Health Tips: ਰਾਤ ਨੂੰ ਸੌਂਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਕਰੋ ਇਹ ‘ਗਲਤੀਆਂ’, ਸਰੀਰ ਬਣ ਸਕਦੈ ਬੀਮਾਰੀਆਂ ਦਾ ਘਰ

Sunday, May 16, 2021 - 01:56 PM (IST)

ਜਲੰਧਰ (ਬਿਊਰੋ) - ਰਾਤ ਨੂੰ ਸਾਰੇ ਲੋਕ ਆਰਾਮ ਕਰਨ ਲਈ ਸੌਂਦੇ ਹਨ, ਜਿਸ ਨਾਲ ਥਕਾਵਟ ਦੂਰ ਹੋ ਜਾਂਦੀ ਹੈ। ਪੂਰੀ ਨੀਂਦ ਲੈਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਜੇਕਰ ਅਸੀਂ 6 ਘੰਟੇ ਤੋਂ ਘੱਟ ਨੀਂਦ ਲੈਂਦੇ ਹਾਂ ਤਾਂ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਹੋ ਸਕਦੇ ਹਨ, ਕਿਉਂਕਿ ਸਾਡੇ ਸਰੀਰ ਲਈ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਰਾਤ ਨੂੰ ਅਸੀਂ ਕਈ ਤਰ੍ਹਾਂ ਦੇ ਕੰਮ ਅਜਿਹੇ ਕਰ ਲੈਂਦੇ ਹਨ, ਜਿਨ੍ਹਾਂ ਨਾਲ ਸਾਡਾ ਸਰੀਰ ਖ਼ਰਾਬ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਬੀਮਾਰ ਰਹਿਣ ਕਰਕੇ ਅਸੀਂ ਪੂਰੀ ਨੀਂਦ ਨਹੀਂ ਲੈ ਪਾਉਂਦੇ। ਅਜਿਹੀਆਂ ਕਿਹੜੀਆਂ ਗਲਤੀਆਂ, ਜੋ ਅਸੀਂ ਰਾਤ ਨੂੰ ਕਰਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ...

ਕਸਰਤ
ਜਿੰਮ ਜਾਣ ਅਤੇ ਕਸਰਤ ਕਰਨ ਨਾਲ ਨੀਂਦ ਬਹੁਤ ਚੰਗੀ ਅਤੇ ਜਲਦੀ ਆਉਂਦੀ ਹੈ। ਇਸ ਨਾਲ ਅਸੀਂ ਤਣਾਅ ਤੋਂ ਮੁਕਤ ਰਹਿੰਦੇ ਹਾਂ ਅਤੇ ਸਰੀਰ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਜੇਕਰ ਤੁਸੀਂ ਸ਼ਾਮ ਨੂੰ ਕਸਰਤ ਕਰਦੇ ਹੋ, ਤਾਂ ਧਿਆਨ ਰੱਖੋ ਕਿ ਕਸਰਤ ਤੁਸੀਂ ਸੌਣ ਤੋਂ ਘੱਟ ਤੋਂ ਘੱਟ ਤਿੰਨ ਘੰਟੇ ਪਹਿਲਾਂ ਕਰੋ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਪਰਸ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ‘ਪੈਸੇ ਦੀ ਘਾਟ’

ਰਾਤ ਨੂੰ ਪੈਕ ਕਦੇ ਨਾ ਕਰੋ ਸਵੇਰ ਦਾ ਖਾਣਾ 
ਜੇਕਰ ਤੁਸੀਂ ਸਵੇਰੇ ਜਲਦੀ ਜਾਣ ਲਈ ਖਾਣਾ ਪੈਕ ਕਰਕੇ ਫਰਿੱਜ਼ ਵਿੱਚ ਰੱਖਦੇ ਹੋ ਤਾਂ ਇਹ ਗ਼ਲਤ ਹੈ। ਇਸ ਨਾਲ ਭਾਵੇਂ ਤੁਹਾਡਾ ਕੰਮ ਘੱਟ ਜਾਂਦਾ ਹੈ ਪਰ ਖਾਣੇ ਵਿੱਚ ਮੌਜੂਦ ਪੋਸ਼ਕ ਤੱਤ ਘੱਟ ਜਾਂਦੇ ਹਨ। ਇਹ ਜ਼ਰੂਰੀ ਪੋਸ਼ਕ ਤੱਤ ਸਰੀਰ ਨੂੰ ਨਹੀਂ ਮਿਲ ਪਾਉਂਦੇ। ਇਸ ਨਾਲ ਸਰੀਰ ’ਚ ਥਕਾਵਟ ਰਹਿੰਦੀ ਹੈ।

ਰਾਤ ਨੂੰ ਲੇਟ ਖਾਣਾ ਖਾਣਾ
ਜੇਕਰ ਤੁਸੀਂ ਅਰਾਮ ਦੀ ਨੀਂਦ ਸੋਣਾ ਚਾਹੁੰਦੇ ਹੋ ਤਾਂ ਰਾਤ ਨੂੰ ਲੇਟ ਖਾਣਾ ਕਦੇ ਨਾ ਖਾਓ। ਸੌਣ ਤੋਂ ਘੱਟ ਤੋਂ ਘੱਟ 2 ਘੰਟੇ ਪਹਿਲਾਂ ਖਾਣਾ ਖਾਓ। ਰਾਤ ਨੂੰ ਘੱਟ ਫੈਟ, ਨਮਕ ਅਤੇ ਕੈਲੋਰੀ ਵਾਲਾ ਖਾਣਾ ਲਓ, ਕਿਉਂਕਿ ਇਹ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। 

ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ

ਦੰਦਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼ 
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਦੰਦਾਂ ’ਤੇ ਸਵੇਰੇ ਬੈਕਟੀਰੀਆ ਦੀ ਮੋਟੀ ਪਰਤ ਹੁੰਦੀ ਹੈ। ਮਾਊਥ ਵਾਸ਼ ਤੁਹਾਡੇ ਦੰਦਾਂ ’ਤੇ ਬੈਕਟੀਰੀਆ ਨੂੰ ਪੈਦਾ ਕਰਨ ਵਿੱਚ ਮਦਦ ਕਰ ਸਕਦਾ ਹੈ, ਜਿਸ ਨਾਲ ਦੰਦਾਂ ਵਿੱਚ ਸੜਨ ਜਿਹੀ ਸਮੱਸਿਆ ਹੋ ਜਾਂਦੀ ਹੈ। ਇਸੇ ਲਈ ਰਾਤ ਨੂੰ ਰੋਜ਼ਾਨਾ ਬੁਰਸ਼ ਕਰਕੇ ਸੋਵੋ, ਜਿਸ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ।

ਦੇਰ ਰਾਤ ਤੱਕ ਜਾਗਣਾ
ਜੇਕਰ ਤੁਸੀਂ ਦੇਰ ਰਾਤ ਤੱਕ ਜਾਗਦੇ ਹੋ ਤਾਂ ਤੁਹਾਡੇ ਸਰੀਰ ਦੀ ਊਰਜਾ ਘੱਟ ਹੋਣ ਲੱਗਦੀ ਹੈ। 6 ਘੰਟੇ ਤੋਂ ਘੱਟ ਸੌਣ ਨਾਲ ਸਰੀਰ ਵਿੱਚ ਜ਼ਿਆਦਾ ਫੈਟ ਬਣਨੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਸ਼ੂਗਰ ਅਤੇ ਦਿਲ ਦੇ ਰੋਗਾਂ ਜਿਹੀਆਂ ਬੀਮਾਰੀਆਂ ਹੋ ਸਕਦੀਆਂ ਹਨ। ਜੇਕਰ ਤੁਸੀਂ ਹਮੇਸ਼ਾ ਤੰਦਰੁਸਤ ਰਹਿਣਾ ਚਾਹੁੰਦੇ ਹੋ, ਤਾਂ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਜ਼ਰੂਰ ਲਓ।

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

ਚਾਹ ਅਤੇ ਕਾਫ਼ੀ 
ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਰਾਤ ਨੂੰ ਚਾਹ ਅਤੇ ਕਾਫ਼ੀ ਪੀਣ ਤੋਂ ਬਚੋ। ਚਾਹ-ਕਾਫ਼ੀ ਪੀਣ ਨਾਲ ਦੇਰ ਰਾਤ ਤੱਕ ਨੀਂਦ ਨਹੀਂ ਆਉਂਦੀ ਹੈ। ਇਸ ਨਾਲ ਤੁਹਾਨੂੰ ਕਈ ਤਰ੍ਹ੍ਵਾਂ ਦੇ ਰੋਗ ਵੀ ਹੋ ਸਕਦੇ ਹਨ।

ਮੋਬਾਇਲ 
ਕੁੱਝ ਲੋਕ ਦੇਰ ਰਾਤ ਤੱਕ ਟੀ.ਵੀ. ਦੇਖਦੇ ਹਨ ਅਤੇ ਮੋਬਾਇਲ ਅਤੇ ਲੈਪਟਾਪ ‘ਤੇ ਲੱਗੇ ਰਹਿੰਦੇ ਹਨ । ਉਨ੍ਹਾਂ ਦਾ ਧਿਆਨ ਈ-ਮੇਲ, ਮੈਸੇਜ ਆਦਿ ‘ਤੇ ਲੱਗਾ ਰਹਿੰਦਾ ਹੈ। ਅਜਿਹੇ ‘ਚ ਮਾਇੰਡ ਨੂੰ ਰੈਸਟ ਨਹੀਂ ਮਿਲਦੀ, ਜਿਸ ਨਾਲ ਤਣਾਅ ਅਤੇ ਸਿਰ ਦਰਦ ਹੋਣ ਲੱਗਦਾ ਹੈ। 

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

ਖਾਣੇ ਦੇ ਤੁਰੰਤ ਬਾਅਦ ਸੌ ਜਾਣਾ
ਦਿਨਭਰ ਦੀ ਭੱਜਦੋੜ ਤੋਂ ਬਾਅਦ ਜਦੋਂ ਅਸੀਂ ਰਾਤ ਨੂੰ ਵਾਪਿਸ ਆਉਂਦੇ ਹਾਂ ਤਾਂ ਖਾਣੇ ਦੇ ਤੁਰੰਤ ਬਾਅਦ ਸੌ ਜਾਂਦੇ ਹਾਂ, ਜੋ ਗ਼ਲਤ ਹੈ। ਤੁਹਾਡੀ ਇਸੇ ਗਲਤੀ ਕਾਰਨ ਮੋਟਾਪਾ ਤੇਜ਼ੀ ਨਾਲ ਵਧਣ ਲੱਗਦਾ ਹੈ। 


rajwinder kaur

Content Editor

Related News