ਗਿੱਟੇ-ਗੋਡਿਆਂ ਦੇ ਦਰਦ ਤੇ ਕਮਜ਼ੋਰੀ ਨੂੰ ਜੜ੍ਹੋਂ ਖ਼ਤਮ ਕਰਨਗੇ ਇਹ ਦੇਸੀ ਫੂਡ ! ਅੱਜ ਹੀ ਡਾਈਟ 'ਚ ਕਰੋ ਸ਼ਾਮਲ
Saturday, May 09, 2026 - 10:23 AM (IST)
ਹੈਲਥ ਡੈਸਕ - ਉਮਰ ਵਧਣਾ ਇਕ ਕੁਦਰਤੀ ਪ੍ਰਕਿਰਿਆ ਹੈ, ਪਰ ਜੇਕਰ 30-40 ਦੀ ਉਮਰ 'ਚ ਹੀ ਜੋੜਾਂ 'ਚ ਦਰਦ, ਅਕੜਨ ਜਾਂ ਹੱਡੀਆਂ 'ਚ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਇਹ ਸਰੀਰ 'ਚ ਪੋਸ਼ਣ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਗਲਤ ਖਾਣ-ਪੀਣ ਦਾ ਸਭ ਤੋਂ ਵੱਧ ਅਸਰ ਸਾਡੀਆਂ ਹੱਡੀਆਂ 'ਤੇ ਪੈਂਦਾ ਹੈ। ਕੈਲਸ਼ੀਅਮ ਅਤੇ ਵਿਟਾਮਿਨ D ਦੀ ਕਮੀ ਹੌਲੀ-ਹੌਲੀ ਹੱਡੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਨਾਲ ਚੱਲਣ-ਫਿਰਨ 'ਚ ਦਿੱਕਤ ਆਉਣ ਲੱਗਦੀ ਹੈ ਪਰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਕੁਝ ਦੇਸੀ ਅਤੇ ਪੌਸ਼ਟਿਕ ਚੀਜ਼ਾਂ ਸ਼ਾਮਲ ਕਰਕੇ ਤੁਸੀਂ ਹੱਡੀਆਂ ਨੂੰ ਲੰਬੇ ਸਮੇਂ ਤੱਕ ਮਜ਼ਬੂਤ ਰੱਖ ਸਕਦੇ ਹੋ।
ਹੱਡੀਆਂ ਨੂੰ ਮਜ਼ਬੂਤ ਬਣਾਉਣ ਵਾਲੇ ਮੁੱਖ ਭੋਜਨ :-
ਦੁੱਧ, ਦਹੀਂ ਅਤੇ ਪਨੀਰ
- ਹੱਡੀਆਂ ਦੀ ਮਜ਼ਬੂਤੀ ਲਈ ਦੁੱਧ ਅਤੇ ਉਸ ਤੋਂ ਬਣੇ ਪਦਾਰਥ ਕੈਲਸ਼ੀਅਮ ਦੇ ਸਭ ਤੋਂ ਵਧੀਆ ਸਰੋਤ ਮੰਨੇ ਜਾਂਦੇ ਹਨ। ਰੋਜ਼ਾਨਾ ਇਕ ਗਲਾਸ ਦੁੱਧ ਜਾਂ ਇਕ ਕੌਲੀ ਦਹੀਂ ਖਾਣ ਨਾਲ ਸਰੀਰ ਨੂੰ ਲੋੜੀਂਦਾ ਕੈਲਸ਼ੀਅਮ ਮਿਲਦਾ ਹੈ।
ਹਰੀਆਂ ਸਬਜ਼ੀਆਂ
- ਪਾਲਕ, ਪੱਤਾ ਗੋਭੀ ਅਤੇ ਬਰੋਕਲੀ ਵਰਗੀਆਂ ਸਬਜ਼ੀਆਂ ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਹੁੰਦੀਆਂ ਹਨ। ਇਹ ਹੱਡੀਆਂ ਦੀ ਡੈਨਸਿਟੀ (ਘਣਤਾ) ਵਧਾਉਣ ਅਤੇ ਕਮਜ਼ੋਰੀ ਨੂੰ ਦੂਰ ਕਰਨ 'ਚ ਬਹੁਤ ਅਸਰਦਾਰ ਹਨ।
ਸੋਇਆ ਫੂਡਸ
- ਸ਼ਾਕਾਹਾਰੀ ਲੋਕਾਂ ਲਈ ਟੋਫੂ, ਸੋਇਆ ਮਿਲਕ ਅਤੇ ਸੋਇਆ ਚੰਕਸ ਬਹੁਤ ਫਾਇਦੇਮੰਦ ਹਨ। ਇਨ੍ਹਾਂ 'ਚ ਕੈਲਸ਼ੀਅਮ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਮਾਸਪੇਸ਼ੀਆਂ ਨੂੰ ਵੀ ਤਾਕਤ ਦਿੰਦਾ ਹੈ।
ਬਾਦਾਮ ਅਤੇ ਬੀਜ
- ਬਾਦਾਮ 'ਚ ਕੈਲਸ਼ੀਅਮ ਅਤੇ ਹੈਲਦੀ ਫੈਟਸ ਹੁੰਦੇ ਹਨ। ਰੋਜ਼ਾਨਾ 5-8 ਭਿੱਜੇ ਹੋਏ ਬਾਦਾਮ ਖਾਣ ਨਾਲ ਸਰੀਰ ਨੂੰ ਕਾਫੀ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਚੀਆ ਸੀਡਜ਼, ਖਸਖਸ ਅਤੇ ਅਲਸੀ ਦੇ ਬੀਜ ਵੀ ਹੱਡੀਆਂ ਦੀ ਮਜ਼ਬੂਤੀ ਲਈ ਪੋਸ਼ਣ ਦਾ ਖਜ਼ਾਨਾ ਹਨ।
ਮੱਛੀ
- ਮਾਸਾਹਾਰੀ ਲੋਕਾਂ ਲਈ ਮੱਛੀ ਵਿਟਾਮਿਨ D ਅਤੇ ਓਮੇਗਾ-3 ਫੈਟੀ ਐਸਿਡ ਦਾ ਵਧੀਆ ਸਰੋਤ ਹੈ, ਜੋ ਜੋੜਾਂ ਦੇ ਦਰਦ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।
ਸਿਰਫ ਦਵਾਈਆਂ ਦੇ ਭਰੋਸੇ ਰਹਿਣ ਦੀ ਬਜਾਏ, ਸਹੀ ਅਤੇ ਸੰਤੁਲਿਤ ਖੁਰਾਕ ਲੈ ਕੇ ਤੁਸੀਂ ਵਧਦੀ ਉਮਰ 'ਚ ਵੀ ਆਪਣੇ ਆਪ ਨੂੰ ਫਿੱਟ ਅਤੇ ਐਕਟਿਵ ਰੱਖ ਸਕਦੇ ਹੋ।
Related News
Fatty liver ਦੇ ਮਰੀਜ਼ਾਂ ਲਈ 'ਜ਼ਹਿਰ' ਵਰਗੀਆਂ ਹਨ ਇਹ ਚੀਜ਼ਾਂ! ਅੱਜ ਹੀ ਬਣਾ ਲਓ ਦੂਰੀ, ਨਹੀਂ ਤਾਂ ਲਿਵਰ ਹੋ ਜਾਵੇਗਾ ਬ
