ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੇ ਹਾਈ-ਲੋਅ ਡਿਜ਼ਾਈਨ ਟਾਪ

Monday, Aug 11, 2025 - 10:50 AM (IST)

ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੇ ਹਾਈ-ਲੋਅ ਡਿਜ਼ਾਈਨ ਟਾਪ

ਮੁੰਬਈ- ਵੈਸਟਰਨ ਡ੍ਰੈੱਸਾਂ ’ਚ ਮੁਟਿਆਰਾਂ ਨੂੰ ਨਵੇਂ ਡਿਜ਼ਾਈਨ ਦੇ ਟਾਪ ਕਾਫ਼ੀ ਪਸੰਦ ਆ ਰਹੇ ਹਨ। ਇਨ੍ਹੀਂ ਦਿਨੀਂ ਹਾਈ-ਲੋਅ ਡਿਜ਼ਾਈਨ ਦੇ ਟਾਪ ਇਕ ਸਟਾਈਲਿਸ਼ ਅਤੇ ਟ੍ਰੈਂਡੀ ਆਊਟਫਿਟ ਬਣੇ ਹੋਏ ਹਨ। ਇਹ ਇਕ ਅਜਿਹਾ ਟਾਪ ਹੁੰਦਾ ਹੈ, ਜਿਸ ਦੀ ਫਰੰਟ ਸਾਈਡ ਦਾ ਹਿੱਸਾ ਛੋਟਾ ਅਤੇ ਬੈਕ ਸਾਈਡ ਦਾ ਹਿੱਸਾ ਲੰਮਾ ਹੁੰਦਾ ਹੈ। ਇਸ ਦਾ ਯੂਨੀਕ ਡਿਜ਼ਾਈਨ ਇਸ ਨੂੰ ਇਕ ਮਾਡਰਨ ਅਤੇ ਡਾਇਨਾਮਿਕ ਲੁਕ ਦਿੰਦਾ ਹੈ।

ਇਹ ਟਾਪ ਕੈਜ਼ੂਅਲ ਅਤੇ ਸੈਮੀ-ਫਾਰਮਲ ਦੋਹਾਂ ਤਰ੍ਹਾਂ ਦੇ ਲੁਕ ਲਈ ਪ੍ਰਫੈਕਟ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਟਾਪ ਹਰ ਤਰ੍ਹਾਂ ਦੇ ਬਾਟਮ ਜਿਵੇਂ ਜੀਨਸ, ਸ਼ਾਰਟਸ, ਸਕਰਟਸ, ਲੈਗਿੰਗਸ ਜਾਂ ਪਲਾਜ਼ੋ ਦੇ ਨਾਲ ਵੀ ਕਾਫ਼ੀ ਜੱਚਦੇ ਹਨ। ਹਾਈ-ਲੋਅ ਟਾਪਸ ਕਾਟਨ, ਸ਼ਿਫਾਨ, ਸਿਲਕ, ਡੈਨਿਮ ਜਾਂ ਲਿਨਨ ਵਰਗੇ ਵੱਖ-ਵੱਖ ਫੈਬਰਿਕਸ ’ਚ ਆਉਂਦੇ ਹਨ। ਕੁਝ ਟਾਪ ’ਚ ਰਫਲਸ, ਲੈਸ ਜਾਂ ਕੱਟ-ਆਊਟ ਡਿਟੇਲਸ ਵੀ ਹੁੰਦੇ ਹਨ, ਜੋ ਇਨ੍ਹਾਂ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਹਾਈ-ਲੋਅ ਟਾਪ ਇੰਨੇ ਟ੍ਰੈਂਡੀ ਹਨ ਕਿ ਜ਼ਿਆਦਾਤਰ ਬਾਲੀਵੁੱਡ ਸੈਲੀਬ੍ਰਿਟੀਜ਼ ਅਤੇ ਮਾਡਲਾਂ ਨੂੰ ਕਈ ਮੌਕਿਆਂ ’ਤੇ ਇਨ੍ਹਾਂ ’ਚ ਵੇਖਿਆ ਜਾ ਸਕਦਾ ਹੈ।

ਹਾਈ-ਲੋਅ ਟਾਪਸ ਹਲਕੇ ਅਤੇ ਆਰਾਮਦਾਇਕ ਹੁੰਦੇ ਹਨ, ਜੋ ਗਰਮੀਆਂ ਅਤੇ ਮਾਨਸੂਨ ਵਰਗੇ ਮੌਸਮ ’ਚ ਖਾਸ ਤੌਰ ’ਤੇ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਮੁਟਿਆਰਾਂ ਕੈਜ਼ੂਅਲ ਲੁਕ ਲਈ ਇਨ੍ਹਾਂ ਟਾਪ ਨਾਲ ਹਾਈ-ਵੇਸਟ ਜੀਨਸ ਅਤੇ ਸਨੀਕਰਜ਼ ਨੂੰ ਵੀਅਰ ਕਰਨਾ ਪਸੰਦ ਕਰਦੀਆਂ ਹਨ। ਇਨ੍ਹਾਂ ਦੇ ਨਾਲ ਈਅਰਰਿੰਗਸ ਜਾਂ ਗਾਗਲਜ਼ ਮੁਟਿਆਰਾਂ ਨੂੰ ਹੋਰ ਜ਼ਿਆਦਾ ਸਟਾਈਲਿਸ਼ ਲੁਕ ਦਿੰਦੇ ਹਨ। ਪਾਰਟੀ ਲੁਕ ਲਈ ਮੁਟਿਆਰਾਂ ਸ਼ਿਮਰੀ ਜਾਂ ਸਿਲਕ ਹਾਈ-ਲੋਅ ਟਾਪ ਨੂੰ ਲੈਦਰ ਪੈਂਟਸ ਜਾਂ ਮਟੈਲਿਕ ਸਕਰਟ ਦੇ ਨਾਲ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਮਾਨਸੂਨ ’ਚ ਮੁਟਿਆਰਾਂ ਹਾਈ-ਲੋਅ ਟਾਪ ਨੂੰ ਸ਼ਾਰਟਸ ਜਾਂ ਕ੍ਰਾਪਡ ਪੈਂਟਸ ਦੇ ਨਾਲ ਜ਼ਿਆਦਾ ਪਹਿਨਣਾ ਪਸੰਦ ਕਰਦੀਆਂ ਹਨ। ਇਹ ਉਨ੍ਹਾਂ ਨੂੰ ਕੂਲ ਲੁਕ ਦਿੰਦੇ ਹਨ। ਮੁਟਿਆਰਾਂ ਨੂੰ ਇਨ੍ਹਾਂ ਟਾਪਸ ’ਚ ਜ਼ਿਆਦਾਤਰ ਲੈਵੇਂਡਰ, ਮਿੰਟ ਗ੍ਰੀਨ, ਰੈੱਡ, ਮਸਟਰਡ, ਬੇਜ਼, ਆਲਿਵ ਗ੍ਰੀਨ ਆਦਿ ਰੰਗਾਂ ’ਚ ਪਸੰਦ ਆ ਰਹੇ ਹਨ। ਹਾਈ-ਲੋਅ ਟਾਪ ਇਕ ਅਜਿਹਾ ਸਟਾਈਲ ਸਟੇਟਸ ਹੈ, ਜੋ ਆਪਣੇ ਸਟਾਈਲ, ਕੰਫਰਟ ਅਤੇ ਵਰਸੇਟਿਲਿਟੀ ਦਾ ਪ੍ਰਫੈਕਟ ਕੰਬੀਨੇਸ਼ਨ ਦਿੰਦਾ ਹੈ। ਇਨ੍ਹਾਂ ਦੇ ਨਾਲ ਮੁਟਿਆਰਾਂ ਨੂੰ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਝੁਮਕੇ, ਬ੍ਰੈਸਲੇਟ, ਰਿੰਗ, ਵਾਚ, ਸਕਾਰਫ, ਕੈਪ ਆਦਿ ਕੈਰੀ ਕੀਤੇ ਵੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸਟਾਈਲਿਸ਼ ਅਤੇ ਟ੍ਰੈਂਡੀ ਬਣਾਉਂਦੇ ਹਨ। 


author

cherry

Content Editor

Related News