Health Tips: ਅੰਤੜੀਆਂ ’ਚ ਸੋਜ ਹੋਣ ਦੇ ਜਾਣੋ ਮੁੱਖ ਕਾਰਨ, ਐਲੋਵੇਰਾ ਜੈੱਲ ਸਣੇ ਇਹ ਘਰੇਲੂ ਨੁਸਖ਼ੇ ਹੋਣਗੇ ਫ਼ਾਇਦੇਮੰਦ

Wednesday, Jul 07, 2021 - 01:31 PM (IST)

Health Tips: ਅੰਤੜੀਆਂ ’ਚ ਸੋਜ ਹੋਣ ਦੇ ਜਾਣੋ ਮੁੱਖ ਕਾਰਨ, ਐਲੋਵੇਰਾ ਜੈੱਲ ਸਣੇ ਇਹ ਘਰੇਲੂ ਨੁਸਖ਼ੇ ਹੋਣਗੇ ਫ਼ਾਇਦੇਮੰਦ

ਜਲੰਧਰ (ਬਿਊਰੋ) - ਅੰਤੜੀਆਂ ਵਿੱਚ ਸੋਜ ਹੋਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ, ਜਿਸ ਨਾਲ ਮਰੀਜ਼ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਇੱਕ ਗੰਭੀਰ ਰੋਗ ਹੈ। ਇਸ ਨਾਲ ਇਨਸਾਨ ਨੂੰ ਪਾਚਨ ਸੰਬੰਧੀ ਸਮੱਸਿਆਵਾਂ, ਬੁਖ਼ਾਰ, ਭੁੱਖ ਨਾ ਲੱਗਣਾ ਅਤੇ ਉਲਟੀ ਜਿਹੀ ਸਮੱਸਿਆ ਹੋਣ ਲੱਗਦੀ ਹੈ। ਉਂਝ ਤਾਂ ਅੰਤੜੀਆਂ ਵਿੱਚ ਸੋਜ ਹੋਣ ਦੇ ਜ਼ਿਆਦਾਤਰ ਲਛਣ ਸਾਧਾਰਨ ਹੁੰਦੇ ਹਨ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਸ ਰੋਗ ਦੇ ਹੋਣ ਬਾਰੇ ਪਤਾ ਨਹੀਂ ਚਲਦਾ ਅਤੇ ਇਹ ਸਮੱਸਿਆ ਹੌਲੀ-ਹੌਲੀ ਗੰਭੀਰ ਹੋ ਸਕਦੀ ਹੈ। ਇਸ ਨਾਲ ਕੈਂਸਰ ਜਿਹੀ ਬੀਮਾਰੀ ਤੋਂ ਸੰਭਾਵਨਾ ਵਧ ਜਾਂਦੀ ਹੈ। ਇਹ ਸਮੱਸਿਆ ਕਈ ਕਾਰਨਾਂ ਦੇ ਕਾਰਨ ਹੋ ਸਕਦੀ ਹੈ ਪਰ ਇਸ ਸਮੱਸਿਆ ਨੂੰ ਅਸੀਂ ਕਈ ਚੀਜ਼ਾਂ ਨਾਲ ਠੀਕ ਕਰ ਸਕਦੇ ਹਾਂ। 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ 'ਚ ਮੌਜੂਦ ਇਨ੍ਹਾਂ ਚੀਜ਼ਾਂ ਨਾਲ ਆਉਂਦੀ ਹੈ ‘ਗ਼ਰੀਬੀ’ ਅਤੇ ਹੁੰਦੀ ਹੈ ‘ਪੈਸੇ ਦੀ ਘਾਟ’ 

ਅੰਤੜੀਆਂ ਵਿੱਚ ਸੋਜ ਹੋਣ ਦੇ ਮੁੱਖ ਲੱਛਣ

. ਦਸਤ ਲੱਗਣਾ
. ਢਿੱਡ ਵਿੱਚ ਦਰਦ ਰਹਿਣਾ
. ਪਾਚਨ ਸੰਬੰਧੀ ਸਮੱਸਿਆਵਾਂ ਹੋਣਾ
. ਭੁੱਖ ਨਾ ਲੱਗਣ ਦੀ ਸਮੱਸਿਆ
. ਭਾਰ ਘੱਟ ਹੋਣਾ
. ਬੁਖ਼ਾਰ ਅਤੇ ਥਕਾਵਟ ਹੋਣੀ

