Health Tips: ਇਨ੍ਹਾਂ ਕਾਰਨਾਂ ਕਰਕੇ ਪੈਂਦਾ ‘ਦਿਲ ਦਾ ਦੌਰਾ’, ਜਾਣੋ ਲੱਛਣ ਅਤੇ ਬਚਾਅ ਦੇ ਘਰੇਲੂ ਤਰੀਕੇ

05/31/2022 8:08:23 PM

ਜਲੰਧਰ (ਬਿਊਰੋ) : ਦਿਲ ਦਾ ਦੌਰਾ ਜਾਂ ਹਾਰਟ ਅਟੈਕ ਦਾ ਨਾਂ ਸੁਣਦਿਆਂ ਲੋਕ ਘਬਰਾ ਜਾਂਦੇ ਹਨ। ਦਿਲ ਦੇ ਦੌਰੇ ਦੇ ਲੱਛਣ ਮਹਿਸੂਸ ਹੋਣ 'ਤੇ ਮਰੀਜ਼ ਜਾਂ ਆਲੇ-ਦੁਆਲੇ ਦੇ ਲੋਕ ਸਹੀ ਸਮੇਂ 'ਤੇ ਕੁਝ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਸਥਿਤੀ ਵਿਚ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਕਿਸੇ ਵਿਅਕਤੀ ਵਿਚ ਇਸ ਦੇ ਲੱਛਣ ਦਿਖਣ 'ਤੇ ਉਸ ਦਾ ਇਲਾਜ ਜਲਦੀ ਸ਼ੁਰੂ ਕਰਨਾ ਚਾਹੀਦਾ ਹੈ। ਹਾਲਾਂਕਿ ਜੇਕਰ ਮਰੀਜ਼ ਨੂੰ ਸਮੇਂ ਸਿਰ ਸਹੀ ਸਹਾਇਤਾ ਮਿਲਦੀ ਹੈ ਤਾਂ ਉਸ ਦੇ ਬਚਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਹਾਰਟ ਅਟੈਕ ਕਿਉਂ ਆਉਂਦਾ ਹੈ?
ਤੁਸੀਂ ਜਾਣਦੇ ਹੋ ਕਿ ਸਾਡੇ ਸਾਰੇ ਸਰੀਰ ਵਿਚ ਖੂਨ ਦਾ ਪ੍ਰਵਾਹ ਹਰ ਸਮੇਂ ਕਾਇਮ ਰਹਿੰਦਾ ਹੈ, ਸਰੀਰ ਵਿਚ ਇਸ ਖੂਨ ਦੇ ਘੁੰਮਣ ਦਾ ਕੰਮ ਦਿਲ ਦੁਆਰਾ ਕੀਤਾ ਜਾਂਦਾ ਹੈ। ਦਿਲ ਦਾ ਸੱਜਾ ਪਾਸਾ ਤੁਹਾਡੇ ਸਰੀਰ ਤੋਂ ਲਹੂ ਤੁਹਾਡੇ ਫੇਫੜਿਆਂ ਤਕ ਪਹੁੰਚਾਉਂਦਾ ਹੈ। ਇਥੋਂ ਆਕਸੀਜਨ ਖੂਨ ਵਿਚ ਘੁਲ ਜਾਂਦੀ ਹੈ ਅਤੇ ਫਿਰ ਉਹ ਖੂਨ ਤੁਹਾਡੇ ਦਿਲ ਦੇ ਖੱਬੇ ਪਾਸਿਓ ਪ੍ਰਵੇਸ਼ ਕਰਦਾ ਹੈ। ਤੁਹਾਡੇ ਦਿਲ ਦਾ ਖੱਬਾ ਪਾਸਾ ਇਸ ਆਕਸੀਜਨਿਤ ਖੂਨ ਨੂੰ ਦੁਬਾਰਾ ਪੰਪ ਕਰਦਾ ਹੈ ਅਤੇ ਇਸ ਨੂੰ ਸਰੀਰ ਦੇ ਸਾਰੇ ਹਿੱਸਿਆਂ ਵਿਚ ਭੇਜਦਾ ਹੈ। ਦਿਲ ਦਾ ਦੌਰਾ ਉਦੋਂ ਹੁੰਦਾ ਹੈ, ਜਦੋਂ ਖ਼ੂਨ ਤੁਹਾਡੇ ਦਿਲ ਤੱਕ ਨਹੀਂ ਪਹੁੰਚਦਾ, ਜਿਸ ਨਾਲ ਦਿਲ ਦੇ ਸੈੱਲ ਮਰ ਜਾਂਦੇ ਹਨ।

