ਕੀ ਹੁੰਦੀ ਹੈ ਹਾਰਟ ਅਰੀਥਮੀਆ ਦੀ ਬੀਮਾਰੀ? ਜੋ ਕਈ ਕਲਾਕਾਰਾਂ ਦੀ ਲੈ ਚੁੱਕੀ ਹੈ ਜਾਨ, ਜਾਣੋ ਇਸ ਦੇ ਲੱਛਣ

09/29/2022 4:06:41 PM

ਮੁੰਬਈ (ਬਿਊਰੋ) - ਬੀਤੇ ਕੁਝ ਦਿਨ ਪਹਿਲਾਂ ਬਾਲੀਵੁੱਡ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਦੇਰ ਰਾਤ ਅਚਾਨਕ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਸੀ। ਦਰਅਸਲ, ਅਦਾਕਾਰਾ ਨੂੰ ਘਬਰਾਹਟ ਦੀ ਸ਼ਿਕਾਇਤ ਹੋ ਗਈ ਸੀ, ਜਿਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਦੀਪਿਕਾ ਨੂੰ ਅਚਾਨਕ ਬੇਚੈਨੀ ਦੀ ਸ਼ਿਕਾਇਤ ਹੋ ਗਈ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਅਜਿਹਾ ਦੀਪਿਕਾ ਨਾਲ ਵਾਰ-ਵਾਰ ਕਿਉਂ ਹੁੰਦਾ ਹੈ? ਆਖ਼ਿਰ ਸਭ ਦੀ ਚਹੇਤੀ ਦੀਪਿਕਾ ਨੂੰ ਕੀ ਬੀਮਾਰੀ ਹੈ? ਆਪਣੀ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੀਪਿਕਾ ਪਾਦੂਕੋਣ ਕਿਸ ਬੀਮਾਰੀ ਤੋਂ ਪੀੜਤ ਹੈ।

ਹਾਰਟ ਅਰੀਥਮੀਆ ਦੀ ਬੀਮਾਰੀ ਤੋਂ ਪੀੜਤ ਹੈ ਦੀਪਿਕਾ 
ਦੀਪਿਕਾ ਪਾਦੂਕੋਣ ਦੀ ਹਾਲਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਰਿਪੋਰਟ ਮੁਤਾਬਕ ਹੁਣ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਅਦਾਕਾਰਾਂ ਦੇ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਦੀਪਿਕਾ ਨੂੰ ਪਹਿਲਾਂ ਵੀ ਦਿਲ ਦੀ ਧੜਕਨ ਵਧਣ ਦੀ ਸਮੱਸਿਆ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਮੈਡੀਕਲ ਭਾਸ਼ਾ 'ਚ ਦੀਪਿਕਾ ਨੂੰ ਹਾਰਟ ਅਰੀਥਮੀਆ (ਦਿਲ ਅਰੀਥਮੀਆ) ਨਾਂ ਦੀ ਬੀਮਾਰੀ ਹੈ, ਜਿਸ ਕਾਰਨ ਪਿਛਲੇ ਦਿਨੀਂ ਕਈ ਸਿਤਾਰਿਆਂ ਦੀ ਮੌਤ ਹੋ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ  : ਦਹੀਂ 'ਚ ਖੰਡ ਮਿਲਾ ਕੇ ਖਾਣ ਦੇ ਹਨ ਲਾਜਵਾਬ ਫ਼ਾਇਦੇ, ਢਿੱਡ ਦੀਆਂ ਸਮੱਸਿਆਵਾਂ ਵੀ ਰਹਿਣਗੀਆਂ ਦੂਰ

