ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਮੌਸਮ ਦਾ Alert

Thursday, Jun 26, 2025 - 06:22 PM (IST)

ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਮੌਸਮ ਦਾ Alert

ਜਲੰਧਰ (ਵੈੱਬ ਡੈਸਕ)- ਪੰਜਾਬ ਵਿੱਚ ਸਮੇਂ ਤੋਂ 5 ਦਿਨ ਪਹਿਲਾਂ ਪਹੁੰਚੇ ਮਾਨਸੂਨ ਨੇ ਪੂਰੇ ਸੂਬੇ ਨੂੰ ਕਵਰ ਕਰ ਲਿਆ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਸੂਬੇ 'ਚ ਭਾਰੀ ਮੀਂਹ ਸਬੰਧੀ 'ਯੈਲੋ ਅਲਰਟ' ਜਾਰੀ ਕੀਤਾ ਹੈ। ਪੰਜਾਬ ਵਿਚ ਹੋਏ ਮੌਸਮ ਤਬਦੀਲੀ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਪੰਜਾਬ ਦੀਆਂ ਕਈ ਥਾਵਾਂ 'ਤੇ ਹੋਈ ਬਰਸਾਤ ਨਾਲ ਤਾਪਮਾਨ ਵਿਚ ਗਿਰਾਵਟ ਆ ਰਹੀ ਹੈ ਅਤੇ ਵੱਧ ਤੋਂ ਵੱਧ ਤੋਂ ਤਾਪਮਾਨ ਇਕ ਵਾਰ ਫਿਰ 40 ਡਿਗਰੀ ਤੋਂ ਹੇਠਾਂ ਆ ਚੁੱਕਿਆ ਹੈ, ਜੋਕਿ ਪਹਿਲਾਂ 46 ਡਿਗਰੀ ਤੋਂ ਵੀ ਟੱਪ ਗਿਆ ਸੀ। ਉੱਥੇ ਹੀ ਮਾਨਸੂਨ ਅਜੇ ਪੂਰੇ ਪੰਜਾਬ ਵਿਚ ਆਪਣਾ ਅਸਰ ਵਿਖਾਏਗਾ ਅਤੇ ਭਾਰੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਵੱਲੋਂ ਤਾਜ਼ਾ ਮਿਲੀ ਅਪਡੇਟ ਮੁਤਾਬਕ ਵਿਭਾਗ ਨੇ ਅੱਜ ਤੋਂ 30 ਜੂਨ ਤੱਕ ਵੱਡੀ ਭਵਿੱਖਬਾਣੀ ਕੀਤੀ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਲੋਕਾਂ ਦੇ ਫੋਨਾਂ 'ਤੇ ਮੈਸੇਜ ਭੇਜ ਕੇ ਮੌਸਮ ਸਬੰਧੀ ਅਲਰਟ ਵੀ ਕੀਤਾ ਜਾ ਰਿਹਾ ਹੈ।  

ਇਹ ਵੀ ਪੜ੍ਹੋ: Punjab: ਚਿੱਟੇ ਨੇ ਤਬਾਹ ਕੀਤਾ ਘਰ, ਨੌਜਵਾਨ ਦੀ ਗਈ ਜਾਨ, ਬਜ਼ੁਰਗ ਦਾਦੀ ਤੋਂ ਖੋਹ ਗਿਆ ਇਕੋ-ਇਕ ਸਹਾਰਾ

PunjabKesari

ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਪੂਰੇ ਪੰਜਾਬ ਵਿਚ ਮਾਨਸੂਨ ਦਾ ਅਸਰ ਵੇਖਣ ਨੂੰ ਮਿਲੇਗਾ, ਜਿਸ ਨਾਲ ਸੂਬੇ ਭਰ ਵਿਚ ਖੁੱਲ੍ਹ ਕੇ ਬਰਸਾਤ ਹੋਵੇਗੀ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿਚ ਮੀਂਹ ਦੇ ਨਾਲ-ਨਾਲ ਅਸਮਾਨੀ ਬਿਜਲੀ ਅਤੇ ਹਨੇਰੀ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਵਿਭਾਗ ਵੱਲੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਕਪੂਰਥਲਾ, ਜਲੰਧਰ ਲਈ ਓਰੇਂਜ ਅਲਰਟ ਜਦਕਿ ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਿਰੋਜ਼ਪੁਰ, ਮੋਗਾ, ਫ਼ਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਲੁਧਿਆਣਾ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ ਹੀ ਆਉਣ ਵਾਲੇ ਕੁਝ ਦਿਨ ਸੂਬੇ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ ਪਿੰਡਾਂ ਨਾਲ ਟੁੱਟਿਆ ਸੰਪਰਕ

PunjabKesari

ਅਚਾਨਕ ਵੱਜਣ ਲੱਗੀਆਂ ਫੋਨ ਦੀਆਂ ਘੰਟੀਆਂ
ਪੰਜਾਬ 'ਚ ਅੱਜ ਦੁਪਹਿਰ ਵੇਲੇ ਅਚਾਨਕ ਲੋਕਾਂ ਦੇ ਫ਼ੋਨ ਦੀ ਘੰਟੀ ਖੜਕਣ ਲੱਗ ਪਈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਵੱਲੋਂ ਸੂਬੇ ਦੇ ਲੋਕਾਂ ਨੂੰ ਸੁਨੇਹੇ ਭੇਜ ਕੇ ਕਈ ਜ਼ਿਲ੍ਹਿਆਂ ਵਿਚ ਮੌਸਮ ਖ਼ਰਾਬ ਰਹਿਣ ਸਬੰਧੀ ਚਿਤਾਵਨੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਵਿਚ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨਾਲ ਸੰਪਰਕ ਕਰਨ ਲਈ ਵੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!

NDMAEW ਭਾਵ National Disaster Management Authority (ਨੈਸ਼ਨਲ ਡਿਜ਼ਾਸਟਰ ਮੈਨੇਜ਼ਮੈਂਟ ਅਥਾਰਿਟੀ) ਵਲੋਂ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਦੇ ਹਵਾਲੇ ਨਾਲ ਭੇਜੇ ਗਏ ਸੁਨੇਹੇ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਪਠਾਨਕੋਟ, ਅੰਮ੍ਰਿਤਸਰ ਤੇ ਤਰਤਤਾਰਨ ਵਿਚ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਦੀ ਸੰਭਾਵਨਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਐਮਰਜੈਂਸੀ ਵਿਚ ਪੰਜਾਬ SDMA ਨਾਲ 112 'ਤੇ ਸੰਪਰਕ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ ਵੱਡੀ ਰਾਹਤ


 


author

shivani attri

Content Editor

Related News