Health Tips : ਸਰੀਰ ’ਚ ਖੂਨ ਦੀ ਘਾਟ ਹੋਣ ’ਤੇ ਗਿਲੋਅ ਤੇ ਟਮਾਟਰ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਫ਼ਾਇਦੇ

Saturday, Oct 02, 2021 - 06:32 PM (IST)

Health Tips : ਸਰੀਰ ’ਚ ਖੂਨ ਦੀ ਘਾਟ ਹੋਣ ’ਤੇ ਗਿਲੋਅ ਤੇ ਟਮਾਟਰ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਫ਼ਾਇਦੇ

ਜਲੰਧਰ (ਬਿਊਰੋ) - ਸਾਡੇ ਸਰੀਰ ਲਈ ਖੂਨ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤੰਦਰੁਸਤ ਰਹਿਣ ਲਈ ਸਾਡੇ ਸਰੀਰ ਵਿੱਚ ਖੂਨ ਦਾ ਸਹੀ ਮਾਤਰਾ ਵਿੱਚ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸਾਡੇ ਸਰੀਰ ਵਿੱਚ ਖ਼ੂਨ ਦੀਆਂ ਦੋ ਕੋਸ਼ਿਕਾਵਾਂ ਹੁੰਦੀਆਂ ਹਨ। ਲਾਲ ਰਕਤ ਕੋਸ਼ਿਕਾਵਾਂ ਅਤੇ ਸਫੇਦ ਰਕਤ ਕੋਸ਼ਿਕਾਵਾਂ। ਜਦੋਂ ਸਾਡੇ ਸਰੀਰ ਵਿੱਚ ਲਾਲ ਰਕਤ ਕੋਸ਼ਿਕਾਵਾਂ ਘੱਟ ਹੋ ਜਾਂਦੀਆਂ ਹਨ, ਤਾਂ ਸਰੀਰ ਵਿਚ ਖੂਨ ਦੀ ਘਾਟ ਹੋ ਜਾਂਦੀ ਹੈ, ਜਿਸ ਨੂੰ ਅਨੀਮੀਆ ਕਿਹਾ ਜਾਂਦਾ ਹੈ। ਜੇਕਰ ਸਾਡੇ ਸਰੀਰ ਵਿਚ ਖੂਨ ਦੀ ਘਾਟ ਹੋ ਜਾਵੇ ਤਾਂ ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਰੀਰ ਵਿਚ ਖੂਨ ਦੀ ਘਾਟ ਹੋਣ ਦੇ ਮੁੱਖ ਲੱਛਣ ਅਤੇ ਇਸ ਨੂੰ ਪੂਰਾ ਕਰਨ ਲਈ ਜ਼ਰੂਰੀ ਚੀਜ਼ਾਂ...

ਖ਼ੂਨ ਦੀ ਘਾਟ ਹੋਣ ’ਤੇ ਵਿਖਾਈ ਦੇਣ ਵਾਲੇ ਲੱਛਣ

ਥੋੜ੍ਹਾ ਜਿਹਾ ਕੰਮ ਕਰਦੇ ਥੱਕ ਜਾਣਾ
ਸਰੀਰ ’ਚ ਕਮਜ਼ੋਰੀ ਆਉਣੀ
ਹੱਥ ਪੈਰ ਵਿਚ ਸੋਜ਼ ਹੋਣੀ
ਭੁੱਖ ਘੱਟ ਲੱਗਣੀ
ਚਮੜੀ ਦਾ ਰੰਗ ਪੀਲਾ ਦਿਖਾਈ ਦੇਣਾ
ਅੱਖਾਂ ਦੇ ਥੱਲੇ ਕਾਲੇ ਘੇਰੇ ਹੋਣੇ
ਛਾਤੀ ਅਤੇ ਸਿਰ ’ਚ ਦਰਦ ਹੋਣਾ
ਚੱਕਰ ਅਤੇ ਉਲਟੀਆਂ ਆਉਣਾ
ਘਬਰਾਹਟ ਹੋਣੀ

ਪੜ੍ਹੋ ਇਹ ਵੀ ਖ਼ਬਰ - Health Tips: ਸਵੇਰ ਦੀ ਸੈਰ ਕਰਨ ਵਾਲੇ ਲੋਕ ‘ਨਿੰਮ ਦੀ ਦਾਤਨ’ ਸਣੇ ਕਰਨ ਇਹ ਕੰਮ, ਸਰੀਰ ਨੂੰ ਹੋਣਗੇ ਕਈ ਫ਼ਾਇਦੇ

