ਨੌਜਵਾਨਾਂ ''ਚ ਕਿਉਂ ਵਧ ਰਹੀ ਹੈ High BP ਦੀ ਸਮੱਸਿਆ? ਜਾਣੋ ਕਾਰਨ ਅਤੇ ਬਚਾਅ
Wednesday, Jul 09, 2025 - 04:13 PM (IST)

ਹੈਲਥ ਡੈਸਕ- ਇਕ ਸਮਾਂ ਸੀ ਜਦੋਂ ਹਾਈ ਬਲੱਡ ਪ੍ਰੈਸ਼ਰ (High BP) ਜਾਂ ਹਾਈਪਰਟੈਂਸ਼ਨ (Hypertension) ਨੂੰ ਉਮਰ ਸੰਬੰਧੀ ਬੀਮਾਰੀ ਮੰਨਿਆ ਜਾਂਦਾ ਸੀ ਪਰ ਹੁਣ ਇਹ ਬੀਮਾਰੀ 25 ਤੋਂ 35 ਸਾਲ ਦੀ ਉਮਰ ਦੇ ਨੌਜਵਾਨਾਂ 'ਚ ਤੇਜ਼ੀ ਨਾਲ ਵਧ ਰਹੀ ਹੈ। ਡਾਕਟਰਾਂ ਅਨੁਸਾਰ, ਇਹ ਇਕ 'ਸਾਇਲੈਂਟ ਕਿਲਰ' ਹੈ ਜੋ ਬਿਨਾਂ ਕਿਸੇ ਲੱਛਣ ਦੇ ਦਿਲ, ਦਿਮਾਗ ਅਤੇ ਕਿਡਨੀ ਤੇ ਪ੍ਰਭਾਵ ਪਾ ਸਕਦਾ ਹੈ।
ਨੌਜਵਾਨਾਂ 'ਚ ਹਾਈ ਬੀਪੀ ਦੇ ਵਧ ਰਹੇ ਮੁੱਖ ਕਾਰਨ:
ਤਣਾਅ ਅਤੇ ਮਾਨਸਿਕ ਦਬਾਅ
ਕਰੀਅਰ, ਪੈਸਾ, ਰਿਸ਼ਤੇ ਜਾਂ ਲਾਈਫਸਟਾਈਲ ਸੰਬੰਧੀ ਦਬਾਅ ਨੌਜਵਾਨਾਂ ਨੂੰ ਤਣਾਅ 'ਚ ਰੱਖਦਾ ਹੈ, ਜੋ ਹਾਈ ਬੀਪੀ ਦਾ ਸਿੱਧਾ ਕਾਰਨ ਬਣ ਸਕਦਾ ਹੈ।
ਫਿਜ਼ੀਕਲ ਐਕਟਿਵਿਟੀ ਦੀ ਘਾਟ
ਘੰਟਿਆਂ ਤੱਕ ਦਫ਼ਤਰ 'ਚ ਕੰਮ ਕਰਨਾ ਜਾਂ ਲੈਪਟਾਪ/ਮੋਬਾਈਲ 'ਤੇ ਜ਼ਿਆਦਾ ਚਲਾਉਣਾ ਅਤੇ ਸਰੀਰਕ ਕਸਰਤ ਦੀ ਘਾਟ- ਇਸ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਵਧਦਾ ਹੈ।
ਅਣਹੈਲਦੀ ਖੁਰਾਕ
ਜੰਕ ਫੂਡ, ਜ਼ਿਆਦਾ ਲੂਣ ਵਾਲੀ ਡਾਈਟ, ਸੋਡਾ-ਕੋਲਡ ਡ੍ਰਿੰਕਸ ਅਤੇ ਤਲੀਆਂ ਭੁੰਨੀਆਂ ਚੀਜ਼ਾਂ ਬਲੱਡ ਪ੍ਰੈਸ਼ਰ ਵਧਾਉਂਦੀਆਂ ਹਨ।
ਨੀਂਦ ਦੀ ਘਾਟ
ਨਿਯਮਿਤ ਅਤੇ ਪੂਰੀ ਨੀਂਦ ਨਾ ਲੈਣਾ ਸਰੀਰ ਦੇ ਹੋਰਮੋਨਲ ਸੰਤੁਲਨ ਨੂੰ ਗੜਬੜ ਕਰ ਦਿੰਦਾ ਹੈ, ਜਿਸ ਨਾਲ ਬੀਪੀ ਵਧਦਾ ਹੈ।
ਸਿਗਰਟਨੋਸ਼ੀ ਤੇ ਸ਼ਰਾਬ ਦੀ ਆਦਤ
ਸਿਗਰਟਨੋਸ਼ੀ ਅਤੇ ਸ਼ਰਾਬ ਦੀ ਆਦਤ ਵੀ ਹਾਈ ਬਲੱਡ ਪ੍ਰੈਸ਼ਰ 'ਚ ਵਾਧਾ ਕਰਦੀਆਂ ਹਨ।
ਪਰਿਵਾਰਕ ਕਾਰਨ
ਜੇ ਪਰਿਵਾਰ 'ਚ ਕਿਸੇ ਨੂੰ ਹਾਈ ਬੀਪੀ ਹੈ, ਤਾਂ ਨੌਜਵਾਨਾਂ ਨੂੰ ਵੀ ਇਸ ਦਾ ਖ਼ਤਰਾ ਹੋ ਸਕਦਾ ਹੈ।
ਨੁਕਸਾਨ ਕੀ ਹੋ ਸਕਦੇ ਹਨ?