ਦਿਲ ਦੇ ਦੌਰੇ ਦੇ ਲੱਛਣ :-
1. ਛਾਤੀ ਵਿਚ ਦਰਦ- ਦਿਲ ਵਿਚ ਖਿੱਚ ਮਹਿਸੂਸ ਹੋਣਾ
2. ਸਰੀਰ ਦੇ ਦੂਜੇ ਹਿੱਸਿਆਂ ਵਿਚ ਦਰਦ
3. ਮਨ ਬੇਚੈਨ ਹੋਣਾ ਜਾਂ ਚੱਕਰ ਆਉਣਾ।
4. ਪਸੀਨੇ ਨਾਲ ਭਿੱਜ ਜਾਣਾ।
5. ਸਾਹ ਲੈਣ ਵਿਚ ਤਕਲੀਫ਼ ਹੋਣੀ।
6. ਬੇਚੈਨੀ ਮਹਿਸੂਸ ਹੋਣਾ।
7. ਵਾਰ-ਵਾਰ ਖੰਘ ਦਾ ਆਉਣਾ, ਸਾਹ ਦਾ ਫੁੱਲਣਾ।

ਹਾਰਟ ਅਟੈਕ ਤੋਂ ਬਚਣ ਦੇ ਨੁਸਖ਼ੇ

1. ਲੌਕੀ ਦਾ ਜੂਸ
ਲੌਕੀ ਦੀ ਸਬਜ਼ੀ ਜਾਂ ਜੂਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਕੱਚਾ ਖਾਣਾ ਦਿਲ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ।

2. ਪਿੱਪਲ ਦੇ ਪੱਤੇ
ਪਿੱਪਲ ਦੇ 10-12 ਪੱਤਿਆਂ ਨੂੰ ਸਾਫ਼ ਕਰਕੇ ਪਾਣੀ 'ਚ ਉਬਾਲ ਲਓ। ਘੱਟ ਤੋਂ ਘੱਟ 15 ਦਿਨਾਂ ਤਕ ਇਸ ਪਾਣੀ ਨੂੰ ਪੀਣ ਨਾਲ ਹਾਰਟ ਬਲਾਕੇਜ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

3. ਅੰਕੁਰਿਤ ਕਣਕ
ਕਣਕ ਨੂੰ 10 ਮਿੰਟ ਤਕ ਪਾਣੀ 'ਚ ਉਬਾਲ ਕੇ ਅੰਕੁਰਿਤ ਕਰਨ ਲਈ ਕਿਸੇ ਕੱਪੜੇ 'ਚ ਬੰਨ ਕੇ 1 ਇੰਚ ਲੰਬਾ ਹੋਣ ਦਿਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਦਿਲ ਦੇ ਦੌਰੇ ਦੀਆਂ ਸਮੱਸਿਆ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

4. ਗਾਜਰ ਦਾ ਜੂਸ
ਕੱਚੀ ਗਾਜਰ ਜਾਂ ਇਸ ਦੇ ਜੂਸ ਦੀ ਵਰਤੋਂ ਦਿਲ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਰੋਜ਼ਾਨਾ ਗਾਜਰ ਦਾ ਰਸ ਪੀਣ ਅਤੇ ਡਾਈਟ 'ਚ ਹਰੀਆਂ ਸਬਜ਼ੀਆਂ ਸ਼ਾਮਲ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਦਿਲ ਦੇ ਦੌਰੇ ਦੀ ਬੀਮਾਰੀ ਤੋਂ ਬਚ ਸਕਦੇ ਹੋ।

5. ਅਦਰਕ ਦਾ ਰਸ
1 ਕੱਪ ਅਦਰਕ ਦਾ ਰਸ, ਨਿੰਬੂ ਦਾ ਰਸ, ਲਸਣ ਅਤੇ ਐੱਪਲ ਸਾਈਡਰ ਸਿਰਕੇ ਨੂੰ ਗਰਮ ਕਰੋ। ਠੰਡਾ ਹੋਣ 'ਤੇ ਇਸ 'ਚ ਸ਼ਹਿਦ ਮਿਕਸ ਕਰ ਲਓ। ਰੋਜ਼ਾਨਾ ਖਾਲੀ ਢਿੱਡ ਇਸ ਦੇ 3 ਚਮਚ ਪੀਣ ਨਾਲ ਹਾਰਟ ਬਲਾਕੇਜ ਦੀ ਸਮੱਸਿਆ ਖ਼ਤਮ ਹੁੰਦੀ ਹੈ।


 


rajwinder kaur

Content Editor

Related News