ਜਾਣੋ ਕੋਸਾ ਪਾਣੀ ਪੀਣ ਦੇ ਹੈਰਾਨ ਕਰਦੇ ਫਾਇਦਿਆਂ ਬਾਰੇ

05/14/2019 3:15:28 PM

ਜਲੰਧਰ— ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਰ ਜੇਕਰ ਰੋਜ਼ਾਨਾ ਦਿਨ 'ਚ 3 ਤੋਂ 4 ਵਾਰ ਕੋਸੇ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਖੁਦ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦੇ ਹੋ। ਇਹ ਸਰੀਰ 'ਚੋਂ ਅਨੇਕਾਂ ਰੋਗਾਂ ਨੂੰ ਬਾਹਰ ਕੱਢਣ ਦੀ ਸਮਰਥਾ ਰੱਖਦਾ ਹੈ। ਗਰਮ ਪਾਣੀ ਪੀਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਭਾਰ ਘਟਾਉਣ 'ਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਇਸ ਨਾਲ ਪਾਚਨ ਪ੍ਰਕਿਰਿਆ ਠੀਕ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਦੇ ਅਣਗਿਣਤ ਫਾਇਦਿਆਂ ਬਾਰੇ...
ਕਬਜ਼ ਤੋਂ ਰਾਹਤ
ਕਬਜ਼ ਦੀ ਸਮੱਸਿਆ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ। ਕਬਜ਼ ਦੀ ਪ੍ਰੇਸ਼ਾਨੀ ਨੂੰ ਜੜ੍ਹ ਤੋਂ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਰੋਜ਼ਾਨਾ ਖਾਲੀ ਪੇਟ ਕੋਸਾ ਪਾਣੀ ਪੀਤਾ ਜਾਵੇ।
ਖੂਨ ਸਾਫ ਕਰੇ 
ਗਰਮ ਪਾਣੀ ਪੀਣ ਨਾਲ ਸਰੀਰ 'ਚੋਂ ਸਾਰੇ ਗੰਦੇ ਪਦਾਰਥ ਯੂਰਿਨ ਅਤੇ ਪਸੀਨੇ ਰਾਹੀ ਬਾਹਰ ਨਿਕਲ ਜਾਂਦੇ ਹਨ। ਕੋਸਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ।

PunjabKesari
ਭਾਰ ਨੂੰ ਕੰਟਰੋਲ ਕਰੇ
ਅੱਜਕਲ ਬਹੁਤ ਸਾਰੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਰਹਿੰਦੇ ਹਨ,ਉਨ੍ਹਾਂ ਨੂੰ ਡਾਈਟਿੰਗ ਅਤੇ ਕਸਰਤ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਅਜਿਹੇ ਲੋਕਾਂ ਨੂੰ ਰੋਜ਼ਾਨਾ ਖਾਲੀ ਪੇਟ ਕੋਸਾ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਮੋਟਾਪੇ ਤੋਂ ਛੁਟਕਾਰਾ ਮਿਲੇਗਾ ਅਤੇ ਭਾਰ ਵੀ ਕੰਟਰੋਲ 'ਚੋ ਰਹੇਗਾ।
ਸਰਦੀ-ਜ਼ੁਕਾਮ ਤੋਂ ਰਾਹਤ 
ਕਾਫੀ ਲੋਕਾਂ ਨੂੰ ਮੌਸਮ 'ਚ ਬਦਲਾਅ ਕਾਰਨ ਜ਼ੁਕਾਮ ਦੀ ਸ਼ਿਕਾਇਤ ਰਹਿੰਦੀ ਹੈ। ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਕੋਸਾ ਪਾਣੀ ਪੀਣਾ ਚਾਹੀਦਾ ਹੈ। ਕੋਸਾ ਪਾਣੀ ਪੀਣ ਨਾਲ ਗਲਾ ਵੀ ਠੀਕ ਰਹਿੰਦਾ ਹੈ।
ਮਾਹਵਾਰੀ ਦੀ ਸਮੱਸਿਆ 
ਜ਼ਿਆਦਾਤਰ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ 'ਚ ਪੇਟ ਦਰਦ ਜਾਂ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਕੋਸਾ ਪਾਣੀ ਪੀਣਾ ਚਾਹੀਦਾ ਹੈ। ਇਹ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮਾਹਵਾਰੀ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।


shivani attri

Content Editor

Related News