ਕੀ ਹੈ ਹਾਰਟ ਅਰੀਥਮੀਆ ਅਤੇ ਇਹ ਬੀਮਾਰੀ ਕਿੰਨੀ ਖ਼ਤਰਨਾਕ ਹੈ?
ਦੀਪਿਕਾ ਨੂੰ ਜੋ ਬੀਮਾਰੀ ਹੈ ਉਸ ਨੂੰ ਹਾਰਟ ਅਰੀਥਮੀਆ ਕਿਹਾ ਜਾਂਦਾ ਹੈ। ਇਹ ਦਿਲ ਦਾ ਇੱਕ ਵਿਕਾਰ ਹੈ, ਜਿਸ 'ਚ ਦਿਲ ਦੀ ਧੜਕਨ ਦੀ ਗਤੀ ਅਤੇ ਤਾਲਮੇਲ ਵਿਗੜ ਜਾਂਦਾ ਹੈ। ਦਿਲ ਦੀ ਇਸ ਗਤੀ ਅਤੇ ਤਾਲ ਦੇ ਪਿੱਛੇ ਦਿਲ ਦੀ ਬਿਜਲਈ ਪ੍ਰਕਿਰਿਆ ਹੈ, ਜੋ ਬਿਜਲਈ ਪ੍ਰਭਾਵ ਚਲਾਉਂਦੀ ਹੈ। 
ਦੱਸ ਦਈਏ ਕਿ ਦਿਲ ਦੇ ਬਿਜਲਈ ਪ੍ਰਭਾਵ ਇੱਕ ਨਿਰਧਾਰਤ ਮਾਰਗ ਤੋਂ ਗੁਜ਼ਰਦੇ ਹਨ। ਇਹ ਸੰਕੇਤ ਦਿਲ ਦੀਆਂ ਮਾਸਪੇਸ਼ੀਆਂ ਦੀ ਗਤੀਵਿਧੀ ਦਾ ਤਾਲਮੇਲ ਕਰਦੇ ਹਨ, ਤਾਂ ਜੋ ਦਿਲ ਆਰਾਮ ਨਾਲ ਖੂਨ ਨੂੰ ਅੰਦਰ ਅਤੇ ਬਾਹਰ ਪੰਪ ਕਰ ਸਕੇ। ਅਰੀਥਮੀਆ ਦੀ ਸਮੱਸਿਆ ਇਨ੍ਹਾਂ ਰਸਤਿਆਂ ਜਾਂ ਬਿਜਲੀ ਦੇ ਆਗਾਜ਼ਾਂ 'ਚ ਸਮੱਸਿਆਵਾਂ ਕਾਰਨ ਹੁੰਦੀ ਹੈ। ਜ਼ਿਆਦਾਤਰ ਮਾਮਲਿਆਂ 'ਚ ਦਿਲ ਦੀ ਅਰੀਥਮੀਆ ਨੁਕਸਾਨ ਨਹੀਂ ਪਹੁੰਚਾਉਂਦੀ ਪਰ ਜਦੋਂ ਇਹ ਸਮੱਸਿਆ ਦਿਮਾਗ, ਫੇਫੜਿਆਂ, ਦਿਲ ਜਾਂ ਹੋਰ ਜ਼ਰੂਰੀ ਅੰਗਾਂ 'ਚ ਖੂਨ ਦੇ ਪ੍ਰਵਾਹ 'ਚ ਸਮੱਸਿਆ ਦਾ ਕਾਰਨ ਬਣ ਜਾਂਦੀ ਹੈ, ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ  : ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣ ਵਾਲੇ ਸਾਵਧਾਨ, ਹੋ ਸਕਦੇ ਨੇ ਕੈਂਸਰ ਜਿਹੇ ਗੰਭੀਰ ਰੋਗ

ਕੀ ਹਨ ਬੀਮਾਰੀ ਦੇ ਲੱਛਣ ਅਤੇ ਕਾਰਨ
ਇਸ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਦਿਲ ਦੀ ਧੜਕਨ ਘੱਟ ਹੋਣਾ, ਗਰਦਨ ਜਾਂ ਛਾਤੀ ਦੀਆਂ ਨਾੜੀਆਂ 'ਚ ਫੜਫੜਾਹਟ ਹੋਣਾ (ਛਾਤੀ ਦੀਆਂ ਨਾੜੀਆਂ ਦਾ ਤੇਜ਼-ਤੇਜ਼ ਧੜਕਨਾ) , ਤੇਜ਼ ਜਾਂ ਹੌਲੀ ਦਿਲ ਦੀ ਧੜਕਨ ਆਦਿ ਹਨ। ਇਨ੍ਹਾਂ ਤੋਂ ਇਲਾਵਾ ਛਾਤੀ 'ਚ ਦਰਦ, ਸਾਹ ਲੈਣ 'ਚ ਤਕਲੀਫ਼, ਬੇਹੋਸ਼ੀ, ਥਕਾਵਟ, ਜ਼ਿਆਦਾ ਪਸੀਨਾ ਆਉਣਾ ਵਰਗੇ ਲੱਛਣ ਵੀ ਮਹਿਸੂਸ ਹੁੰਦੇ ਹਨ। ਇਸ ਦਾ ਕਾਰਨ ਹਾਈ ਬਲੱਡ ਪ੍ਰੈਸ਼ਰ, ਡਿਪਰੈਸ਼ਨ, ਕਸਰਤ, ਤਣਾਅ ਜਾਂ ਚਿੰਤਾ ਤੋਂ ਲੈ ਕੇ ਐਲਰਜੀ, ਜ਼ੁਕਾਮ ਤੱਕ ਹੋ ਸਕਦਾ ਹੈ।


sunita

Content Editor

Related News