ਸਾਵਧਾਨ! ਖੇਡਣ-ਕੁੱਦਣ ਦੀ ਉਮਰ ''ਚ ਬੱਚਿਆਂ ਨੂੰ ਘੇਰ ਰਿਹੈ Heart disease ; AIIMS ਦੇ ਅਧਿਐਨ ''ਚ ਵੱਡਾ ਖੁਲਾਸਾ

Sunday, Apr 19, 2026 - 10:28 AM (IST)

ਸਾਵਧਾਨ! ਖੇਡਣ-ਕੁੱਦਣ ਦੀ ਉਮਰ ''ਚ ਬੱਚਿਆਂ ਨੂੰ ਘੇਰ ਰਿਹੈ Heart disease ; AIIMS ਦੇ ਅਧਿਐਨ ''ਚ ਵੱਡਾ ਖੁਲਾਸਾ

ਹੈਲਥ ਡੈਸਕ - ਖੇਡਕੂਦ ਦੀ ਕਮੀ, ਫਲ-ਸਬਜ਼ੀਆਂ ਤੋਂ ਦੂਰੀ ਅਤੇ ਫਾਸਟ ਫੂਡ ਦਾ ਜ਼ਿਆਦਾ ਸੇਵਨ ਅਲ੍ਹੜਾਂ ਨੂੰ ਖੇਡਣ ਦੀ ਉਮਰ 'ਚ ਹੀ ਦਿਲ ਦੇ ਰੋਗੀ ਬਣਾ ਰਿਹਾ ਹੈ। ਐਮਸ ਦੇ ਇਕ ਤਾਜ਼ਾ ਅਧਿਐਨ ਅਨੁਸਾਰ, ਦੇਸ਼ ਦੇ ਲਗਭਗ 40 ਫੀਸਦੀ ਅਲ੍ਹੜ ਅਤੇ ਨੌਜਵਾਨ ਕੋਲੈਸਟ੍ਰੋਲ ਦੀ ਸਮੱਸਿਆ ਨਾਲ ਜੂਝ ਰਹੇ ਹਨ। 

ਕੋਲੈਸਟ੍ਰੋਲ ਦਾ ਵਿਗੜਦਾ ਸੰਤੁਲਨ
ਅਧਿਐਨ 'ਚ ਪਾਇਆ ਗਿਆ ਹੈ ਕਿ ਨੌਜਵਾਨਾਂ 'ਚ 'ਚੰਗਾ ਕੋਲੈਸਟ੍ਰੋਲ' ਘੱਟ ਰਿਹਾ ਹੈ ਅਤੇ 'ਬੁਰਾ ਕੋਲੈਸਟ੍ਰੋਲ' ਵੱਧ ਰਿਹਾ ਹੈ। ਇਸ ਸਥਿਤੀ ਨੂੰ 'ਡਿਸਲਿਪੀਡੇਮੀਆ' ਕਿਹਾ ਜਾਂਦਾ ਹੈ, ਜਿਸ ਕਾਰਨ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। 

ਲੜਕਿਆਂ 'ਚ ਜ਼ਿਆਦਾ ਸਮੱਸਿਆ
ਅੰਕੜਿਆਂ ਮੁਤਾਬਕ ਲੜਕੀਆਂ ਦੇ ਮੁਕਾਬਲੇ ਲੜਕੇ ਇਸ ਸਮੱਸਿਆ ਤੋਂ ਜ਼ਿਆਦਾ ਪੀੜਤ ਹਨ :

42% ਲੜਕੇ ਅਤੇ 38% ਲੜਕੀਆਂ ਡਿਸਲਿਪੀਡੇਮੀਆ ਤੋਂ ਪੀੜਤ ਪਾਏ ਗਏ
ਲੜਕੀਆਂ 'ਚ 'ਟ੍ਰਾਈਗਲਿਸਰਾਈਡਸ' ਦਾ ਵਧਿਆ ਹੋਇਆ ਪੱਧਰ ਜ਼ਿਆਦਾ ਦੇਖਿਆ ਗਿਆ।

ਅਧਿਐਨ ਦੇ ਮੁੱਖ ਬਿੰਦੂ
ਐਮਸ ਦੇ ਮਾਹਿਰਾਂ ਅਨੁਸਾਰ ਇਹ ਅਧਿਐਨ ਰਾਸ਼ਟਰੀ ਪੋਸ਼ਣ ਸਰਵੇਖਣ ਦੇ 11,960 ਬੱਚਿਆਂ (10-19 ਸਾਲ) ਦੇ ਡਾਟਾ ਦਾ ਵਿਸ਼ਲੇਸ਼ਣ ਕਰਕੇ ਕੀਤਾ ਗਿਆ ਹੈ। ਜਾਂਚ 'ਚ ਪਾਇਆ ਗਿਆ ਕਿ 39.9% ਅਲ੍ਹੜਾਂ 'ਚ ਕੋਲੈਸਟ੍ਰੋਲ ਦਾ ਪੱਧਰ ਅਸਧਾਰਨ ਸੀ ਅਤੇ 28% 'ਚ ਚੰਗੇ ਕੋਲੈਸਟ੍ਰੋਲ (HDL-C) ਦੀ ਕਮੀ ਪਾਈ ਗਈ।

ਕੀ ਹਨ ਕਾਰਨ?
ਐਮਸ ਦੇ ਮਾਹਿਰਾਂ ਅਨੁਸਾਰ ਬੱਚਿਆਂ 'ਚ ਫਲ ਅਤੇ ਸਬਜ਼ੀਆਂ ਦੀ ਜਗ੍ਹਾ ਫਾਸਟ ਫੂਡ ਤੇ ਤਲੀਆਂ ਚੀਜ਼ਾਂ ਦੀ ਪਸੰਦ ਵਧ ਗਈ ਹੈ। ਖੇਡਕੂਦ ਤੇ ਕਸਰਤ ਘੱਟ ਹੋਣ ਕਾਰਨ 10 ਤੋਂ 19 ਸਾਲ ਦੀ ਉਮਰ 'ਚ ਹੀ ਇਹ ਸਮੱਸਿਆ ਤੇਜ਼ੀ ਨਾਲ ਫੈਲ ਰਹੀ ਹੈ।

ਬਚਾਅ ਦੇ ਤਰੀਕੇ :-

* ਖਾਣੇ 'ਚ ਫਲ ਅਤੇ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ।
* ਕੋਲਡ ਡਰਿੰਕ, ਚਿਪਸ ਅਤੇ ਪੀਜ਼ਾ ਦੀ ਵਰਤੋਂ ਸੀਮਤ ਕਰੋ।
* ਤਲੀਆਂ ਚੀਜ਼ਾਂ ਅਤੇ ਮਿੱਠਾ ਘੱਟ ਖਾਓ।
* ਖੇਡਾਂ ਅਤੇ ਕਸਰਤ ਨੂੰ ਵਧਾਓ ਅਤੇ ਪੂਰੀ ਨੀਂਦ ਲਓ।

 


author

Sunaina

Content Editor

Related News