'Silent Killer' ਹੈ ਗੰਦਾ ਕੋਲੈਸਟ੍ਰੋਲ! ਸਰੀਰ 'ਚ ਦਿਖਣ ਇਹ 5 ਬਦਲਾਅ, ਤਾਂ ਤੁਰੰਤ ਹੋ ਜਾਓ ਸਾਵਧਾਨ, ਅਪਣਾਓ ਦੇਸੀ ਨੁਸ
Sunday, May 10, 2026 - 11:01 AM (IST)
ਹੈਲਥ ਡੈਸਕ - ਬਦਲਦੇ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਕਾਰਨ ਅੱਜ ਹਰ ਦੂਜਾ ਵਿਅਕਤੀ ਵਧਦੇ ਕੋਲੈਸਟ੍ਰੋਲ ਤੋਂ ਪ੍ਰੇਸ਼ਾਨ ਹੈ। ਕੋਲੈਸਟ੍ਰੋਲ ਇਕ ਅਜਿਹਾ ਚਿਪਚਿਪਾ ਪਦਾਰਥ ਹੈ ਜੋ ਸਾਡੀਆਂ ਖੂਨ ਦੀਆਂ ਨਾੜੀਆਂ 'ਚ ਜਮ੍ਹਾਂ ਹੋ ਜਾਂਦਾ ਹੈ ਅਤੇ ਖੂਨ ਦੇ ਵਹਾਅ ਨੂੰ ਰੋਕਦਾ ਹੈ। ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਹ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਜਾਨਲੇਵਾ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ ਤੁਸੀਂ ਬਿਨਾਂ ਮਹਿੰਗੀਆਂ ਦਵਾਈਆਂ ਦੇ ਆਪਣੇ ਕੋਲੈਸਟ੍ਰੋਲ ਨੂੰ ਕੰਟਰੋਲ ਕਰ ਸਕਦੇ ਹੋ :-
ਇਹ ਹਨ ਖ਼ਤਰੇ ਦੇ ਸੰਕੇਤ
- ਜੇਕਰ ਤੁਹਾਨੂੰ ਬਿਨਾਂ ਵਜ੍ਹਾ ਥਕਾਵਟ, ਸਾਹ ਚੜ੍ਹਨਾ, ਛਾਤੀ 'ਚ ਭਾਰੀਪਨ ਜਾਂ ਪੈਰਾਂ 'ਚ ਸੋਜ ਮਹਿਸੂਸ ਹੁੰਦੀ ਹੈ, ਤਾਂ ਇਹ ਵਧੇ ਹੋਏ ਕੋਲੈਸਟ੍ਰੋਲ ਦੇ ਲੱਛਣ ਹੋ ਸਕਦੇ ਹਨ। ਇਸ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ।
ਰਸੋਈ 'ਚ ਮੌਜੂਦ 'ਰਾਮਬਾਣ' ਇਲਾਜ
ਲਸਣ ਦਾ ਸੇਵਨ
- ਰੋਜ਼ਾਨਾ ਖਾਲੀ ਪੇਟ ਲਸਣ ਦੀਆਂ 2 ਕਲੀਆਂ ਖਾਣ ਨਾਲ ਖਰਾਬ ਕੋਲੈਸਟ੍ਰੋਲ (LDL) ਤੇਜ਼ੀ ਨਾਲ ਘਟਦਾ ਹੈ।
ਓਟਸ ਅਤੇ ਫਾਈਬਰ
- ਆਪਣੇ ਨਾਸ਼ਤੇ ਵਿੱਚ ਓਟਸ ਸ਼ਾਮਲ ਕਰੋ। ਇਹ ਨਾੜੀਆਂ ਦੀ ਸਫਾਈ ਕਰਨ 'ਚ ਮਦਦ ਕਰਦੇ ਹਨ।
ਅਖਰੋਟ ਅਤੇ ਬਾਦਾਮ
- ਇਹ 'ਗੁੱਡ ਕੋਲੈਸਟ੍ਰੋਲ' ਨੂੰ ਵਧਾਉਂਦੇ ਹਨ ਅਤੇ ਦਿਲ ਨੂੰ ਮਜ਼ਬੂਤ ਕਰਦੇ ਹਨ।
'ਤੇਲ' ਬਦਲੋ, ਜ਼ਿੰਦਗੀ ਬਦਲੋ
- ਜ਼ਿਆਦਾ ਤਲੀਆਂ ਚੀਜ਼ਾਂ ਅਤੇ ਰਿਫਾਇੰਡ ਤੇਲ ਦੀ ਜਗ੍ਹਾ ਸਰ੍ਹੋਂ ਦੇ ਤੇਲ ਜਾਂ ਜੈਤੂਨ ਦੇ ਤੇਲ (Olive Oil) ਦੀ ਵਰਤੋਂ ਕਰੋ। ਇਹ ਤੁਹਾਡੀਆਂ ਨਾੜੀਆਂ 'ਚ ਚਰਬੀ ਨਹੀਂ ਜਮ੍ਹਾਂ ਹੋਣ ਦਿੰਦੇ।
30 ਮਿੰਟ ਦੀ ਸੈਰ ਹੈ ਜ਼ਰੂਰੀ
- ਸਰੀਰਕ ਸਰਗਰਮੀ ਦੀ ਕਮੀ ਕੋਲੈਸਟ੍ਰੋਲ ਵਧਣ ਦਾ ਮੁੱਖ ਕਾਰਨ ਹੈ। ਰੋਜ਼ਾਨਾ ਘੱਟੋ-ਘੱਟ 30 ਮਿੰਟ ਤੇਜ਼ ਸੈਰ ਕਰਨ ਨਾਲ ਸਰੀਰ 'ਚੋਂ ਵਾਧੂ ਚਰਬੀ ਬਰਨ ਹੁੰਦੀ ਹੈ।
