ਪਿਤਾ ਨੇ ਝਿੜਕਿਆ ਤਾਂ ਪੁੱਤ ਨੇ ਨਸ਼ੇ ''ਚ ਕਰ ''ਤਾ ਪਿਓ ਦਾ ਕਤਲ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
Wednesday, Apr 08, 2026 - 02:36 PM (IST)
ਜਲੰਧਰ (ਜਤਿੰਦਰ, ਭਾਰਦਵਾਜ)-ਐਡੀਸ਼ਨਲ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਵੱਲੋਂ ਹਰਕੇਸ਼ ਕੁਮਾਰ ਪੁੱਤਰ ਗੁਰਮੇਲ ਰਾਮ ਵਾਸੀ ਚੀਮਾ ਖੁਰਦ ਥਾਣਾ ਗੋਰਾਇਆ ਜਲੰਧਰ ਨੂੰ ਦੋਸ਼ ਸਾਬਤ ਹੋ ਜਾਣ ’ਤੇ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਅਤੇ ਵੱਖ-ਵੱਖ ਧਰਾਵਾਂ ’ਚ 2.50 ਲੱਖ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ ’ਤੇ ਦੋਸ਼ੀ ਨੂੰ ਇਕ ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਇਸ ਮਾਮਲੇ ਵਿਚ ਦੋਸ਼ੀ ਦੇ ਵਿਰੁੱਧ 15 ਮਾਰਚ 2022 ਨੂੰ ਥਾਣਾ ਗੋਰਾਇਆ ’ਚ ਰਾਜਵਿੰਦਰ ਕੌਰ ਰਜਨੀ, ਜੋਕਿ ਦੋਸ਼ੀ ਹਰਕੇਸ਼ ਕੁਮਾਰ ਦੀ ਪਤਨੀ ਰਾਜਵਿੰਦਰ ਕੌਰ ਉਰਫ਼ ਰਜਨੀ ਦੀ ਸ਼ਿਕਾਇਤ ’ਤੇ ਉਸ ਦੇ ਸਹੁਰੇ ਗੁਰਮੇਲ ਰਾਮ ਦਾ ਕਤਲ ਕਰਨ ਦੇ ਮਾਮਲੇ ’ਚ ਥਾਣਾ ਗੋਰਾਇਆ ਦੀ ਪੁਲਸ ਨੇ ਹਰਕੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਨਸ਼ੇ ਕਾਰਨ 5ਵੇਂ ਪੁੱਤ ਦੀ ਹੋਈ ਮੌਤ ਮਗਰੋਂ ਬੋਲੀ ਮਾਂ, ਜਿਸ ਘਰ ’ਚ ਅੱਗ ਲੱਗੀ ਹੋਵੇ, ਉਸ ਦਾ ਸੇਕ ਘਰਦਿਆਂ ਨੂੰ...
ਕੋਰਟ ਵਿਚ ਐੱਨ. ਆਰ. ਆਈ. ਦੀ ਪਤਨੀ ਰਾਵਿੰਦਰ ਕੌਰ ਉਰਫ਼ ਰਜਨੀ ਬਾਲਾ ਦੇ ਨਾਲ-ਨਾਲ ਮਾਂ ਰਛਪਾਲ ਕੌਰ ਅਤੇ ਚਾਚੀ ਸੁਰਜੀਤ ਕੌਰ ਨੇ ਗਵਾਹੀ ਦਿੱਤੀ। ਪਤਨੀ ਨੇ ਕੋਰਟ ਵਿਚ ਪੂਰੀ ਘਟਨਾ ਬਿਆਨ ਕੀਤੀ। ਥਾਣਾ ਗੋਰਾਇਆ ਵਿਚ 15 ਮਾਰਚ 2022 ਨੂੰ ਕਤਲ ਅਤੇ ਇਰਾਦਾ-ਏ-ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰਕੇ ਨਹਿਰ ਦੇ ਕੋਲ ਸੁੱਟਿਆ ਘੋਟਣਾ ਬਰਾਮਦ ਕਰ ਲਿਆ ਸੀ। ਜਾਂਚ ਤੋਂ ਬਾਅਜ ਚਾਰਜਸ਼ੀਟ ਕੋਰਟ ਵਿਚ ਫਾਈਲ ਕਰ ਦਿੱਤੀ ਸੀ।
ਪਤੀ ਕਹਿੰਦਾ ਸੀ-ਮੈਂ ਵਿਦੇਸ਼ ਵਿਚ ਪੈਸਾ ਕਮਾਇਆ, ਮੈਨੂੰ ਸ਼ਰਾਬ ਪੀਣ ਤੋਂ ਕਿਉਂ ਰੋਕਦੇ ਹੋ
ਗਵਾਹੀ ਦਿੰਦੇ ਹੋਏ ਰਾਜਵਿੰਦਰ ਕੌਰ ਨੇ ਕਿਹਾ ਕਿ ਉਸ ਦਾ ਵਿਆਹ 2005 ਵਿੱਚ ਹਰਮੇਸ਼ ਕੁਮਾਰ ਨਾਲ ਹੋਇਆ ਸੀ। ਉਸ ਦਾ ਪਤੀ ਪੁਰਤਗਾਲ 'ਚ ਕੰਮ ਕਰਦਾ ਸੀ ਅਤੇ ਜੁਲਾਈ 2021 'ਚ ਘਰ ਵਾਪਸ ਆਇਆ। ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਉਹ ਹਰ ਰੋਜ਼ ਸ਼ਰਾਬ ਪੀਂਦਾ ਸੀ। 15 ਮਾਰਚ 2022 ਨੂੰ ਸਵੇਰੇ ਸਾਢੇ 8 ਵਜੇ, ਉਹ ਸ਼ਰਾਬੀ ਹੋ ਕੇ ਘਰ ਆਇਆ।
ਇਹ ਵੀ ਪੜ੍ਹੋ: Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ ਤਾਂ...
ਜਦੋਂ ਉਸ ਦੇ ਸਹੁਰੇ ਗੁਰਮੇਲ ਰਾਮ ਨੇ ਉਸ ਨੂੰ ਹਰ ਰੋਜ਼ ਸ਼ਰਾਬ ਪੀ ਕੇ ਘਰ ਆਉਣ 'ਤੇ ਝਿੜਕਿਆ ਤਾਂ ਉਸਨੇ ਕਿਹਾ, "ਮੈਂ ਵਿਦੇਸ਼ 'ਚ ਪੈਸੇ ਕਮਾਏ ਹਨ। ਤੁਸੀਂ ਮੈਨੂੰ ਸ਼ਰਾਬ ਪੀਣ ਤੋਂ ਕਿਉਂ ਰੋਕਦੇ ਹੋ?" ਉਸ ਦੇ ਪਿਤਾ ਨੇ ਫਿਰ ਗੁੱਸੇ ਨਾਲ ਜਵਾਬ ਦਿੱਤਾ, "ਤੂੰ ਸਵੇਰੇ-ਸਵੇਰੇ ਸ਼ਰਾਬ ਪੀਣ ਤੋਂ ਬਾਅਦ ਆਪਣੇ ਬੱਚੇ ਨੂੰ ਕੁੱਟ ਦਿੱਤਾ, ਤੇਰਾ ਦਿਮਾਗ ਖ਼ਰਾਬ ਹੈ।" ਰਾਜਵਿੰਦਰ ਕੌਰ ਨੇ ਕਿਹਾ, ਇਹ ਸੁਣ ਕੇ ਉਸ ਦੇ ਪਤੀ ਹਰਮੇਸ਼ ਨੇ ਲੱਕੜ ਦਾ ਘੋਟਣਾ ਚੁੱਕਿਆ ਅਤੇ ਆਪਣੇ ਪਿਤਾ 'ਤੇ 2-3 ਵਾਰ ਵਾਰ ਕੀਤੇ। ਉਹ ਬੇਹੋਸ਼ ਹੋ ਗਿਆ। ਇਹ ਵੇਖ ਕੇ ਉਸ ਦੀ ਸੱਸ ਰਛਪਾਲ ਕੌਰ ਅਤੇ ਮਾਸੀ ਉਸ ਨੂੰ ਬਚਾਉਣ ਲਈ ਆਈਆਂ ਪਰ ਉਨ੍ਹਾਂ 'ਤੇ ਹਮਲਾ ਹੋ ਗਿਆ। ਹਰਮੇਸ਼ ਭੱਜ ਗਿਆ। ਸਹੁਰਾ, ਸੱਸ ਅਤੇ ਮਾਸੀ ਬੁਰੀ ਤਰ੍ਹਾਂ ਜ਼ਖ਼ਮੀ ਸਹੁਰੇ ਨੂੰ ਫਿਲੌਰ ਦੇ ਇਕ ਹਸਪਤਾਲ ਲੈ ਗਏ। ਸਹੁਰੇ ਦੀ ਉੱਥੇ ਮੌਤ ਹੋ ਗਈ। ਦੋਸ਼ੀ ਨੇ ਆਪਣਾ ਅਪਰਾਧ ਕਬੂਲ ਕਰਦੇ ਹੋਏ ਕਿਹਾ ਕਿ ਉਸਨੇ ਆਪਣੇ ਪਿਤਾ ਦੀਆਂ ਸਖ਼ਤ ਗੱਲਾਂ ਸੁਣ ਕੇ ਗੁੱਸੇ ਵਿੱਚ ਆਪਣੇ ਪਿਤਾ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
