Health Tips: ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ‘ਲੀਵਰ ਗਲਣ’ ਸਣੇ ਹੋ ਸਕਦੀਆਂ ਨੇ ਇਹ ਬੀਮਾਰੀਆਂ

Monday, Aug 16, 2021 - 12:15 PM (IST)

Health Tips: ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ‘ਲੀਵਰ ਗਲਣ’ ਸਣੇ ਹੋ ਸਕਦੀਆਂ ਨੇ ਇਹ ਬੀਮਾਰੀਆਂ

ਜਲੰਧਰ (ਬਿਊਰੋ) - ਦੁੱਧ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਹੈ ਅਤੇ ਇਸ ਨੂੰ ਪੂਰਨ ਆਹਾਰ ਵੀ ਕਿਹਾ ਜਾਂਦਾ ਹੈ। ਦੁੱਧ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਪੀਣਾ ਪਸੰਦ ਕਰਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਦੁੱਧ ਦਾ ਸੇਵਨ ਸਰੀਰ ‘ਚ ਕੈਲਸ਼ੀਅਮ, ਪ੍ਰੋਟੀਨ ਅਤੇ ਸਾਰੇ ਜ਼ਰੂਰੀ ਤੱਤਾਂ ਦੇ ਮਿਲਣ ਨਾਲ ਸਰੀਰ ਦੇ ਵਧੀਆ ਵਿਕਾਸ ਵਿੱਚ ਸਹਾਇਤਾ ਕਰਦਾ ਹੈ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਦੁੱਧ ਦਾ ਹਰੇਕ ਚੀਜ਼ ਨਾਲ ਸੇਵਨ ਨਹੀਂ ਕਰਨਾ ਚਾਹੀਦਾ। ਆਯੁਰਵੈਦ ਅਨੁਸਾਰ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਨਾਲ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ। 

ਦੁੱਧ ਦੇ ਨਾਲ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

ਨਮਕੀਨ ਚੀਜ਼ਾਂ: 
ਮਾਹਰਾਂ ਅਨੁਸਾਰ ਲੂਣ ਅਤੇ ਦੁੱਧ ਦਾ ਇਕੱਠੇ ਸੇਵਨ ਕਰਨਾ ਖ਼ੁਦਕੁਸ਼ੀ ਕਰਨ ਦੇ ਬਰਾਬਰ ਹੈ। ਇਸ ਨਾਲ ਲੀਵਰ ਗਲਣ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ ਦੁੱਧ ‘ਚ ਪ੍ਰੋਟੀਨ ਅਤੇ ਲੂਣ ‘ਚ ਆਇਓਡੀਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਲੀਵਰ ਖ਼ਰਾਬ ਹੁੰਦਾ ਹੈ। ਜਿਹੜੇ ਲੋਕ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ, ਉਹ ਦੁੱਧ ਵਿੱਚ ਕੇਲਾ ਮਿਲਾ ਕੇ ਪੀ ਸਕਦੇ ਹਨ ਪਰ ਕਫ਼ ਤੋਂ ਪੀੜਤ ਲੋਕਾਂ ਨੂੰ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ।

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

PunjabKesari

ਕੱਚਾ ਗੰਢਾ: 
ਦੁੱਧ ਪੀਣ ਤੋਂ ਪਹਿਲਾਂ ਜਾਂ ਤੁਰੰਤ ਬਾਅਦ ਕੱਚੇ ਗੰਢੇ ਖਾਣ ਨਾਲ ਚਮੜੀ ਦੀ ਇੰਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਦਾਦ ਅਤੇ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਨਾਲ ਮੱਛੀ ਖਾਣ ਤੋਂ ਬਾਅਦ ਦੁੱਧ ਜਾਂ ਇਸ ਤੋਂ ਬਣੀ ਕੋਈ ਵੀ ਚੀਜ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ। ਮਸਾਲੇਦਾਰ ਭੋਜਨ ਦੇ ਨਾਲ ਜਾਂ ਇਸਦੇ ਤੁਰੰਤ ਬਾਅਦ ਦੁੱਧ ਪੀਣ ਨਾਲ ਪਾਚਨ ਪ੍ਰਣਾਲੀ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਖਾਣਾ ਹਜ਼ਮ ਕਰਨ ਦੀਆਂ ਦਿੱਕਤਾਂ ਦੇ ਨਾਲ ਢਿੱਡ ਦਰਦ, ਜਲਣ, ਗੈਸ ਆਦਿ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ-  Health Tips: ‘ਤਣਾਅ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਕਸਰਤ ਸਣੇ ਅਪਣਾਓ ਇਹ ਤਰੀਕੇ

