Health Tips: ਵੱਧਦੀ ਘੱਟਦੀ ‘ਸ਼ੂਗਰ’ ਨੂੰ ਕੰਟਰੋਲ ਕਰਨ ਲਈ ਦਾਲ ਚੀਨੀ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

Sunday, Jul 18, 2021 - 04:44 PM (IST)

Health Tips: ਵੱਧਦੀ ਘੱਟਦੀ ‘ਸ਼ੂਗਰ’ ਨੂੰ ਕੰਟਰੋਲ ਕਰਨ ਲਈ ਦਾਲ ਚੀਨੀ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

ਜਲੰਧਰ (ਬਿਊਰੋ) - ਅੱਜ ਕੱਲ੍ਹ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸ਼ੂਗਰ ਦੇ ਰੋਗੀ ਹਨ। ਸ਼ੂਗਰ ਦੀ ਬੀਮਾਰੀ ਬੜੀ ਤੇਜ਼ੀ ਨਾਲ ਵਧ ਰਹੀ ਹੈ। ਸ਼ੂਗਰ ਇਕ ਇਸ ਤਰ੍ਹਾਂ ਦੀ ਬੀਮਾਰੀ ਹੈ, ਜੋ ਬਹੁਤ ਗੰਭੀਰ ਹੁੰਦੀ ਹੈ। ਇਹ ਕਿਸੇ ਵੀ ਇਨਸਾਨ ਨੂੰ ਹੋ ਸਕਦੀ ਹੈ। ਸ਼ੂਗਰ ਹੋਣ ਦੇ ਦੋ ਮੁੱਖ ਕਾਰਨ ਹਨ। ਪਹਿਲਾ ਇਹ ਕਿ ਸਾਡਾ ਸਰੀਰ ਇੰਸੂਲਿਨ ਬਣਾਉਣਾ ਬੰਦ ਕਰ ਦਿੰਦਾ ਹੈ ਅਤੇ ਦੂਜਾ ਇਹ ਸਰੀਰ ਦੁਆਰਾ ਬਣਾਏ ਹੋਏ ਇਨਸੁਲਿਨ ਦੇ ਪ੍ਰਤੀ ਪ੍ਰਤੀਕਿਰਿਆ ਨਾ ਦੇਣਾ। ਇਸ ਲਈ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਅਸੀਂ ਕਈ ਪ੍ਰਾਕਿਰਤਕ ਚੀਜ਼ਾਂ ਨਾਲ ਬਲੱਡ ਸ਼ੂਗਰ ਦੇ ਲੇਵਲ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਾਂ । ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੀਆਂ ਪੰਜ ਚੀਜ਼ਾਂ, ਜੋ ਵੱਧਦੇ ਅਤੇ ਘੱਟਦੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੀਆਂ ਹਾਂ।

ਦਾਲ ਚੀਨੀ
ਦਾਲ ਚੀਨੀ ਹਰ ਰਸੋਈ ਵਿੱਚ ਪਾਈ ਜਾਂਦੀ ਹੈ। ਦਾਲ ਚੀਨੀ ਇੱਕ ਤਰ੍ਹਾਂ ਦਾ ਮਸਾਲਾ ਹੈ, ਜੋ ਸ਼ੂਗਰ ਰੋਗੀਆਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਦਾਲ ਚੀਨੀ ਇੰਸੁਲਿਨ ਅਤੇ ਲੋ ਬਲੱਡ ਸ਼ੂਗਰ ਦੇ ਲੇਵਲ ਨੂੰ ਸੁਧਾਰਦਾ ਹੈ। ਇਸ ਲਈ ਰੋਜ਼ਾਨਾ ਇੱਕ ਚੌਥਾਈ ਚਮਚ ਦਾਲਚੀਨੀ ਦਾ ਸੇਵਨ ਜ਼ਰੂਰ ਕਰੋ । ਇਸ ਨਾਲ ਇੰਸੁਲਿਨ ਦਾ ਲੇਵਲ ਕੰਟਰੋਲ ਵਿੱਚ ਰਹੇਗਾ ਅਤੇ ਵਜ਼ਨ ਵੀ ਕੰਟਰੋਲ ਵੀ ਕੰਟਰੋਲ ਵਿੱਚ ਰਹਿੰਦਾ ਹੈ ।

