SDM ਵੱਲੋਂ PHC ਦਾ ਅਚਨਚੇਤ ਦੌਰਾ, ਮਰੀਜ਼ਾਂ ਨਾਲ ਗੱਲਬਾਤ ਮਗਰੋਂ ਸਟਾਫ਼ ਨੂੰ ਲੋੜੀਂਦੇ ਨਿਰਦੇਸ਼ ਜਾਰੀ
Friday, Jun 20, 2025 - 02:49 PM (IST)

ਗੁਰਦਾਸਪੁਰ (ਹਰਮਨ)- ਐੱਸ.ਡੀ.ਐੱਮ. ਦੀਨਾਨਗਰ ਜਸਪਿੰਦਰ ਸਿੰਘ ਨੇ ਪੀ.ਐੱਚ.ਸੀ. ਦੋਰਾਂਗਲਾ ਦਾ ਅਚਨਚੇਤ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਡੇਰਾ ਮੁਖੀ ਦੀ ਭੋਰੇ 'ਚ ਕੁੜੀ ਨਾਲ ਅਸ਼ਲੀਲ ਵੀਡੀਓ ਵਾਇਰਲ!
ਐੱਸ.ਡੀ.ਐੱਮ. ਜਸਪਿੰਦਰ ਸਿੰਘ ਨੇ ਕਿਹਾ ਕਿ ਸਮੂਹ ਓਟ ਮਰੀਜ਼ਾਂ ਦੀ ਕੌਂਸਲਿੰਗ ਕੀਤੀ ਜਾਵੇ। ਸੰਸਥਾਗਤ ਜਣੇਪਾ 100 ਫ਼ੀਸਦੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਮੂਹ ਸਟਾਫ ਨੂੰ ਹਿਦਾਇਤ ਕੀਤੀ ਕਿ ਦਵਾਈਆਂ ਦਾ ਪੂਰਾ ਸਟਾਕ ਰੱਖਿਆ ਜਾਵੇ। ਜਰੂਰੀ ਟੈਸਟ ਕਿੱਟਾਂ, ਐਮਰਜੈਂਸੀ ਕਿੱਟਾਂ ਸਟਾਕ ਵਿੱਚ ਰੱਖੀਆਂ ਜਾਣ। ਇਸ ਮੌਕੇ ਮੈਡੀਕਲ ਅਫਸਰ ਡਾ. ਅਮਨਦੀਪ ਕੌਰ, ਡਾ. ਸੁਮੀਤਾ , ਡਾਕਟਰ ਨਵਇੰਦਰ ਸਿੰਘ ,ਡਾਕਟਰ ਯੋਗੇਸ਼, ਡਾ. ਪੂਨਮ , ਬੀਈਈ ਰਾਕੇਸ਼ ਕੁਮਾਰ , ਸੰਜਿਵ ਕੁਮਾਰ , ਨਿਰਮਲ ਸਿੰਘ, ਹਰਸ਼ , ਗੁਰਦੀਪ ਸਿੰਘ ਆਦਿ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8