ਪੜ੍ਹੋ ਇਹ ਵੀ ਖ਼ਬਰ - Health Tips: ਲੱਕ ਦਰਦ ਤੋਂ ਮੁਕਤੀ ਪਾਉਣ ਲਈ ਰੋਜ਼ਾਨਾ ਕਰੋ ‘ਕਸਰਤ’, ਇਨ੍ਹਾਂ ਗੱਲਾਂ ਦਾ ਵੀ ਰੱਖੋ ਖ਼ਾਸ ਧਿਆਨ

ਅੰਤੜੀਆਂ ਦੀ ਸੋਜ ਘੱਟ ਕਰਨ ਲਈ ਘਰੇਲੂ ਨੁਸਖ਼ੇ

ਅਲਸੀ ਦਾ ਤੇਲ
ਅੰਤੜੀਆਂ ਵਿੱਚ ਸੋਜ ਦੀ ਸਮੱਸਿਆ ਹੋਣ ’ਤੇ ਅਲਸੀਬ ਦਾ ਤੇਲ ਬਹੁਤ ਜ਼ਿਆਦਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਅਲਸੀ ਦੇ ਤੇਲ ਵਿੱਚ ਓਮੇਗਾ ਥ੍ਰੀ ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਵਿੱਚ ਐਂਟੀ ਇੰਫਲੀਮੇਂਟਰੀ ਗੁਣ ਪਾਏ ਜਾਂਦੇ ਹਨ। ਅੰਤੜੀਆਂ ਵਿੱਚ ਸੋਜ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਦੋ ਚਮਚੇ ਅਲਸੀ ਦੇ ਤੇਲ ਦਾ ਸੇਵਨ ਕਰੋ। ਇਸ ਨਾਲ ਸੋਜ ਘੱਟ ਹੋ ਜਾਵੇਗੀ ਅਤੇ ਦਰਦ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ ।

ਐਲੋਵੇਰਾ ਜੈੱਲ
ਐਲੋਵੇਰਾ ਜੈੱਲ ਦਾ ਇਸਤੇਮਾਲ ਕਰਨ ਨਾਲ ਜ਼ਖ਼ਮ ਜਲਦੀ ਭਰਦੇ ਹਨ ਅਤੇ ਦਰਦ ਘੱਟ ਹੋ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਅੰਤੜੀਆਂ ਦੀ ਸੋਜ ਬਹੁਤ ਜਲਦ ਘੱਟ ਹੁੰਦੀ ਹੈ, ਕਿਉਂਕਿ ਇਸ ਵਿੱਚ ਐਂਟੀ ਇੰਫਲੇਮੇਟਰੀ ਚੋਣ ਭੱਜ ਜਾਂਦੇ ਹਨ। ਇਸ ਲਈ ਰੋਜ਼ਾਨਾ ਐਲੋਵੇਰਾ ਜੈੱਲ ਦਾ ਸੇਵਨ ਅਤੇ ਇਸ ਦਾ ਜੂਸ ਪੀਣ ਨਾਲ ਅੰਤੜੀਆਂ ਦੀ ਸੋਜ ਵਿੱਚ ਬਹੁਤ ਫ਼ਾਇਦਾ ਮਿਲਦਾ ਹੈ ।

ਪੜ੍ਹੋ ਇਹ ਵੀ ਖ਼ਬਰ-  ਜੁਲਾਈ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਗ੍ਰੀਨ-ਟੀ ਦਾ ਸੇਵਨ
ਅੰਤੜੀਆਂ ਵਿੱਚ ਸੋਜ ਦੀ ਸਮੱਸਿਆ ਵਿੱਚ ਗ੍ਰੀਨ-ਟੀ ਦਾ ਇਸਤੇਮਾਲ ਕਰਨਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਅੰਤੜੀਆਂ ਵਿੱਚ ਸੋਜ ਦੀ ਸਮੱਸਿਆ ਹੋਣ ’ਤੇ ਚਾਹ ਅਤੇ ਕੌਫ਼ੀ ਦੀ ਜਗ੍ਹਾ ਗ੍ਰੀਨ-ਟੀ ਦਾ ਸੇਵਨ ਕਰੋ। ਗ੍ਰੀਨ-ਟੀ ਵਿੱਚ ਐਂਟੀ ਇੰਫਲੇਮੇਟਰੀ ਅਤੇ ਐਂਟੀ ਮਾਈਕ੍ਰੋਬੀਅਲ ਗੁਣ ਮੌਜੂਦ ਹੁੰਦੇ ਹਨ, ਜੋ ਅੰਤੜੀਆਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਲਈ ਅੰਤੜੀਆਂ ਦੀ ਸਮੱਸਿਆ ਹੋਣ ’ਤੇ ਦਿਨ ਵਿੱਚ ਦੋ ਕੱਪ ਗ੍ਰੀਨ-ਟੀ ਜ਼ਰੂਰ ਪੀਓ ।