ਪੜ੍ਹੋ ਇਹ ਵੀ ਖ਼ਬਰ-  ਜਾਣੋ ਕਿਉਂ ‘ਮਾਈਗ੍ਰੇਨ’ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਨੇ ਲੋਕ, ਰਾਹਤ ਪਾਉਣ ਲਈ ਅਦਰਕ ਸਣੇ ਅਪਣਾਓ ਇਹ ਨੁਸਖ਼ੇ

ਕਰੇਲਾ
ਕਰੇਲਾ ਸ਼ੂਗਰ ਦੇ ਮਰੀਜ਼ਾਂ ਲਈ ਅੰਮ੍ਰਿਤ ਸਮਾਨ ਹੁੰਦਾ ਹੈ। ਇਸ ਵਿੱਚ ਮੌਜੂਦ ਜੇਬ ਰਸਾਇਨ ਇਨਸਾਨ ਦੇ ਸਰੀਰ ਵਿੱਚ ਬਣਨ ਵਾਲੇ ਇੰਸੁਲਿਨ ਦੀ ਨਕਲ ਕਰਦਾ ਹੈ, ਜਿਸ ਨਾਲ ਸਰੀਰ ਵਿਚ ਬਲੱਡ ਸ਼ੂਗਰ ਦਾ ਲੇਵਲ ਘੱਟ ਨਹੀਂ ਹੋਣ ਦਿੰਦਾ। ਇਸ ਲਈ ਵਧਦੇ ਘੱਟਦੇ ਬਲੱਡ ਸ਼ੂਗਰ ਲੇਵਲ ਨੂੰ ਕੰਟਰੋਲ ਕਰਨ ਲਈ ਕਰੇਲਾ ਬਹੁਤ ਸਹਾਇਕ ਹੁੰਦਾ ਹੈ। ਜੇਕਰ ਤੁਸੀਂ ਵੀ ਸ਼ੂਗਰ ਦਾ ਲੇਵਲ ਕੰਟਰੋਲ ਰੱਖਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਖਾਲੀ ਢਿੱਡ ਇੱਕ ਹਫ਼ਤੇ ਤੱਕ ਕਰੇਲੇ ਦੇ ਰਸ ਦਾ ਸੇਵਨ ਜ਼ਰੂਰ ਕਰੋ ।

ਪੜ੍ਹੋ ਇਹ ਵੀ ਖ਼ਬਰ- ਸਾਵਧਾਨ! ਲੋੜ ਤੋਂ ਵੱਧ ਪਾਣੀ ਪੀਣ ਨਾਲ ‘ਕਿਡਨੀ ਫੇਲ੍ਹ’ ਸਣੇ ਸਰੀਰ ਨੂੰ ਹੋ ਸਕਦੇ ਹਨ ਇਹ ਵੱਡੇ ਨੁਕਸਾਨ

ਤੁਲਸੀ ਦੇ ਪੱਤੇ
ਐਂਟੀਆਕਸੀਡੈਂਟ ਨਾਲ ਭਰਪੂਰ ਤੁਲਸੀ ਦੇ ਪੱਤੇ ਵੀ ਸ਼ੂਗਰ ਦੀ ਬੀਮਾਰੀ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਇਹ ਸਰੀਰ ਵਿੱਚ ਇਨਸੁਲਿਨ ਨੂੰ ਰਿਲੀਜ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇਕਰ ਤੁਸੀਂ ਵੀ ਰੋਜ਼ਾਨਾ ਤੁਲਸੀ ਦੇ ਪੱਤੇ ਚਬਾ ਕੇ ਖਾਂਦੇ ਹੋ ਜਾਂ ਫਿਰ ਤੁਲਸੀ ਦਾ ਰਸ ਲੈਂਦੇ ਹੋ, ਤਾਂ ਤੁਸੀਂ ਬੜੀ ਆਸਾਨੀ ਨਾਲ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ ।

