ਇਨ੍ਹਾਂ ਲੱਛਣਾਂ ਨੂੰ Ignore ਕਰਨ ਵਾਲੇ ਹੋ ਜਾਣ ਸਾਵਧਾਨ! Heart attack ਦਾ ਹੋ ਸਕਦੈ ਖਤਰਾ, ਜਾਣੋ ਬਚਾਅ ਦੇ ਤਰੀਕੇ

Tuesday, May 12, 2026 - 10:55 AM (IST)

ਇਨ੍ਹਾਂ ਲੱਛਣਾਂ ਨੂੰ Ignore ਕਰਨ ਵਾਲੇ ਹੋ ਜਾਣ ਸਾਵਧਾਨ! Heart attack ਦਾ ਹੋ ਸਕਦੈ ਖਤਰਾ, ਜਾਣੋ ਬਚਾਅ ਦੇ ਤਰੀਕੇ

ਹੈਲਥ ਡੈਸਕ - ਅਜੋਕੇ ਦੌਰ ਦੀ ਭੱਜ-ਦੌੜ ਭਰੀ ਜ਼ਿੰਦਗੀ, ਗਲਤ ਖਾਣ-ਪੀਣ ਅਤੇ ਵਧਦੇ ਮਾਨਸਿਕ ਤਣਾਅ ਕਾਰਨ ਦਿਲ ਦੇ ਰੋਗਾਂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਡਾਕਟਰਾਂ ਅਨੁਸਾਰ, ਜੇਕਰ ਸਹੀ ਸਮੇਂ 'ਤੇ ਹਾਰਟ ਅਟੈਕ ਦੇ ਸੰਕੇਤਾਂ ਨੂੰ ਪਛਾਣ ਲਿਆ ਜਾਵੇ, ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ।

ਹਾਰਟ ਅਟੈਕ ਦੇ ਮੁੱਖ ਲੱਛਣ :-

ਕਈ ਵਾਰ ਹਾਰਟ ਅਟੈਕ ਅਚਾਨਕ ਨਹੀਂ ਆਉਂਦਾ, ਸਗੋਂ ਸਰੀਰ ਪਹਿਲਾਂ ਹੀ ਕੁਝ ਸੰਕੇਤ ਦੇਣ ਲੱਗਦਾ ਹੈ :-

ਛਾਤੀ 'ਚ ਦਰਦ ਜਾਂ ਭਾਰੀਪਨ
- ਛਾਤੀ ਦੇ ਵਿਚਕਾਰ ਦਬਾਅ, ਜਕੜਨ ਜਾਂ ਦਰਦ ਮਹਿਸੂਸ ਹੋਣਾ।

ਸਰੀਰ ਦੇ ਹੋਰ ਹਿੱਸਿਆਂ 'ਚ ਦਰਦ
- ਇਹ ਦਰਦ ਮੋਢਿਆਂ, ਖੱਬੀ ਬਾਂਹ, ਗਰਦਨ, ਜਬਾੜੇ ਜਾਂ ਪਿੱਠ ਤੱਕ ਫੈਲ ਸਕਦਾ ਹੈ।

ਸਾਹ ਲੈਣ 'ਚ ਤਕਲੀਫ਼
- ਬਿਨਾਂ ਕਿਸੇ ਸਖ਼ਤ ਮਿਹਨਤ ਦੇ ਸਾਹ ਚੜ੍ਹਨਾ ਜਾਂ ਘਬਰਾਹਟ ਹੋਣੀ।

ਜ਼ਿਆਦਾ ਪਸੀਨਾ ਆਉਣਾ
- ਬਿਨਾਂ ਗਰਮੀ ਜਾਂ ਕਸਰਤ ਦੇ ਅਚਾਨਕ ਠੰਢਾ ਪਸੀਨਾ ਆਉਣਾ।

ਜੀਅ ਕੱਚਾ ਹੋਣਾ ਜਾਂ ਉਲਟੀ
- ਕਈ ਵਾਰ ਲੋਕ ਇਸ ਨੂੰ ਗੈਸ ਜਾਂ ਬਦਹਜ਼ਮੀ ਸਮਝ ਕੇ ਗਲਤੀ ਕਰ ਦਿੰਦੇ ਹਨ।

ਚੱਕਰ ਆਉਣਾ
- ਅਚਾਨਕ ਸਿਰ ਚਕਰਾਉਣਾ ਜਾਂ ਬੇਹੋਸ਼ੀ ਮਹਿਸੂਸ ਹੋਣਾ।

ਹਾਰਟ ਅਟੈਕ ਤੋਂ ਬਚਾਅ ਦੇ ਤਰੀਕੇ :-

ਦਿਲ ਨੂੰ ਸਿਹਤਮੰਦ ਰੱਖਣ ਲਈ ਆਪਣੀ ਜੀਵਨ ਸ਼ੈਲੀ ਵਿੱਚ ਇਹ ਬਦਲਾਅ ਜ਼ਰੂਰ ਕਰੋ:

ਸਿਹਤਮੰਦ ਖੁਰਾਕ
- ਤਲੀਆਂ ਹੋਈਆਂ ਚੀਜ਼ਾਂ, ਜ਼ਿਆਦਾ ਨਮਕ ਅਤੇ ਖੰਡ ਤੋਂ ਪਰਹੇਜ਼ ਕਰੋ। ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਖੁਰਾਕ 'ਚ ਸ਼ਾਮਲ ਕਰੋ।

ਰੋਜ਼ਾਨਾ ਕਸਰਤ
- ਦਿਨ 'ਚ ਘੱਟੋ-ਘੱਟ 30-40 ਮਿੰਟ ਸੈਰ ਜਾਂ ਯੋਗਾ ਕਰੋ।

ਤਣਾਅ ਤੋਂ ਦੂਰੀ
- ਮਾਨਸਿਕ ਤਣਾਅ ਦਿਲ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਲਈ ਲੋੜੀਂਦੀ ਨੀਂਦ ਲਓ ਅਤੇ ਖ਼ੁਸ਼ ਰਹੋ।

ਨਸ਼ਿਆਂ ਦਾ ਤਿਆਗ
- ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਦਿਲ ਦੀਆਂ ਨਾੜੀਆਂ ਨੂੰ ਬਲਾਕ ਕਰ ਸਕਦਾ ਹੈ।

ਨਿਯਮਿਤ ਚੈੱਕਅਪ
- ਜੇਕਰ ਤੁਹਾਡੀ ਉਮਰ 30 ਤੋਂ ਵੱਧ ਹੈ, ਤਾਂ ਸਮੇਂ-ਸਮੇਂ 'ਤੇ ਬਲੱਡ ਪ੍ਰੈਸ਼ਰ (BP), ਸ਼ੂਗਰ ਅਤੇ ਕੋਲੈਸਟ੍ਰੋਲ ਦੀ ਜਾਂਚ ਕਰਵਾਉਂਦੇ ਰਹੋ।


author

Sunaina

Content Editor

Related News