Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ
Sunday, Oct 04, 2020 - 06:49 PM (IST)
ਜਲੰਧਰ (ਬਿਊਰੋ) - ਕੌਫੀ ਇਕ ਅਜਿਹਾ ਪੀਣ ਵਾਲਾ ਪਦਾਰਥ ਹੈ, ਜਿਸ ਨੂੰ ਹਰ ਕੋਈ ਪੀਣਾ ਪਸੰਦ ਕਰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰ ਦੀ ਸ਼ੁਰੂਆਤ ਕੌਫੀ ਪੀਣ ਨਾਲ ਕਰਦੇ ਹਨ। ਕੌਫੀ ਕਈ ਪੱਖੋਂ ਸਾਡੇ ਸਰੀਰ ਲਈ ਫਾਇਦੇਮੰਦ ਸਿੱਧ ਹੁੰਦੀ ਹੈ। ਕਾਫੀ ਸਰੀਰ 'ਚ ਉਰਜਾ ਦੇਣ ਦਾ ਕੰਮ ਕਰਦੀ ਹੈ ਅਤੇ ਸਾਨੂੰ ਤਣਾਅ ਤੋਂ ਦੂਰ ਕਰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਲੋਕ ਆਪਣੇ ਦਿਨ ਦੀ ਸ਼ੁਰੂਆਤ ਕਾਫੀ ਪੀ ਕੇ ਹੀ ਕਰਦੇ ਹਨ। ਕੌਫੀ ਪੀਣ ਨਾਲ ਸਰੀਰ ਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ, ਜਿਵੇਂ...
1. ਲਿਵਰ ਨੂੰ ਰੱਖਦੀ ਹੈ ਫਿੱਟ
ਇਸ ਤੋਂ ਇਲਾਵਾ ਕੌਫੀ ਲਿਵਰ ਨੂੰ ਵੀ ਫਿੱਟ ਰੱਖਦੀ ਹੈ। ਹੈਲਥ ਐਕਸਪਰਟ ਦਾ ਕਹਿਣਾ ਹੈ ਕਿ 2 ਤੋਂ 3 ਕੱਪ ਕੌਫੀ ਬਿਨਾਂ ਦੁੱਧ ਜਾਂ ਚੀਨੀ ਮਿਲਾਏ ਪੀਣ ਨਾਲ ਲੀਵਰ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਐਕਸਪਰਟ ਦਾ ਕਹਿਣਾ ਹੈ ਕਿ ਕੌਫੀ ਪੀਣ ਨਾਲ ਲਿਵਰ ਦਾ ਕੈਂਸਰ ਹੋਣ ਦਾ ਖਦਸ਼ਾ ਵੀ ਘੱਟ ਹੋ ਜਾਂਦਾ ਹੈ। ਜੇਕਰ ਕਿਸੇ ਨੂੰ ਪਹਿਲਾਂ ਤੋਂ ਲੀਵਰ ਨਾਲ ਸੰਬੰਧਿਤ ਕੋਈ ਬੀਮਾਰੀ ਹੈ ਤਾਂ ਉਨ੍ਹਾਂ ਲਈ ਵੀ ਬਲੈਕ ਕੌਫੀ ਬੇਹੱਦ ਲਾਭਦਾਇਕ ਰਹੇਗੀ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
2. ਮੋਟਾਪੇ ਨੂੰ ਕੰਟਰੋਲ
ਕੌਫੀ 'ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਮੋਟਾਪੇ ਨੂੰ ਕੰਟਰੋਲ ਕਰਦੀ ਹੈ।
3. ਦਿਲ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ
ਕੌਫੀ ਦਾ ਸੇਵਨ ਦਿਲ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ। ਕੌਫੀ ਹਾਰਟ ਸਟ੍ਰੋਕ ਦੇ ਖਤਰੇ ਨੂੰ ਘੱਟ ਕਰਦੀ ਹੈ, ਜਿਸ ਕਰਕੇ ਦਿਲ ਦੇ ਮਰੀਜ਼ਾਂ ਨੂੰ ਇਹ ਪੀਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
4. ਬਲੱਡ ਸ਼ੂਗਰ ਨੂੰ ਘੱਟ ਹੁੰਦੀ ਹੈ
ਸ਼ੂਗਰ ਅੱਜ ਦੇ ਦਿਨਾਂ 'ਚ ਇਕ ਆਮ ਸਮੱਸਿਆ ਹੈ। ਕੌਫੀ 'ਚ ਪਾਇਆ ਜਾਣ ਵਾਲਾ ਕੈਫੀਨ ਬਲੱਡ ਸ਼ੂਗਰ ਨੂੰ ਘੱਟ ਕਰਦਾ ਹੈ।
5. ਐਲਰਜੀ ਅਤੇ ਕਾਲੇ ਧੱਬੇ
ਕੈਫੀਨ ਅੱਖਾਂ ਦੀ ਐਲਰਜੀ ਅਤੇ ਕਾਲੇ ਧੱਬੇ ਨੂੰ ਵੀ ਦੂਰ ਕਰਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਕੌਫੀ ਪੀਣ ਨਾਲ ਚਮੜੀ ਵਧੀਆ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - Beauty Tips : ਚਿਹਰੇ ਦੀ ਚਮਕ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਜਾਣੋ ਬਲੀਚ ਕਰਨ ਦੇ ਢੰਗ
6. ਚਮੜੀ 'ਚ ਨਿਖਾਰ
ਇੰਨਾ ਹੀ ਨਹੀਂ ਕੌਫੀ ਦਾ ਫੇਸਪੈਕ ਲਗਾਉਣ ਨਾਲ ਵੀ ਚਮੜੀ 'ਚ ਨਿਖਾਰ ਆਉਂਦਾ ਹੈ।
ਪੜ੍ਹੋ ਇਹ ਵੀ ਖਬਰ - Cooking : ਬੱਚਿਆਂ ਦੇ ਸੁਆਦ ਤੇ ਸਿਹਤ ਲਈ ਸਭ ਤੋਂ ਵਧੀਆ ‘ਪਿੱਜ਼ਾ ਆਮਲੇਟ’, ਇੰਝ ਬਣਾਓ
ਪੜ੍ਹੋ ਇਹ ਵੀ ਖਬਰ - ਮਨੁੱਖੀ ਜ਼ਿੰਦਗੀ ਲਈ ਸਭ ਤੋਂ ਵੱਧ ਖ਼ਤਰੇ ਦੀ ਘੰਟੀ ਹੈ ‘ਇਲੈਕਟ੍ਰਾਨਿਕ ਕਚਰਾ’, ਜਾਣੋ ਕਿਉਂ (ਵੀਡੀਓ)