ਪੰਜਾਬ ''ਚ ਸ਼ਨੀਵਾਰ ਨੂੰ ਬਿਜਲੀ ਦਾ ਲੱਗੇਗਾ ਲੰਬਾ cut ! ਇਹ ਇਲਾਕੇ ਹੋਣਗੇ ਪ੍ਰਭਾਵਿਤ

Friday, Apr 03, 2026 - 05:54 PM (IST)

ਪੰਜਾਬ ''ਚ ਸ਼ਨੀਵਾਰ ਨੂੰ ਬਿਜਲੀ ਦਾ ਲੱਗੇਗਾ ਲੰਬਾ cut ! ਇਹ ਇਲਾਕੇ ਹੋਣਗੇ ਪ੍ਰਭਾਵਿਤ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਇਹ ਵੀ ਪੜ੍ਹੋ- ਇਕ ਲੱਖ ਦੇ ਲਾਲਚ ਪਿੱਛੇ 2 ਨੌਜਵਾਨਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਪੁਲਸ ਹਿਰਾਸਤ 'ਚ ਹੋ ਸਕਦੇ ਵੱਡੇ ਖੁਲਾਸੇ

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖੁਰਾਣਾ)- ਇੰਜੀ. ਬਲਜੀਤ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਸਿਟੀ ਸ/ਡ ਸ੍ਰੀ ਮੁਕਤਸਰ ਸਾਹਿਬ ਦੱਸਿਆ ਗਿਆ ਹੈ ਕਿ 4 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ 132 ਕੇ. ਵੀ. ਸ/ਸ ਸ੍ਰੀ ਮੁਕਤਸਰ ਸਾਹਿਬ ਤੋਂ 11 ਕੇ. ਵੀ. ਬਸ ਬਾਰ-2 ਦੀ ਜਰੂਰੀ ਮੁਰੰਮਤ ਕਾਰਨ ਸ਼ਟ ਡਾਊਨ ਰਹੇਗੀ। ਇਸ ਸ਼ਟ ਡਾਊਨ ਦੌਰਾਨ 132 ਕੇ. ਵੀ. ਸ/ਸ ਸ੍ਰੀ ਮੁਕਤਸਰ ਸਾਹਿਬ ਤੋਂ ਚੱਲਦੇ 11ਕੇ. ਵੀ. ਸੰਗੂਧੌਣ ਏ. ਪੀ., 11 ਕੇ. ਵੀ. ਟਾਊਨ, 11 ਕੇ. ਵੀ. ਥਾਂਦੇਵਾਲਾ ਯੂ. ਪੀ. ਐੱਸ., 11 ਕੇ. ਵੀ. ਰੇਲਵੇ ਰੋਡ, 11 ਕੇ. ਵੀ. ਗੁਰਦੇਵ ਵਿਹਾਰ, 11 ਕੇ. ਵੀ. ਡੀ. ਕੇ. ਐੱਸ. ਇਨਕਲੇਵ, 11 ਕੇ. ਵੀ. ਪਾਰਕ ਡਿਸਪੋਜਲ ਅਤੇ 11 ਕੇ. ਵੀ. ਨਿਊ ਕੋਟਕਪੂਰਾ ਰੋਡ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਪੈਣ ਲੱਗੇ ਗੜ੍ਹੇ, ਅਚਾਨਕ ਬਦਲਿਆ ਮੌਸਮ ਦਾ ਮਿਜਾਜ਼

