ਅਸਮਾਨੀ ਚੜ੍ਹੇ ਇੱਟਾਂ ਦੇ ਭਾਅ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਰਹਿ ਜਾਓਗੇ ਹੈਰਾਨ
Monday, Apr 06, 2026 - 08:09 PM (IST)
ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਲੜਾਈ ਬੇਸ਼ੱਕ ਕਿਸੇ ਵੀ ਤਰ੍ਹਾਂ ਦੀ ਹੋਵੇ ਇਸਦੇ ਸਿੱਟੇ ਹਮੇਸ਼ਾ ਮਾੜੇ ਹੀ ਹੁੰਦੇ ਹਨ। ਅਮਰੀਕਾ ਇਜ਼ਰਾਇਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਪੂਰੀ ਦੁਨੀਆਂ 'ਤੇ ਮਾੜਾ ਅਸਰ ਪਾ ਰਹੀ ਹੈ। ਭਾਰਤ ਵਿੱਚ ਕੋਲੇ ਦੀਆਂ ਖਦਾਨਾਂ ਭਾਜਪਾ ਸਰਕਾਰ ਨੇ ਕਿਸੇ ਘਪਲੇ ਭਾਜੀ ਦੇ ਚਲਦੇ ਬੰਦ ਕਰਵਾ ਦਿੱਤੀਆਂ ਤਾਂ ਕੋਲਾ ਅਮਰੀਕਾ ਤੇ ਹੋਰ ਕਈ ਦੇਸ਼ਾਂ ਤੋਂ ਇੰਪੋਰਟ ਹੋ ਕੇ ਆਉਣ ਲੱਗ ਪਿਆ ਪਰ ਜੰਗ ਨੇ ਕੋਲੇ ਦੀ ਕੀਮਤ ਢਾਈ ਗੁਣਾ ਵਧਾ ਦਿੱਤੀ।

ਜਿੱਥੇ ਇਹ ਕੋਲਾ ਦੋ ਮਹੀਨੇ ਪਹਿਲਾਂ 10 ਹਜ਼ਾਰ ਰੁਪਏ ਪ੍ਰਤੀ ਟਨ ਮਿਲਦਾ ਸੀ ਹੁਣ 27 ਹਜ਼ਾਰ ਦੇ ਕਰੀਬ ਪਹੁੰਚ ਚੁੱਕਿਆ ਹੈ। ਭੱਠਿਆਂ ਵਿੱਚ ਇੱਟਾਂ ਕੋਲੇ ਦੇ ਬਗੈਰ ਬਣ ਹੀ ਨਹੀਂ ਸਕਦੀਆਂ ਤੇ ਕੋਲੇ ਦੀ ਕੀਮਤ ਵਧਣ ਨਾਲ ਇੱਟ ਵੀ 6000 ਤੋਂ ਸਿੱਧੀ 10 ਹਜ਼ਾਰੀ ਹੋ ਗਈ ਹੈ, ਜਿਸ ਨਾਲ ਆਮ ਲੋਕਾਂ ਦਾ ਤਾਂ ਘਰ ਬਣਾਉਣ ਦਾ ਸੁਪਨਾ ਮਹਿੰਗਾ ਹੋਇਆ ਹੀ ਹੈ, ਕਈ ਭੱਠੇ ਬੰਦ ਹੋਣ ਕਾਰਨ ਲੇਬਰ ਵੀ ਵਿਹਲੀ ਹੋ ਕੇ ਬੈਠ ਗਈ ਹੈ।
ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਦਲਬੀਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਰਜੀਵ ਬਜਾਜ ਦਾ ਕਹਿਣਾ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਇੱਟ ਮੰਡੀ ਦੇ ਰੂਪ 'ਚ ਜਾਂਦੇ ਜਾਂਦੇ ਦੀਨਾਨਗਰ ਇਲਾਕੇ ਵਿੱਚ 47 ਵਿੱਚੋਂ 40 ਭੱਠੇ ਕੋਲੇ ਦੀ ਕੀਮਤ ਢਾਈ ਗੁਣਾ ਵਧਣ ਕਾਰਨ ਬੰਦ ਹੋ ਚੁੱਕੇ ਹਨ। ਇਸ ਨਾਲ ਭੱਠਾ ਇੰਡਸਟਰੀ ਨਾਲ ਜੁੜੀ ਪੂਰੀ ਦੀ ਪੂਰੀ ਚੈਨ ਰੁਕ ਗਈ ਹੈ, ਕਿਉਂਕਿ ਭੱਠਾ ਇੰਡਸਟਰੀ ਦੇ ਮਜ਼ਦੂਰਾਂ ਦੇ ਨਾਲ ਨਾਲ ਸੀਮੇਂਟ ਸਰੀਏ ਦੇ ਦੁਕਾਨਦਾਰ, ਮਕਾਨ ਇਮਾਰਤ ਉਸਾਰੀ ਕਰਨ ਵਾਲੇ ਮਜ਼ਦੂਰ, ਟਰੈਕਟਰ ਟਰਾਲੀਆਂ ਵਾਲੇ ਅਤੇ ਹੋਰ ਵੀ ਕਈ ਲੋਕ ਵਿਹਲੇ ਹੋ ਕੇ ਬੈਠ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