ਖੂਨ ਜਲਦੀ ਪੂਰਾ ਕਰਨ ਲਈ ਘਰੇਲੂ ਨੁਸਖ਼ੇ

ਪਾਲਕ
ਸਰੀਰ ਵਿਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਪਾਲਕ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਪਾਲਕ ਵਿੱਚ ਵਿਟਾਮਿਨ-ਬੀ, ਏ, ਸੀ, ਆਇਰਨ, ਕੈਲਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਸਰੀਰ ਵਿਚ ਖੂਨ ਦੀ ਘਾਟ ਹੋਣ ’ਤੇ ਪਾਲਕ ਦਾ ਵੱਧ ਤੋਂ ਵੱਧ ਸੇਵਨ ਕਰੋ। ਇਸ ਦੀ ਸਬਜ਼ੀ ਜਾਂ ਫਿਰ ਸੂਪ ਬਣਾ ਕੇ ਵੀ ਪੀ ਸਕਦੇ ਹੋ ।

ਮੱਕੀ ਦੇ ਦਾਣੇ
ਸਰੀਰ ਵਿਚ ਖੂਨ ਦੀ ਘਾਟ ਹੋਣ ’ਤੇ ਮੱਕੀ ਦੇ ਦਾਣੇ ਖਾਓ। ਇਸ ਨਾਲ ਸਰੀਰ ਵਿੱਚ ਹੀਮੋਗਲੋਬਿਨ ਦੀ ਘਾਟ ਬਹੁਤ ਜਲਦ ਪੂਰੀ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਦਿਲ ਦੀ ਧੜਕਣ ਵਧਣ ਤੇ ਘਟਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਮਿਸ਼ਰੀ ਸਣੇ ਅਪਣਾਉਣ ਇਹ ਨੁਸਖ਼ੇ

ਟਮਾਟਰ ਦਾ ਜੂਸ
ਸਰੀਰ ਵਿਚ ਖੂਨ ਦੀ ਘਾਟ ਨੂੰ ਜਲਦੀ ਪੂਰਾ ਕਰਨ ਲਈ ਰੋਜ਼ਾਨਾ ਟਮਾਟਰ ਦਾ ਜੂਸ ਪੀਓ। ਇਸ ਲਈ ਤੁਸੀਂ ਟਮਾਟਰ ਦਾ ਸੂਪ ਵੀ ਪੀ ਸਕਦੇ ਹੋ। ਸੇਬ ਅਤੇ ਟਮਾਟਰ ਦਾ ਜੂਸ ਮਿਕਸ ਕਰਕੇ ਪੀਓ। ਇਸ ਨਾਲ ਸਰੀਰ ਵਿਚ ਖੂਨ ਦੀ ਘਾਟ ਬਹੁਤ ਜਲਦ ਪੂਰੀ ਹੁੰਦੀ ਹੈ ।

ਚੁਕੰਦਰ ਦਾ ਰਸ
ਚੁਕੰਦਰ ਦਾ ਰਸ ਖ਼ੂਨ ਦੀ ਘਾਟ ਪੂਰੀ ਕਰਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਇਕ ਗਿਲਾਸ ਚੁਕੰਦਰ ਦੇ ਜੂਸ ਵਿੱਚ ਇੱਕ ਚਮਚ ਸ਼ਹਿਦ ਮਿਕਸ ਕਰਕੇ ਰੋਜ਼ਾਨਾ ਪੀਓ। ਚੁਕੰਦਰ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਨਾਲ ਸਰੀਰ ਵਿੱਚ ਆਇਰਨ ਦੀ ਘਾਟ ਪੂਰੀ ਹੋ ਜਾਂਦੀ ਹੈ।

ਆਂਵਲੇ ਦਾ ਰਸ
ਖ਼ੂਨ ਦੀ ਘਾਟ ਪੂਰੀ ਕਰਨ ਲਈ ਆਂਵਲਾ ਅਤੇ ਜਾਮਣ ਦੇ ਰਸ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਪੀਓ। ਇਸ ਨਾਲ ਹੀਮੋਗਲੋਬਿਨ ਦੀ ਘਾਟ ਪੂਰੀ ਹੋ ਜਾਂਦੀ ਹੈ ਅਤੇ ਇਸ ਜੂਸ ਨੂੰ ਲਗਾਤਾਰ ਇਕ ