ਮਾਡਲਾਂ ਨੂੰ ਪਸੰਦ ਆ ਰਹੀ ਹੈ ਕੈਪ ਡਿਜ਼ਾਈਨ ਦੀ ਡ੍ਰੈਸਿਜ਼
Wednesday, Aug 13, 2025 - 10:20 AM (IST)

ਵੈੱਬ ਡੈਸਕ- ਪੱਛਮੀ ਲੁਕ ਲਈ ਮਾਡਲਾਂ ਅਤੇ ਫੈਸ਼ਨ ਪ੍ਰੇਮੀ ਮੁਟਿਆਰਾਂ ਖਾਸ ਮੌਕਿਆਂ ’ਤੇ ਯੂਨੀਕ ਅਤੇ ਡਿਜ਼ਾਈਨਰ ਡਰੈੱਸ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ। ਅੱਜਕਲ ਤਰ੍ਹਾਂ-ਤਰ੍ਹਾਂ ਦੀ ਸਲੀਵਸ, ਨੈੱਕਲਾਈਨ ਅਤੇ ਕੈਪ ਡਿਜ਼ਾਈਨ ਦੀ ਡ੍ਰੈਸਿਜ਼ ਬਹੁਤ ਟਰੈਂਡ ਵਿਚ ਹੈ। ਕੈਪ ਡਿਜ਼ਾਈਨ ਦੀ ਡ੍ਰੈਸਿਜ਼ ਕਈ ਮੁਟਿਆਰਾਂ ਅਤੇ ਮਾਡਲਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ।
ਕੈਪ ਡਿਜ਼ਾਈਨ ਵਾਲੀਆਂ ਡ੍ਰੈਸਿਜ਼ ਵਿਚ ਇਕ ਵੱਖਰੀ ਕੈਪ ਹੁੰਦੀ ਹੈ ਜੋ ਡ੍ਰੈਸਿਜ਼ ਦੇ ਉੱਪਰ ਨਾਲ ਜੁੜੀ ਹੁੰਦੀ ਹੈ, ਜਦੋਂ ਕਿ ਆਮ ਡ੍ਰੈਸਿਜ਼ ਵਿਚ ਅਜਿਹਾ ਕੋਈ ਵਾਧੂ ਭਾਗ ਨਹੀਂ ਹੁੰਦਾ ਹੈ। ਕੈਪ, ਡਰੈੱਸ ਨੂੰ ਇਕ ਰਾਇਲ ਲੁਕ ਦਿੰਦੀ ਹੈ ਜਦੋਂ ਕਿ ਆਮ ਡ੍ਰੈਸਿਜ਼ ਸਿੰਪਲ ਹੁੰਦੀਆਂ ਹਨ। ਕੈਪ ਵਿਚ ਜ਼ਿਆਦਾਤਰ ਲਟਕਣ ਵਾਲਾ ਅਤੇ ਹਲਕਾ ਫੈਬਰਿਕ ਹੁੰਦਾ ਹੈ ਜੋ ਤੁਰਦੇ ਸਮੇਂ ਹਿਲਦਾ ਹੈ। ਕੈਪ ਡਿਜ਼ਾਈਨ ਵਿਚ ਜ਼ਿਆਦਾਤਰ ਮਾਡਲਾਂ ਨੂੰ ਮਿੰਨੀ ਡਰੈੱਸ, ਮਿੰਨੀ ਸਕਰਟ ਡਰੈੱਸ ਜਾਂ ਹੋਰ ਸ਼ਾਰਟ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ। ਇਹ ਡਰੈੱਸ ਉਨ੍ਹਾਂ ਨੂੰ ਬਹੁਤ ਸਟਾਈਲਿਸ ਅਤੇ ਟਰੈਂਡੀ ਲੁਕ ਦਿੰਦੀਆਂ ਹਨ। ਇਨ੍ਹਾਂ ਵਿਚੋਂ ਕੁਝ ਡ੍ਰੈਸਿਜ਼ ਦੇ ਸ਼ੋਲਡਰ ਅਤੇ ਸਵੀਲਸ ’ਤੇ ਕੈਪ ਡਿਜ਼ਾਈਨ ਦੀ ਡਿਟੇਲਸ ਦਿੱਤੀ ਹੁੰਦੀ ਹੈ ਜੋ ਡਰੈੱਸ ਨੂੰ ਐਲੀਗੈਂਟ ਲੁਕ ਦਿੰਦੀ ਹੈ। ਇਨ੍ਹਾਂ ਵਿਚ ਕੈਪ ਲਈ ਜ਼ਿਆਦਾਤਰ ਹਲਕੀ ਅਤੇ ਚਮਕਦਾਰ ਫੈਬਰਿਕ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਦੀ ਨੈੱਕਲਾਈਨ ਅਤੇ ਸਲੀਵਸ ਵੀ ਵੱਖ-ਵੱਖ ਡਿਜ਼ਾਈਨ ਦੀਆਂ ਹੁੰਦੇ ਹਨ।