ਦਿਲ ਦੀ ਬੀਮਾਰੀ, ਹਾਰਟ ਐਟੈਕ ਜਾਂ ਸਟਰੋਕ
ਭੁੱਲਣ ਦੀ ਬੀਮਾਰੀ
ਕਿਡਨੀ ਫੇਲ੍ਹ ਹੋਣ ਦਾ ਖ਼ਤਰਾ
ਅੱਖਾਂ ਦੀ ਨਜ਼ਰ 'ਤੇ ਪ੍ਰਭਾਵ
ਨੌਜਵਾਨ ਇਸ ਤਰ੍ਹਾਂ ਬਚਾਅ ਕਰ ਸਕਦੇ ਹਨ:
- ਨਿਯਮਿਤ ਕਸਰਤ ਕਰੋ- ਦਿਨ 'ਚ ਘੱਟੋ-ਘੱਟ 30 ਮਿੰਟ ਤੁਰਨਾ, ਯੋਗ ਜਾਂ ਕਸਰਤ।
- ਲੂਣ ਦੀ ਮਾਤਰਾ ਘੱਟ ਕਰੋ- ਖਾਣੇ 'ਚ ਲੂਣ ਦੀ ਵਰਤੋਂ ਘੱਟ ਕਰੋ, ਖ਼ਾਸ ਕਰਕੇ ਜੰਕ ਫੂਡ।
- ਨੀਂਦ ਪੂਰੀ ਕਰੋ- ਦਿਨ 'ਚ 7–8 ਘੰਟੇ ਦੀ ਗੁਣਵੱਤਾ ਭਰੀ ਨੀਂਦ ਲੋੜੀਂਦੀ ਹੈ।
- ਮਾਨਸਿਕ ਤਣਾਅ ਘਟਾਓ- ਮੈਡੀਟੇਸ਼ਨ ਕਰੋ।
- ਨਿਯਮਿਤ ਬੀਪੀ ਦੀ ਜਾਂਚ ਕਰਵਾਓ- ਖ਼ਾਸ ਕਰਕੇ ਜੇ ਪਰਿਵਾਰ 'ਚ ਪਹਿਲਾਂ ਤੋਂ ਹਿਸਟਰੀ ਹੋਵੇ।
ਨਤੀਜਾ:
ਹਾਈ ਬੀਪੀ ਹੁਣ ਸਿਰਫ਼ ਵੱਡੀ ਉਮਰ ਦੀ ਬੀਮਾਰੀ ਨਹੀਂ, ਇਹ ਨੌਜਵਾਨਾਂ ਨੂੰ ਵੀ ਲੁੱਕ ਕੇ ਨੁਕਸਾਨ ਪਹੁੰਚਾ ਰਹੀ ਹੈ। ਜੇਕਰ ਤੁਹਾਨੂੰ ਚੱਕਰ, ਥਕਾਵਟ, ਦਿਲ ਦੀ ਧੜਕਨ ਤੇਜ਼ ਹੋਣਾ ਜਾਂ ਨੱਕ ਤੋਂ ਖ਼ੂਨ ਆਉਣ ਵਾਂਗ ਲੱਛਣ ਲੱਗਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਸਿਹਤਮੰਦ ਜੀਵਨਸ਼ੈਲੀ ਨਾਲ ਇਹ ਬੀਮਾਰੀ ਰੋਕੀ ਵੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8