ਤਰਨਤਾਰਨ ’ਚ ਔਰਤ ਨੂੰ ਅਰਧ ਨਗਨ ਘੁਮਾਉਣ ਦੇ ਮਾਮਲੇ ਦੀ ਹਾਈ ਕੋਰਟ ਨੇ ‘ਦ੍ਰੋਪਦੀ ਦੇ ਚੀਰਹਰਣ’ ਨਾਲ ਕੀਤੀ ਤੁਲਨਾ

Tuesday, Apr 09, 2024 - 05:11 AM (IST)

ਤਰਨਤਾਰਨ ’ਚ ਔਰਤ ਨੂੰ ਅਰਧ ਨਗਨ ਘੁਮਾਉਣ ਦੇ ਮਾਮਲੇ ਦੀ ਹਾਈ ਕੋਰਟ ਨੇ ‘ਦ੍ਰੋਪਦੀ ਦੇ ਚੀਰਹਰਣ’ ਨਾਲ ਕੀਤੀ ਤੁਲਨਾ

ਚੰਡੀਗੜ੍ਹ (ਗੰਭੀਰ, ਭਾਸ਼ਾ)– ਪੰਜਾਬ ਦੇ ਤਰਨਤਾਰਨ ਜ਼ਿਲੇ ’ਚ ਇਕ ਔਰਤ ਨੂੰ ਅਰਧ ਨਗਨ ਘੁਮਾਉਣ ਦੇ ਮਾਮਲੇ ਦਾ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਖ਼ੁਦ ਨੋਟਿਸ ਲੈਂਦਿਆਂ ਕਾਂਡ ’ਚ ਹੁਣ ਤੱਕ ਦੀ ਜਾਂਚ ਤੇ ਕਾਰਵਾਈ ਦੀ ਰਿਪੋਰਟ ਮੰਗੀ ਹੈ। ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਰਿਪੋਰਟ ਲਈ ਅੰਤਿਮ ਤਾਰੀਖ਼ 30 ਅਪ੍ਰੈਲ ਤੈਅ ਕੀਤੀ ਗਈ ਹੈ।

ਇਸ ਮਾਮਲੇ ’ਚ ਕੇਸ ਦਰਜ ਕਰਨ ਤੋਂ ਬਾਅਦ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿਸ ਮੋਬਾਇਲ ਫੋਨ ਨਾਲ ਵੀਡੀਓ ਬਣਾਈ ਗਈ ਸੀ, ਉਸ ਨੂੰ ਵੀ ਜ਼ਬਤ ਕਰ ਦਿੱਤਾ ਗਿਆ ਹੈ। ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ’ਚ ਅਗਲੇਰੀ ਕਾਰਵਾਈ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦਾ ਸਿਟੀਜ਼ਨ ਦੱਸ ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸਬੰਧ, ਠੱਗੇ 32 ਲੱਖ, ਸੱਚ ਸੁਣ ਖੁੱਲ੍ਹ ਜਾਣਗੀਆਂ ਅੱਖਾਂ

ਹਾਈਕੋਰਟ ਨੇ ਕਿਹਾ ਕਿ ਇਹ ਬੜਾ ਹੀ ਸ਼ਰਮਨਾਕ ਕਾਂਡ ਹੈ। ਇਹ ਘਟਨਾ ‘ਮਹਾਭਾਰਤ’ ’ਚ ਕੌਰਵਾਂ ਦੇ ਕਹਿਣ ’ਤੇ ‘ਦ੍ਰੋਪਦੀ ਦੇ ਚੀਰਹਰਣ’ ਦੀ ਯਾਦ ਦਿਵਾਉਂਦੀ ਹੈ। ਕੋਰਟ ਨੇ ਕਿਹਾ, ‘‘ਅੱਜ ਇਕ ਆਮ ਵਿਅਕਤੀ ਇਹ ਅਾਸ ਨਹੀਂ ਕਰਦਾ ਕਿ ‘ਨਿਆਂ ਪ੍ਰਣਾਲੀ’ ਪ੍ਰਸ਼ਾਸਨ ਦੀ ਨੱਕ ਹੇਠ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਲਈ ਮੂਕ ਦਰਸ਼ਕ ਬਣੀ ਰਹੇਗੀ। ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।’’

55 ਸਾਲਾ ਪੀੜਤ ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਦੇ ਲੜਕੇ ਦੇ ਸਹੁਰਿਆਂ ਨੇ ਉਸ ਨਾਲ ਕੁੱਟਮਾਰ ਕਰਕੇ ਉਸ ਦੇ ਕੱਪੜੇ ਪਾੜ ਦਿੱਤੇ ਤੇ ਅਰਧ ਨਗਨ ਹਾਲਤ ’ਚ ਉਸ ਨੂੰ ਪਿੰਡ ’ਚ ਘੁਮਾਇਅ ਤੇ ਉਸ ਦੀ ਵੀਡੀਓ ਬਣਾਈ ਸੀ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ, ਜੋ 31 ਮਾਰਚ ਦੀ ਦੱਸੀ ਜਾ ਰਹੀ ਹੈ। ਇਹ ਘਟਨਾ ਔਰਤ ਦੇ ਲੜਕੇ ਵਲੋਂ ਇਕ ਲੜਕੀ ਨਾਲ ਉਸ ਦੇ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਵਾਉਣ ਕਾਰਨ ਵਾਪਰੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News