ਬੱਚਿਆਂ ਦਾ ਕੱਦ ਵਧਾਉਣ ਲਈ ਕਰੋ ਇਹ 5 ਯੋਗਾ ਆਸਣ; ਮਾਪਿਆਂ ਦੀ ਚਿੰਤਾ ਹੋਵੇਗੀ ਦੂਰ

Tuesday, May 05, 2026 - 02:47 PM (IST)

ਬੱਚਿਆਂ ਦਾ ਕੱਦ ਵਧਾਉਣ ਲਈ ਕਰੋ ਇਹ 5 ਯੋਗਾ ਆਸਣ; ਮਾਪਿਆਂ ਦੀ ਚਿੰਤਾ ਹੋਵੇਗੀ ਦੂਰ

ਹੈਲਥ ਡੈਸਕ : ਅੱਜ-ਕੱਲ੍ਹ ਦੇ ਦੌਰ 'ਚ ਬੱਚਿਆਂ ਦੀ ਚੰਗੀ ਹਾਈਟ (ਕੱਦ) ਨਾ ਸਿਰਫ਼ ਉਨ੍ਹਾਂ ਦੀ ਸ਼ਖਸੀਅਤ (Personality) ਨੂੰ ਨਿਖਾਰਦੀ ਹੈ, ਸਗੋਂ ਉਨ੍ਹਾਂ ਦੇ ਆਤਮ-ਵਿਸ਼ਵਾਸ (Confidence) ਨੂੰ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਲੰਬਾਈ ਵਿੱਚ ਪਿੱਛੇ ਰਹਿ ਜਾਂਦੇ ਹਨ, ਜਿਸ ਕਾਰਨ ਮਾਪੇ ਚਿੰਤਤ ਰਹਿੰਦੇ ਹਨ। ਮਾਹਰਾਂ ਅਨੁਸਾਰ, ਕੱਦ ਵਧਾਉਣ ਲਈ ਦਵਾਈਆਂ ਜਾਂ ਸਪਲੀਮੈਂਟਸ ਦੀ ਬਜਾਏ ਯੋਗਾ ਆਸਣ ਇੱਕ ਕੁਦਰਤੀ ਅਤੇ ਸੁਰੱਖਿਅਤ ਤਰੀਕਾ ਹੈ, ਜੋ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ।

ਕਿਵੇਂ ਮਦਦ ਕਰਦਾ ਹੈ ਯੋਗ? 
ਰੋਜ਼ਾਨਾ ਯੋਗ ਕਰਨ ਨਾਲ ਸਰੀਰ ਦਾ ਪੋਸਚਰ ਸੁਧਰਦਾ ਹੈ, ਰੀੜ੍ਹ ਦੀ ਹੱਡੀ ਵਿੱਚ ਖਿੱਚ ਆਉਂਦੀ ਹੈ ਅਤੇ ਸਰੀਰ ਦੇ ਗ੍ਰੋਥ ਹਾਰਮੋਨ (Growth Hormone) ਨੂੰ ਐਕਟਿਵ ਕਰਨ ਵਿੱਚ ਸਹਾਇਤਾ ਮਿਲਦੀ ਹੈ। ਇੱਥੇ 5 ਅਜਿਹੇ ਯੋਗਾ ਆਸਣ ਹਨ ਜੋ ਬੱਚਿਆਂ ਦੀ ਲੰਬਾਈ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ:

1.ਤਾੜ ਆਸਣ (Tadasana): ਇਹ ਕੱਦ ਵਧਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਆਸਨ ਮੰਨਿਆ ਜਾਂਦਾ ਹੈ। ਇਸ ਵਿੱਚ ਸਿੱਧੇ ਖੜ੍ਹੇ ਹੋ ਕੇ ਪੂਰੇ ਸਰੀਰ ਨੂੰ ਉੱਪਰ ਵੱਲ ਖਿੱਚਿਆ ਜਾਂਦਾ ਹੈ, ਜਿਸ ਨਾਲ ਰੀੜ੍ਹ ਦੀ ਹੱਡੀ ਵਿੱਚ ਸਟ੍ਰੈਚ ਆਉਂਦਾ ਹੈ।

2.ਭੁਜੰਗਾਸਨ (Bhujangasana): ਇਸ ਨਾਲ ਰੀੜ੍ਹ ਦੀ ਹੱਡੀ ਮਜ਼ਬੂਤ ਅਤੇ ਲਚਕੀਲੀ ਬਣਦੀ ਹੈ। ਪੇਟ ਦੇ ਬਲ ਲੇਟ ਕੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਚੁੱਕਣ ਨਾਲ ਸਰੀਰ ਦਾ ਢਾਂਚਾ ਬਿਹਤਰ ਹੁੰਦਾ ਹੈ।

3.ਤ੍ਰਿਕੋਣਾਸਨ (Trikonasana): ਇਸ ਵਿੱਚ ਸਰੀਰ ਨੂੰ ਸਾਈਡ ਵੱਲ ਝੁਕਾਇਆ ਜਾਂਦਾ ਹੈ, ਜਿਸ ਨਾਲ ਮਾਸਪੇਸ਼ੀਆਂ ਵਿੱਚ ਖਿੱਚ ਆਉਂਦੀ ਹੈ ਅਤੇ ਸਰੀਰ ਦਾ ਸੰਤੁਲਨ ਬਿਹਤਰ ਹੁੰਦਾ ਹੈ।

4.ਵ੍ਰਿਕਸ਼ਾਸਨ (Vrikshasana): ਇਹ ਆਸਨ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖਣ ਵਿੱਚ ਮਦਦ ਕਰਦਾ ਹੈ, ਜੋ ਲੰਬਾਈ ਵਧਾਉਣ ਵਿੱਚ ਸਹਾਇਕ ਹੈ।

5.ਸੂਰਯ ਨਮਸਕਾਰ (Surya Namaskar): ਇਹ ਕਈ ਆਸਨਾਂ ਦਾ ਮਿਸ਼ਰਣ ਹੈ ਜੋ ਪੂਰੇ ਸਰੀਰ ਨੂੰ ਐਕਟਿਵ ਕਰਦਾ ਹੈ ਅਤੇ ਗ੍ਰੋਥ ਹਾਰਮੋਨ ਨੂੰ ਸਰਗਰਮ ਕਰਨ ਵਿੱਚ ਮਦਦ ਕਰਦਾ ਹੈ।

ਯੋਗਾਸਨਾਂ ਦਾ ਨਿਯਮਤ ਅਭਿਆਸ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News