ਗਰਭ ਦੌਰਾਨ High BP ਮਾਂ ਅਤੇ ਬੱਚੇ ਲਈ ਹੁੰਦੈ ਖਤਰਨਾਕ

09/08/2019 9:22:24 AM

ਨਵੀਂ ਦਿੱਲੀ (ਇੰਟ.)- ਹਾਈ ਬਲੱਡ ਪ੍ਰੈਸ਼ਰ ਕਿਸੇ ਵੀ ਵਿਅਕਤੀ ਦੀ ਸਿਹਤ ਲਈ ਚੰਗਾ ਨਹੀਂ ਹੁੰਦਾ ਹੈ। ਇਹ ਵਿਅਕਤੀ ਦੇ ਦਿਲ ਅਤੇ ਕਿਡਨੀ ’ਤੇ ਪ੍ਰੈੱਸ਼ਰ ਵਧਾਉਂਦਾ ਹੈ ਜਿਸ ਨਾਲ ਸਟ੍ਰੋਕ, ਹਾਰਟ ਅਟੈਕ, ਕਿਡਨੀ ਫੇਲੀਅਰ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਉਥੇ ਗਰਭ ਦੌਰਾਨ ਇਹ ਸਥਿਤੀ ਸਿਰਫ ਮਾਂ ਹੀ ਨਹੀਂ ਸਗੋਂ ਕੁੱਖ ’ਚ ਪਲ ਰਹੇ ਬੱਚੇ ਲਈ ਵੀ ਖਤਰਨਾਕ ਸਾਬਿਤ ਹੋ ਸਕਦੀ ਹੈ। ਕਈ ਔਰਤਾਂ ਨੂੰ ਪਹਿਲਾਂ ਤੋਂ ਹੀ ਹਾਈ ਬੀ ਪੀ ਦੀ ਸਮੱਸਿਆ ਹੁੰਦੀ ਹੈ ਤਾਂ ਕੁਝ ਨੂੰ ਪ੍ਰੈਗਨੈਂਟ ਹੋਣ ਦੇ ਕੁਝ ਮਹੀਨਿਆਂ ਬਾਅਦ ਇਹ ਸਮੱਸਿਆ ਆਉਣ ਲੱਗਦੀ ਹੈ। ਇਸ ਨੂੰ ਲੈ ਕੇ ਔਰਤਾਂ ਨੂੰ ਬਹੁਤ ਜ਼ਿਆਦਾ ਚੌਕਸ ਰਹਿਣਾ ਜ਼ਰੂਰੀ ਹੈ।

ਪ੍ਰੀਕਲੈਂਪਸੀਆ

ਪ੍ਰੀਕਲੈਂਪਸੀਆ ਉਹ ਸਥਿਤੀ ਹੈ ਜਿਸ ਵਿਚ ਪ੍ਰੈਗਨੈਂਸੀ ਦੌਰਾਨ ਹਾਈ ਬੀ ਪੀ ਹੋਣ ਕਾਰਣ ਔਰਤਾਂ ਦੇ ਕੁਝ ਅੰਗਾਂ ਜਿਵੇਂ ਕਿਡਨੀ, ਲਿਵਰ ਆਦਿ ਸਹੀ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ। ਜੇਕਰ ਇਸਦਾ ਸ਼ੁਰੂਆਤ ’ਚ ਹੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਰੂਪ ਲੈ ਲਵੇ ਤਾਂ ਇਸ ਨਾਲ ਕਿਡਨੀ ਫੇਲੀਅਰ, ਲਿਵਰ ਫੇਲ ਅਤੇ ਬ੍ਰੇਨ ਡੈਮੇਜ ਹੋ ਸਕਦਾ ਹੈ। ਇਹ ਕੋਮਾ ’ਚ ਵੀ ਪਹੁੰਚਾ ਸਕਦਾ ਹੈ ਜੋ ਬਾਅਦ ’ਚ ਜਾਨ ਵੀ ਲੈ ਸਕਦਾ ਹੈ।

