ਖ਼ੁਦ ਨੂੰ ਫਿੱਟ ਰੱਖਣ ਲਈ ਹਿਨਾ ਖ਼ਾਨ ਫਾਲੋਅ ਕਰਦੀ ਹੈ ਇਹ ਡਾਈਟ ਪਲਾਨ, ਜਾਣੋ ਕਸ਼ਮੀਰੀ ਗਰਲ ਦੀ ਖ਼ੂਬਸੂਰਤੀ ਦੇ ਰਾਜ਼

10/02/2023 2:25:27 PM

ਮੁੰਬਈ– ਛੋਟੇ ਪਰਦੇ ਰਾਹੀਂ ਕਰੀਅਰ ਦੀ ਸ਼ੁਰੂਆਤ ਕਰਕੇ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੀ ਹਿਨਾ ਖ਼ਾਨ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਅਦਾਕਾਰੀ ਤੋਂ ਇਲਾਵਾ ਉਸ ਦੇ ਫੈਸ਼ਨ ਤੇ ਫਿਟਨੈੱਸ ਦੇ ਵੀ ਦੀਵਾਨੇ ਹਨ। ਹਿਨਾ ਦੀ ਫਿੱਟ ਬਾਡੀ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜਾ ਲਗਾਉਣਾ ਬਹੁਤ ਮੁਸ਼ਕਿਲ ਹੈ। ਹਿਨਾ ਖ਼ਾਨ ਦੇ ਜਨਮਦਿਨ ਮੌਕੇ ਤੁਹਾਨੂੰ ਉਸ ਦੇ ਕੁਝ ਅਜਿਹੇ ਹੈਲਥ ਟਿੱਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਉਸ ਵਰਗੀ ਫਿਟਨੈੱਸ ਪਾ ਸਕਦੇ ਹੋ।

PunjabKesari

ਹਿਨਾ ਇੰਝ ਕਰਦੀ ਹੈ ਦਿਨ ਦੀ ਸ਼ੁਰੂਆਤ
ਜਿਵੇਂ ਕਿ ਜ਼ਿਆਦਾਤਰ ਅਦਾਕਾਰਾਂ ਆਪਣੇ ਦਿਨ ਦੀ ਸ਼ੁਰੂਆਤ ਇਕ ਗਿਲਾਸ ਕੋਸੇ ਪਾਣੀ ਨਾਲ ਕਰਦੀਆਂ ਹਨ, ਉਂਝ ਹੀ ਇਹ ਹਿਨਾ ਖ਼ਾਨ ਦੀ ਰੁਟੀਨ ਦਾ ਵੀ ਹਿੱਸਾ ਹੈ। ਰਿਪੋਰਟਸ ਅਨੁਸਾਰ ਹਿਨਾ ਜਿਵੇਂ ਹੀ ਸਵੇਰੇ ਉੱਠਦੀ ਹੈ ਤਾਂ ਖ਼ੁਦ ਨੂੰ ਡਿਟਾਕਸ ਕਰਨ ਲਈ ਨਿੰਬੂ ਤੇ ਸ਼ਹਿਦ ਮਿਲਾ ਕੇ ਇਕ ਗਿਲਾਸ ਕੋਸਾ ਪਾਣੀ ਪੀਂਦੀ ਹੈ। ਫਿਰ ਬ੍ਰੇਕਫਾਸਟ ’ਚ ਉਹ ਸਕਿਮਡ ਮਿਲਕ, ਓਟਸ, ਕਾਰਨਫਲੈਕਸ ਤੇ ਸੇਬ ਖਾਂਦੀ ਹੈ। ਹਰ ਰੋਜ਼ ਹਿਨਾ ਬ੍ਰਾਜ਼ੀਲ ਨਟਸ ਵੀ ਖਾਂਦੀ ਹੈ ਕਿਉਂਕਿ ਇਹ ਇਕ ਸਿਹਤਮੰਦ ਸਨੈਕਸ ਹੈ। 

PunjabKesari

ਲੰਚ ’ਚ ਖਾਂਦੀ ਹੈ ਇਹ ਚੀਜ਼ਾਂ
ਹਿਨਾ ਖ਼ਾਨ ਘੱਟ ਕਾਰਬਸ ਤੇ ਹਾਈ ਪ੍ਰੋਟੀਨ ਡਾਈਟ ਲੈਂਦੀ ਹੈ। ਉਸ ਦੇ ਮੀਲ ਦਾ ਕੋਈ ਸਟ੍ਰਿਕਟ ਟਾਈਮ ਨਹੀਂ ਹੁੰਦਾ, ਜਦੋਂ ਉਸ ਨੂੰ ਭੁੱਖ ਲੱਗਦੀ ਹੈ ਤਾਂ ਉਹ ਕੁਝ ਨਾ ਕੁਝ ਖਾ ਲੈਂਦੀ ਹੈ। ਲੰਚ ’ਚ ਹਿਨਾ ਸੋਇਆ ਚੰਕਸ ਜਾਂ ਫਿਰ ਦਾਲ ਤੇ ਸਬਜ਼ੀ ਨਾਲ ਚੌਲ ਤੇ ਰੋਟੀ ਖਾਂਦੀ ਹੈ। ਇਸ ਦੇ ਨਾਲ ਉਹ ਸਲਾਦ ਵੀ ਜ਼ਰੂਰ ਖਾਂਦੀ ਹੈ। ਵਰਕਆਊਟ ਤੋਂ ਪਹਿਲਾਂ ਹਿਨਾ ਸ਼ਾਮ ਨੂੰ ਇਕ ਮੁੱਠੀ ਨਟਸ ਦੇ ਨਾਲ ਦਹੀਂ ਤੇ ਮੌਸਮੀ ਫ਼ਲ ਵੀ ਖਾਂਦੀ ਹੈ। ਇਸ ਤੋਂ ਇਲਾਵਾ ਦਿਨਭਰ ਉਹ ਨਾਰੀਅਲ ਪਾਣੀ ਜ਼ਰੂਰ ਪੀਂਦੀ ਹੈ।

PunjabKesari

ਹਲਕਾ ਹੁੰਦਾ ਹੈ ਅਦਾਕਾਰਾ ਦਾ ਡਿਨਰ
ਹਿਨਾ ਨੂੰ ਘਰ ਦਾ ਬਣਿਆ ਖਾਣਾ ਹੀ ਚੰਗਾ ਲੱਗਦਾ ਹੈ। ਆਮ ਤੌਰ ’ਤੇ ਉਹ ਪਨੀਰ ਜਾਂ ਫਿਰ ਚਿਕਨ ਨਾਲ ਰੋਟੀ ਖਾਂਦੀ ਹੈ। ਇਸ ਦੇ ਨਾਲ ਉਹ ਇਕ ਕੌਲੀ ਸਬਜ਼ੀ ਵੀ ਖਾਂਦੀ ਹੈ। ਫਿੱਗਰ ਮੈਂਟੇਨ ਰੱਖਣ ਲਈ ਅਦਾਕਾਰਾ ਵਰਕਆਊਟ ਕਰਨਾ ਨਹੀਂ ਭੁੱਲਦੀ ਤੇ ਜਿਮ ਜਾ ਕੇ ਖ਼ੂਬ ਪਸੀਨਾ ਵਹਾਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


DIsha

Content Editor

Related News