ਨੂਰਪੁਰਬੇਦੀ(ਸੰਜੀਵ ਭੰਡਾਰੀ)- ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ (ਨੂਰਪੁਰਬੇਦੀ) ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਵਿਭਾਗ ਦੇ ਜੇ.ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਅਤੇ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਹਾਸਿਲ ਕੀਤੇ ਗਏ ਪਰਮਿਟ ਦੇ ਤਹਿਤ 11 ਕੇ.ਵੀ. ਬੜਵਾ ਫੀਡਰ ਦੇ ਪਿੰਡਾਂ ਦੀ ਬਿਜਲੀ ਸਪਲਾਈ 4 ਅਪ੍ਰੈਲ ਨੂੰ ਸਵੇਰੇ 10 ਤੋਂ ਸ਼ਾਮੀਂ 4 ਵਜੇ ਤੱਕ ਬੰਦ ਰੱਖੀ ਜਾਵੇਗੀ। ਇਸ ਦੌਰਾਨ ਉਕਤ ਫੀਡਰ ਅਧੀਨ ਪੈਂਦੇ ਮੂਸਾਪੁਰ, ਕੂੰਭੇਵਾਲ, ਲਖਣੋਂ, ਸਸਕੋਰ, ਰੋਲੀ, ਝਿੰਜੜੀ, ਖੇੜੀ, ਚੈਹਿੜਮਜਾਰਾ, ਬੜਵਾ, ਲਾਲਪੁਰ, ਮੀਰਪੁਰ, ਸੇਖਪੁਰ, ਚਨੌਲੀ, ਬਸੀ ਅਤੇ ਸ਼ਾਹਪੁਰ ਬੇਲਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਜਿਸ ਕਰਕੇ ਖਪਤਕਾਰ ਆਪਣੀ ਜ਼ਰੂਰਤ ਮੁਤਾਬਕ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।

ਇਹ ਵੀ ਪੜ੍ਹੋ- ਸਿਵਲ ਹਸਪਤਾਲ 'ਚ ਖੂਨੀ ਜੰਗ, ਚੱਲੇ ਤੇਜ਼ਧਾਰ ਹਥਿਆਰ, ਐਮਰਜੈਂਸੀ ਵਾਰਡ 'ਚ ਹੋਇਆ ਖੂਨ ਨਾਲ ਲੱਥ-ਪੱਥ

ਕੋਟਕਪੂਰਾ (ਨਰਿੰਦਰ)- ਇੰਜੀਨੀਅਰ ਇਕਬਾਲ ਸਿੰਘ ਐੱਸ. ਡੀ. ਓ. ਸਬ ਅਰਬਨ ਸਬ ਡਵੀਜ਼ਨ ਪੀ. ਐੱਸ. ਪੀ. ਸੀ. ਐੱਲ. ਕੋਟਕਪੂਰਾ ਤੋਂ ਮਿਲੀ ਜਾਣਕਾਰੀ ਅਨੁਸਾਰ 220 ਸਬ ਸਟੇਸ਼ਨ ਸੰਧਵਾ ਤੋਂ ਚਲਦੇ 11 ਕੇ. ਵੀ. ਦਾਣਾ ਮੰਡੀ ਫੀਡਰ ਅਰਬਨ, 11 ਕੇ. ਵੀ. ਕੋਟਕਪੂਰਾ ਅਰਬਨ, 11 ਕੇ. ਵੀ. ਨੰਗਲ ਏ. ਪੀ. ਅਤੇ 11 ਕੇ. ਵੀ. ਆਰਮੀ ਅਜ਼ਾਦ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਨ 04 ਅਪ੍ਰੈਲ ਨੂੰ ਸਵੇਰੇ 9:30 ਤੋਂ ਦੁਪਹਿਰ 2:30 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਸਿੱਖਾਂ ਵਾਲਾ ਰੋਡ, ਫਰੀਦਕੋਟ ਰੋਡ, ਹੀਰਾ ਸਿੰਘ ਨਗਰ, ਪ੍ਰਤਾਪ ਸਿੰਘ ਨਗਰ, ਨਾਨਕ ਨਗਰੀ ਤੇ ਜਿੰਦਲ ਸੀਮੈਂਟ ਫੈਕਟਰੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਇਹ ਵੀ ਪੜ੍ਹੋ-ਪਠਾਨਕੋਟ ਦੇ ਜਸਨੂਰ ਸਿੰਘ ਨੇ ਵਧਾਇਆ ਮਾਣ: CDS-2 ਪ੍ਰੀਖਿਆ 'ਚ ਦੇਸ਼ ਭਰ 'ਚੋਂ ਹਾਸਲ ਕੀਤਾ ਪਹਿਲਾ ਰੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News