ਸਮੇਂ ਤੋਂ ਪਹਿਲਾਂ ਜਨਮ

ਹਾਈ ਬੀ ਪੀ ਅਤੇ ਪ੍ਰੀਕਲੈਂਪਸੀਆ ਹੋ ਜਾਣ ਦੀ ਸਥਿਤੀ ’ਚ ਇਲਾਜ ਦੇ ਬਾਵਜੂਦ ਔਰਤਾਂ ਨੂੰ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਣਾ ਪੈ ਸਕਦਾ ਹੈ। ਇਸ ਤਰ੍ਹਾਂ ਦੇ ਜ਼ਿਆਦਾਤਰ ਕੇਸਾਂ ’ਚ ਇਸਦੇ ਲਈ ਸੀ-ਸੈਕਸ਼ਨ ਡਲਿਵਰੀ ਦਾ ਸਹਾਰਾ ਲਿਆ ਜਾਂਦਾ ਹੈ।

ਬੱਚੇ ਦੇ ਵਿਕਾਸ ’ਤੇ ਅਸਰ

ਹਾਈ ਬੀ ਪੀ ਗਰਭ ਤੱਕ ਜਾਣ ਵਾਲੀਆਂ ਨਾੜਾਂ ਦਾ ਸਾਈਜ਼ ਛੋਟਾ ਕਰ ਦਿੰਦਾ ਹੈ ਜਿਸ ਤੋਂ ਬੱਚੇ ਤਕ ਲੋੜੀਂਦੀ ਮਾਤਰਾ ’ਚ ਆਕਸੀਜਨ ਤੇ ਨਿਊਟ੍ਰੀਸ਼ਨ ਨਹੀਂ ਪਹੁੰਚਦਾ ਜੋ ਉਸਦੇ ਮੱਠੇ ਵਿਕਾਸ ਦਾ ਕਾਰਣ ਬਣ ਜਾਂਦਾ ਹੈ। ਇਸ ਸਥਿਤੀ ’ਚ ਜਨਮ ਦੇ ਸਮੇਂ ਬੱਚੇ ਦਾ ਭਾਰ ਬਹੁਤ ਘੱਟ ਹੁੰਦਾ ਹੈ, ਜਿਸ ਨਾਲ ਉਸਨੂੰ ਮੈਡੀਕਲ ਸਹਾਇਤਾ ਦੇਣੀ ਪੈਂਦੀ ਹੈ।

ਪਲੇਸੈਂਟਾ ਦਾ ਵੱਖਰਾ ਹੋਣਾ

ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ’ਤੇ ਪਲੇਸੈਂਟਾ ਯੂਟ੍ਰੈੱਸ ਦੀ ਵਾਲ ਤੋਂ ਵੱਖਰਾ ਹੋ ਸਕਦਾ ਹੈ ਇਸ ਨਾਲ ਗਰਭ ’ਚ ਪਲ ਰਹੇ ਬੱਚੇ ਨੂੰ ਆਕਸੀਜਨ ਅਤੇ ਪੋਸ਼ਣ ਨਹੀਂ ਮਿਲ ਪਾਉਂਦਾ। ਇਸਦੇ ਨਾਲ ਹੀ ਇਸ ਸਥਿਤੀ ’ਚ ਬਲੀਡਿੰਗ ਵੀ ਸ਼ੁਰੂ ਹੋ ਸਕਦੀ ਹੈ ਜੋ ਮਾਂ ਅਤੇ ਬੱਚੇ ਦੋਨਾਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।

ਸੀ-ਸੈਕਸ਼ਨ ਡਲਿਵਰੀ

ਹਾਈ ਬੀ ਪੀ ਦੇ ਜ਼ਿਆਦਾਤਰ ਮਾਮਲਿਆਂ ’ਚ ਡਾਕਟਰ ਸੀ-ਸੈਕਸ਼ਨ ਡਲਿਵਰੀ ਦਾ ਹੀ ਸੁਝਾਅ ਦਿੰਦੇ ਹਨ ਕਿਉਂਕਿ ਨੈਚੁਰਲ ਡਲਿਵਰੀ ਦੌਰਾਨ ਸਰੀਰ ਦੇ ਅੰਗਾਂ ’ਤੇ ਜ਼ੋਰ ਪੈਂਦਾ ਹੈ ਜੋ ਉਂਝ ਹੀ ਬਲੱਡ ਪ੍ਰੈਸ਼ਰ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੇ ’ਚ ਹਾਈ ਬੀ ਪੀ ’ਤੇ ਨੈਚੁਰਲ ਡਲਿਵਰੀ ਕਰਵਾਉਣਾ ਜਾਨ ’ਤੇ ਭਾਰੀ ਪੈ ਸਕਦਾ ਹੈ।


manju bala

Content Editor

Related News