Health Tips: ਦਹੀਂ ’ਚ ਮਿਲਾ ਕੇ ਖਾਓ ਇਹ ਚੀਜ਼ਾਂ, ਮੂੰਹ ਦੇ ਛਾਲੇ ਅਤੇ ਬਲੱਡ ਪ੍ਰੈਸ਼ਰ ਸਣੇ ਦੂਰ ਹੋਣਗੇ ਕਈ ਰੋਗ

Sunday, Sep 19, 2021 - 03:45 PM (IST)

Health Tips: ਦਹੀਂ ’ਚ ਮਿਲਾ ਕੇ ਖਾਓ ਇਹ ਚੀਜ਼ਾਂ, ਮੂੰਹ ਦੇ ਛਾਲੇ ਅਤੇ ਬਲੱਡ ਪ੍ਰੈਸ਼ਰ ਸਣੇ ਦੂਰ ਹੋਣਗੇ ਕਈ ਰੋਗ

ਜਲੰਧਰ (ਬਿਊਰੋ) - ਦਹੀਂ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨਸ, ਕੈਲਸ਼ੀਅਮ ਅਤੇ ਕਈ ਮਿਨਰਲਸ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਗਰਮੀ ਦੇ ਮੌਸਮ ਵਿੱਚ ਆਪਣੀ ਡਾਈਟ ਵਿਚ ਦਹੀਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦਹੀਂ ਵਿੱਚ ਲੂਣ ਅਤੇ ਖੰਡ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਹੁੰਦੀਆਂ ਹਨ, ਜੋ ਮਿਲਾ ਕੇ ਖਾਣ ਨਾਲ ਸਰੀਰ ਨੂੰ ਦੁੱਗਣਾ ਫ਼ਾਇਦਾ ਹੁੰਦਾ ਹੈ। ਅਸੀਂ ਦਹੀ ਨਾਲ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਸਮੱਸਿਆ ਜਿਹੀਆਂ ਕਈ ਸਮੱਸਿਆਵਾਂ ਦੂਰ ਕਰ ਸਕਦੇ ਹਾਂ। ਇਸ ਨਾਲ ਢਿੱਡ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਦਹੀਂ ਵਿੱਚ ਮਿਲਾ ਕੇ ਖਾਣ ਨਾਲ ਕਈ ਬੀਮਾਰੀਆਂ ਠੀਕ ਹੁੰਦੀਆਂ ਹਨ....

ਦਹੀਂ ਅਤੇ ਕਾਲਾ ਲੂਣ
ਜੇਕਰ ਤੁਹਾਡਾ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ ਤਾਂ ਰੋਜ਼ਾਨਾ ਦਹੀਂ ਵਿਚ ਕਾਲਾ ਲੂਣ ਮਿਲਾ ਕੇ ਜ਼ਰੂਰ ਖਾਓ। ਕਾਲਾ ਲੂਣ ਖੂਨ ਨੂੰ ਪਤਲਾ ਰੱਖਦਾ ਹੈ, ਜਿਸ ਨਾਲ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ ਜਿਹੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ।

ਦਹੀਂ ਕਾਲਾ ਲੂਣ ਅਤੇ ਭੁੰਨਿਆ ਜੀਰਾ
ਦਹੀਂ ਵਿੱਚ ਕਾਲਾ ਲੂਣ ਅਤੇ ਭੁੰਨਿਆ ਜੀਰਾ ਮਿਲਾ ਕੇ ਖਾਣ ਨਾਲ ਸਵਾਦ ਤਾਂ ਵਧਦਾ ਹੈ ਅਤੇ ਭੁੱਖ ਵੀ ਵਧਦੀ ਹੈ। ਇਸ ਤਰ੍ਹਾਂ ਦਹੀਂ ਖਾਣ ਨਾਲ ਡਾਈਜੇਸ਼ਨ ਸਿਸਟਮ ਵੀ ਠੀਕ ਰਹਿੰਦਾ ਹੈ ਅਤੇ ਢਿੱਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ।

ਦਹੀਂ ਅਤੇ ਸ਼ਹਿਦ
ਜੇਕਰ ਤੁਹਾਡੇ ਮੂੰਹ ਵਿੱਚ ਛਾਲਿਆਂ ਦੀ ਸਮੱਸਿਆ ਰਹਿੰਦੀ ਹੈ, ਤਾਂ ਦਹੀਂ ਵਿੱਚ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।

