀ ਪਸੰਦ ਨਹੀਂ ਕਰਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਮਰਦ ਪਿਆਜ਼ ਖਾਂਦੇ ਹਨ ਤਾਂ ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਪਿਆਜ਼ 'ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਮਰਦਾਂ ਦੀ ਸਿਹਤ ਸੰਬੰਧੀ ਪਰੇਸ਼ਾਨੀਆਂ ਦੂਰ ਕਰਦਾ ਹੈ। ਪਿਆਜ਼ ਨਾਲ ਜੋੜਾਂ ਦੇ ਦਰਦ ਅਤੇ ਕਈ ਹੋਰ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਪਿਆਜ਼ ਹੀ ਇਕ ਅਜਿਹੀ ਚੀਜ਼ ਹੈ, ਜੋ ਇਨਸਾਨ ਦੀਆਂ ਕਈ ਬੀਮਾਰੀਆਂ ਦੂਰ ਕਰਦਾ ਹੈ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਪਿਆਜ਼ ਖਾਣ ਨਾਲ ਵਿਅਕਤੀ ਦੀ ਉਮਰ ਵਧਦੀ ਹੈ। ਇਸ ਤੋਂ ਇਲਾਵਾ ਪਿਆਜ਼ ਦੇ ਕਈ ਗੁਣ ਹਨ, ਜਿਸ ਨੂੰ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। 1. ਸਫੈਦ ਪਿਆਜ਼ ਦੇ ਰਸ 'ਚ ਦੋ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ।
2. 100 ਗ੍ਰਾਮ ਅਜਵਾਇਨ 'ਚ 5-6 ਸਫੈਦ ਪਿਆਜ਼ਾਂ ਦਾ ਰਸ ਮਿਲਾ ਕੇ ਰੱਖ ਲਓ। ਰੋਜ਼ ਇਕ ਚਮਚ ਪਾਊਡਰ ਘਿਓ ਅਤੇ ਸ਼ੱਕਰ ਨਾਲ ਲਓ।
3. ਪਿਆਜ਼ ਨੂੰ ਬਾਰੀਕ ਕੱਟ ਕੇ ਘਿਓ 'ਚ ਹਲਕਾ ਜਿਹਾ ਭੁੰਨ ਲਓ। ਇਸ ਨੂੰ ਸ਼ਹਿਦ ਦੇ ਨਾਲ ਰੋਜ਼ ਸਵੇਰੇ ਖਾਲੀ ਪੇਟ ਲੈਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ।
4. 100 ਗ੍ਰਾਮ ਪਿਆਜ਼ ਨੂੰ 1 ਲੀਟਰ ਪਾਣੀ 'ਚ ਉੱਬਾਲ ਲਓ। ਜਦੋਂ ਪਾਣੀ ਕਿ ਗਿਲਾਸ ਰਹਿ ਜਾਵੇ ਤਾਂ ਉਸ 'ਚ 2 ਚਮਚ ਸ਼ਹਿਦ ਮਿਲਾ ਕੇ ਪੀਓ।
5. ਇਕ ਚਮਚ ਪਿਆਜ਼ ਦਾ ਰਸ, ਇਕ ਚਮਚ ਅਦਰਕ ਦਾ ਰਸ ਮਿਲਾ ਕੇ ਸਵੇਰੇ ਸ਼ਾਮੀ ਲਓ। ਇਸ ਨਾਲ ਕਮਜ਼ੋਰੀ, ਸੁਸਤੀ, ਥਕਾਵਟ ਵਰਗੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।