ਮਾਡਲਾਂ ਨੂੰ ਹਾਫ ਸ਼ੋਲਡਰ ਤੋਂ ਲੈਕੇ ਸਟ੍ਰੈਪਲੈੱਸ, ਸਟ੍ਰੈਪ ਡਿਜ਼ਾਈਨ, ਨੂਡਲ ਸਟ੍ਰੈਪ, ਹਾਲਟਰ ਨੈੱਕ ਜਾਂ ਹਾਈ ਨੈੱਕਲਾਈਨ ਦੀਆਂ ਡਰੈੱਸਾਂ ਵੀ ਪਸੰਦ ਆ ਰਹੀਆਂ ਹਨ। ਇਨ੍ਹਾਂ ਡ੍ਰੈਸਿਜ਼ ਵਿਚ ਜ਼ਿਆਦਾਤਰ ਸ਼ਿਮਰ, ਐਬ੍ਰਾਇਡਰੀ, ਲੇਸ ਜਾਂ ਫਰਿੱਲ ਡਿਜ਼ਾਈਨ ਵੀ ਦਿੱਤਾ ਗਿਆ ਹੁੰਦਾ ਹੈ ਜੋ ਇਸਨੂੰ ਬਹੁਤ ਅਟ੍ਰੈਕਟਿਵ ਅਤੇ ਸੁੰਦਰ ਬਣਾਉਂਦਾ ਹੈ।
ਜ਼ਿਆਦਾਰ ਮਾਡਲਾਂ ਨੂੰ ਸਿਮਰੀ ਡਿਜ਼ਾਈਨ ਵਿਚ ਗੋਲਡਨ, ਸਿਲਵਰ, ਪਿੰਕ, ਰੈੱਡ, ਮੈਰੂਨ, ਬਲੈਕ ਕਲਰ ਦੀ ਕੈਪ ਡਿਜ਼ਾਈਨ ਡਰੈੱਸਾਂ ਪਸੰਦ ਆ ਰਹੀਆਂ ਹਨ। ਆਪਣੀ ਲੁਕ ਨੂੰ ਹੋਰ ਜ਼ਿਆਦਾ ਅਟ੍ਰੈਕਟਿਵ ਬਣਾਉਣ ਲਈ ਮਾਡਲ ਤਰ੍ਹਾਂ-ਤਰ੍ਹਾਂ ਦੀ ਜਿਊਲਰੀ ਨੂੰ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਜ਼ਿਆਦਾਤਰ ਮਾਡਲਾਂ ਨੂੰ ਡਰੈੱਸ ਦੇ ਨਾਲ ਮੈਚਿੰਗ ਲਾਈਟ ਜਿਊਲਰੀ ਜਿਵੇਂ ਨੈੱਕਲੈੱਸ, ਬ੍ਰੈਸਲੇਟ, ਈਅਰਰਿੰਗਸ ਆਦਿ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ।
ਮੇਕਅਪ ਵਿਚ ਮਾਡਲਾਂ ਇਨ੍ਹਾਂ ਨਾਲ ਸਮੋਕੀ ਆਈਜ਼ ਅਤੇ ਡਾਰਕ ਰੈੱਡ ਮੈਟ ਲਿਪਸਟਿਕ ਲਗਾਉਣਾ ਪਸੰਦ ਕਰ ਰਹੀਆਂ ਹਨ। ਫੁੱਟਵੀਅਰ ਵਿਚ ਇਨ੍ਹਾਂ ਨਾਲ ਗੋਲਡਨ ਜਾਂ ਸਿਲਵਰ ਹਾਈ ਹੀਲਸ ਬਹੁਤ ਜਚਦੀ ਹੈ। ਹੇਅਰ ਸਟਾਈਲ ਵਿਚ ਮਾਡਲਾਂ ਨੂੰ ਤਰ੍ਹਾਂ-ਤਰ੍ਹਾਂ ਦੇ ਹੇਅਰ ਸਟਾਈਲ ਦੇ ਨਾਲ-ਨਾਲ ਹੇਅਰ ਅਸੈੱਸਰੀਜ਼ ਨੂੰ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਅਟ੍ਰੈਕਟਿਵ ਬਣਾਉਂਦੇ ਹਨ।