ਦਹੀਂ ਅਤੇ ਕਾਲੀ ਮਿਰਚ
ਜਿਨ੍ਹਾਂ ਲੋਕਾਂ ਦੇ ਸਰੀਰ ਦਾ ਭਾਰ ਬਹੁਤ ਜ਼ਿਆਦਾ ਹੈ। ਉਹ ਲੋਕ ਰੋਜ਼ਾਨਾ ਦਹੀਂ ਵਿੱਚ ਕਾਲੇ ਲੂਣ ਨਾਲ ਕਾਲੀ ਮਿਰਚ ਮਿਲਾ ਕੇ ਸੇਵਨ ਕਰਨ । ਇਸ ਨਾਲ ਸਰੀਰ ਵਿੱਚ ਜਮ੍ਹਾਂ ਐਕਸਟਰਾ ਬੀ ਘੱਟ ਹੋ ਜਾਵੇਗੀ ।

ਸ਼ੱਕਰ ਅਤੇ ਡਰਾਈ ਫਰੂਟ
ਦਹੀਂ ਵਿੱਚ ਸ਼ੱਕਰ ਅਤੇ ਸੁੱਕੇ ਮੇਵੇ ਮਿਲਾ ਕੇ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਇਹ ਸਰੀਰ ਦਾ ਭਾਰ ਵਧਾਉਣ ਵਿੱਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਦਾ ਸਰੀਰ ਕਮਜ਼ੋਰ ਹੈ, ਉਹ ਇਸ ਤਰ੍ਹਾਂ ਦਹੀਂ ਜ਼ਰੂਰ ਖਾਣ ।

ਅਜਵਾਇਨ ਅਤੇ ਦਹੀਂ
ਜੇਕਰ ਤੁਹਾਨੂੰ ਬਵਾਸੀਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਦਹੀਂ ਵਿੱਚ ਅਜਵਾਇਨ ਮਿਲਾ ਕੇ ਖਾਓ। ਬਵਾਸੀਰ ਦੀ ਸਮੱਸਿਆ ਠੀਕ ਹੋ ਜਾਵੇਗੀ ।

ਦਹੀਂ ਅਤੇ ਚੌਲ
ਬਹੁਤ ਸਾਰੇ ਲੋਕਾਂ ਨੂੰ ਅੱਧੇ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ। ਜੇਕਰ ਤੁਹਾਨੂੰ ਵੀ ਇਹ ਸਮੱਸਿਆ ਰਹਿੰਦੀ ਹੈ, ਤਾਂ ਦਹੀਂ ਵਿੱਚ ਉਬਲੇ ਹੋਏ ਚੌਲ ਮਿਲਾ ਕੇ ਖਾਣ ਨਾਲ ਫ਼ਾਇਦਾ ਹੁੰਦਾ ਹੈ ।

ਦਹੀਂ ਅਤੇ ਸੌਂਫ
ਦਹੀਂ ਵਿੱਚ ਸੌਂਫ ਮਿਲਾ ਕੇ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਢਿੱਡ ਵਿੱਚ ਗੈਸ ਅਤੇ ਜਲਣ ਜਿਹੀ ਸਮੱਸਿਆ ਵੀ ਠੀਕ ਹੁੰਦੀ ਹੈ ।

ਇਸਬਗੋਲ
ਜੇਕਰ ਤੁਹਾਨੂੰ ਲੂਜ ਮੋਸ਼ਨ ਦੀ ਸਮੱਸਿਆ ਰਹਿੰਦੀ ਹੈ ਤਾਂ ਦਹੀਂ ਵਿੱਚ ਇਸਬਗੋਲ ਮਿਲਾ ਕੇ ਖਾਓ। ਇਸ ਨਾਲ ਇਹ ਸਮੱਸਿਆ ਤੁਰੰਤ ਠੀਕ ਹੋ ਜਾਵੇਗੀ ਅਤੇ ਇਹ ਕਲੈਸਟਰੋਲ ਘਟਾਉਣ ਵਿੱਚ ਮਦਦ ਕਰਦਾ ਹੈ ।

ਦਹੀਂ ਅਤੇ ਕੇਲਾ
ਜੇਕਰ ਤੁਹਾਨੂੰ ਢਿੱਡ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ, ਤਾਂ ਦਹੀਂ ਵਿੱਚ ਕੇਲਾ ਮਿਲਾ ਕੇ ਖਾਓ। ਇਸ ਨਾਲ ਢਿੱਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿਚ ਰਹਿੰਦਾ ਹੈ।


author

rajwinder kaur

Content Editor

Related News