ਉੜਦ ਦਾਲ: 
ਅਕਸਰ ਲੋਕ ਰਾਤ ਨੂੰ ਉੜਦ ਦੀ ਦਾਲ ਦਾ ਸੇਵਨ ਕਰਨ ਤੋਂ ਬਾਅਦ ਦੁੱਧ ਪੀ ਲੈਂਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਹਜ਼ਮ ਕਰਨ ‘ਚ ਮੁਸ਼ਕਲਾਂ ਆਉਂਦੀਆਂ ਹਨ ਅਤੇ ਢਿੱਡ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੁੱਧ ਪੀਣ ਤੋਂ ਤੁਰੰਤ ਬਾਅਦ ਦਹੀਂ, ਨਿੰਬੂ ਜਾਂ ਕੋਈ ਖੱਟੀਆਂ ਚੀਜ਼ਾਂ ਖਾਣ ਨਾਲ ਬਦਹਜ਼ਮੀ ਹੋ ਸਕਦੀ ਹੈ ਅਤੇ ਇਸ ਨਾਲ ਢਿੱਡ ‘ਚ ਦੁੱਧ ਜਾ ਕੇ ਫਟਣ ਨਾਲ ਐਸਿਡਿਟੀ, ਉਲਟੀਆਂ ਆਦਿ ਦਾ ਖਤਰਾ ਵਧਦਾ ਹੈ।

PunjabKesari

ਮਸਾਲੇਦਾਰ ਭੋਜਨ 
ਮਸਾਲੇਦਾਰ ਭੋਜਨ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ। ਖ਼ਾਸ ਤੌਰ 'ਤੇ ਬੱਚੇ ਅਤੇ ਨੌਜਵਾਨ ਤਾਂ ਅਜਿਹੇ ਭੋਜਨ ਨੂੰ ਬੜੇ ਸੁਆਦ ਨਾਲ ਖਾਂਦੇ ਹਨ। ਜੇ ਤੁਸੀਂ ਦੁੱਧ ਪੀਂਦੇ ਹੋ ਅਤੇ ਇਸ ਦੇ ਬਾਅਦ ਮਸਾਲੇਦਾਰ ਭੋਜਨ ਖਾਣ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ- Health Tips: ਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ! ਐਲਰਜੀ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ

ਬ੍ਰੈੱਡ ਬਟਰ 
ਤੁਸੀਂ ਦੇਖਿਆ ਹੋਵੇਗਾ ਕਿ ਅੱਜ-ਕੱਲ੍ਹ ਲੋਕ ਨਾਸ਼ਤੇ ਵਿੱਚ ਬ੍ਰੈੱਡ ਅਤੇ ਬਟਰ/ਮੱਖਣ ਲੈਣਾ ਵੱਧ ਪਸੰਦ ਕਰਦੇ ਹਨ। ਬਹੁਤ ਸਾਰੇ ਲੋਕ ਬ੍ਰੈੱਡ-ਬਟਰ ਦੇ ਨਾਲ ਦੁੱਧ ਦਾ ਸੇਵਨ ਕਰਦੇ ਹਨ। ਭਾਵੇਂ ਇਹ ਸੁਆਦ ਲੱਗੇ ਪਰ ਅਸਲ ਵਿੱਚ ਬ੍ਰੈੱਡ-ਬਟਰ ਦੇ ਨਾਲ ਦੁੱਧ ਪੀਣਾ ਤੁਹਾਨੂੰ ਮੁਸ਼ਕਲ ਵਿੱਚ ਪਾ ਸਕਦਾ ਹੈ। ਹੋ ਸਕਦਾ ਹੈ ਕਿ ਇਸ ਨਾਲ ਤੁਹਾਨੂੰ ਉਲਟੀਆਂ ਲੱਗ ਜਾਣ।

PunjabKesari

ਸੰਤਰਾ 
ਸੰਤਰਾ ਵਿਟਾਮਿਨ C ਦਾ ਚੰਗਾ ਸਰੋਤ ਹੈ। ਦੁੱਧ ਅਤੇ ਸੰਤਰੇ ਦਾ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ। ਦੁੱਧ ਵਿੱਚ ਮੌਜੂਦ ਕੈਲਸ਼ੀਅਮ, ਫਲਾਂ ਦੇ ਬਹੁਤ ਸਾਰੇ ਪਾਚਕ ਤੱਤਾਂ ਨੂੰ ਸੋਖ ਲੈਂਦਾ ਹੈ, ਜਿਸ ਕਾਰਨ ਸਰੀਰ ਨੂੰ ਉਨ੍ਹਾਂ ਦਾ ਪੋਸ਼ਣ ਨਹੀਂ ਮਿਲਦਾ। ਇਸ ਤੋਂ ਇਲਾਵਾ ਇਹ ਗੈਸ ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ- Health Tips: ‘ਘਬਰਾਹਟ ਤੇ ਬੇਚੈਨੀ’ ਹੋਣ ’ਤੇ ਸੌਂਫ ਸਣੇ ਇਨ੍ਹਾਂ ਨੁਸਖ਼ਿਆਂ ਦੀ ਕਰੋ ਵਰਤੋਂ, ਹੋਣਗੇ ਹੈਰਾਨੀਜਨਕ ਫ਼ਾਇਦੇ

ਮੂਲੀ 
ਦੁੱਧ ਪੀਣ ਤੋਂ ਬਾਅਦ ਕਿਸੇ ਨੂੰ ਮੂਲੀ ਜਾਂ ਮੂਲੀ ਦੀਆਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੈ ਅਤੇ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਚਮੜੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

PunjabKesari
 


author

rajwinder kaur

Content Editor

Related News