ਪ੍ਰੋਟੀਨ ਵਾਲੀਆਂ ਚੀਜ਼ਾਂ ਖਾਓ
ਅੰਤੜੀਆਂ ਦੀ ਸੋਜ ਜਲਦੀ ਠੀਕ ਕਰਨ ਲਈ ਪ੍ਰੋਟੀਨ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ। ਇਸ ਨਾਲ ਅੰਤੜੀਆਂ ਦੇ ਟਿਸ਼ੂਜ਼ ਬਹੁਤ ਜਲਦੀ ਠੀਕ ਹੁੰਦੇ ਹਨ। ਇਸ ਲਈ ਅੰਤੜੀਆਂ ਵਿੱਚ ਸੋਜ ਦੀ ਸਮੱਸਿਆ ਹੋਣ ’ਤੇ ਅੰਡਾ, ਮੱਛੀ, ਅਖਰੋਟ ਦਾ ਸੇਵਨ ਜਰੂਰ ਕਰੋ। ਇਸ ਚੀਜ਼ ਦਾ ਧਿਆਨ ਰੱਖੋ, ਕਿ ਇਸ ਸਮੇਂ ਮਸਾਲੇਦਾਰ ਅਤੇ ਤਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਨਹੀਂ ਕਰਨਾ।

ਪੜ੍ਹੋ ਇਹ ਵੀ ਖ਼ਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਅੰਬ ਸਣੇ ਇਹ ਫ਼ਲ ਹੋਣਗੇ ਫ਼ਾਇਦੇਮੰਦ

ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ
ਅੰਤੜੀਆਂ ਦੀ ਸੋਜ ਜਲਦੀ ਠੀਕ ਕਰਨ ਲਈ ਸਰੀਰ ਵਿੱਚ ਪਾਣੀ ਦੀ ਪੂਰੀ ਮਾਤਰਾ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਪਾਣੀ ਪੂਰੀ ਮਾਤਰਾ ਵਿਚ ਪੀਣ ਨਾਲ ਸਰੀਰ ਦੀਆਂ ਅਤੇ ਚਮੜੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ।

ਓਮੇਗਾ ਥ੍ਰੀ ਫੈਟੀ ਐਸਿਡ ਵਾਲੀਆਂ ਚੀਜ਼ਾਂ ਖਾਓ
ਜਿਨ੍ਹਾਂ ਚੀਜ਼ਾਂ ਵਿਚ ਓਮੇਗਾ ਥ੍ਰੀ ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਉਨ੍ਹਾਂ ਚੀਜ਼ਾਂ ਦਾ ਚਾਹ ਦਾ ਸੇਵਨ ਕਰੋ। ਓਮੇਗਾ ਥ੍ਰੀ ਫੈਟੀ ਐਸਿਡ ਮੱਛੀ ਦੇ ਤੇਲ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਵਿੱਚ ਐਂਟੀ ਇੰਫਲੀਮੇਟਰੀ ਗੁਣ ਪਾਏ ਜਾਂਦੇ ਹਨ, ਜੋ ਅੰਤੜੀਆਂ ਦੀ ਸੋਜ ਨੂੰ ਬਹੁਤ ਜਲਦ ਠੀਕ ਕਰਦੇ ਹਨ ।

ਪੜ੍ਹੋ ਇਹ ਵੀ ਖ਼ਬਰ - Health Tips : ਜੋੜਾਂ ’ਚ ਦਰਦ ਹੋਣ ’ਤੇ ਭੁੱਲ ਕੇ ਵੀ ਨਾ ਖਾਓ ‘ਪਾਲਕ’ ਸਣੇ ਇਹ ਚੀਜ਼ਾਂ, ਜਾਣੋ ਰਾਹਤ ਪਾਉਣ ਦੇ ਤਰੀਕੇ


author

rajwinder kaur

Content Editor

Related News