ਪੜ੍ਹੋ ਇਹ ਵੀ ਖ਼ਬਰ- Health Care: ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਕੈਂਸਰ ਸਣੇ ਹੋ ਸਕਦੇ ਨੇ ਇਹ ਰੋਗ

ਜਾਮੁਨ
ਜਾਮਣ ਨੂੰ ਸੁਪਰ ਫੂਡ ਕਹਿਣਾ ਬਿਲਕੁਲ ਸਹੀ ਹੈ। ਇਹ ਸਟਾਰਚ ਨੂੰ ਸ਼ੂਗਰ ਵਿੱਚ ਬਦਲਣ ਤੋਂ ਰੋਕਦਾ ਹੈ। ਜਾਮੁਨ ਖਾਣ ਨਾਲ ਵਧਿਆ ਹੋਇਆ ਬਲੱਡ ਸ਼ੂਗਰ ਘੱਟ ਹੋ ਜਾਂਦਾ ਹੈ ਅਤੇ ਇਨਸੁਲਿਨ ਦੇ ਵਾਧੇ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਜੇਕਰ ਤੁਸੀਂ ਵੀ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਜਾਮਣ ਦਾ ਸੇਵਨ ਜ਼ਰੂਰ ਕਰੋ।ਇੱਕ ਚਮਚ ਜਾਮੁਨ ਦੇ ਬੀਜਾਂ ਦਾ ਪਾਊਡਰ ਗਰਮ ਪਾਣੀ ਵਿੱਚ ਮਿਲਾ ਕੇ ਪੀਓ । ਇਸ ਤਰ੍ਹਾਂ ਕਰਨ ਨਾਲ ਅਸਾਨੀ ਨਾਲ ਸ਼ੂਗਰ ਕੰਟਰੋਲ ਹੋ ਜਾਵੇਗਾ ।

ਅਲਸੀ ਦੇ ਬੀਜ
ਅਲਸੀ ਦੇ ਬੀਜ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਹ ਸਾਡੇ ਪਾਚਣ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਇਹ ਫੈਟ ਅਤੇ ਸ਼ੂਗਰ ਨੂੰ ਘੱਟ ਕਰਦੇ ਹਨ। ਜੇ ਤੁਸੀਂ ਵੀ ਖਾਲੀ ਢਿੱਡ ਇੱਕ ਗਿਲਾਸ ਗਰਮ ਪਾਣੀ ਦੇ ਨਾਲ ਇਕ ਚਮਚ ਅਲਸੀ ਦੇ ਬੀਜ ਦਾ ਸੇਵਨ ਕਰਦੇ ਹੋ, ਤਾਂ ਤੁਸੀਂ ਸ਼ੂਗਰ ਦੇ ਲੇਵਲ ਨੂੰ 40% ਤੱਕ ਘੱਟ ਕਰ ਸਕਦੇ ਹੋ ।

ਪੜ੍ਹੋ ਇਹ ਵੀ ਖ਼ਬਰ- Health Tips: ਭਾਰ ਤੇ ਢਿੱਡ ਦੀ ਚਰਬੀ ਘਟਾਉਣ ਲਈ ਰੋਜ਼ਾਨਾ 20 ਮਿੰਟ ‘ਟੱਪੋ ਰੱਸੀ’, ਹੋਣਗੇ ਹੋਰ ਵੀ ਹੈਰਾਨੀਜਨਕ ਫ਼ਾਇਦੇ


author

rajwinder kaur

Content Editor

Related News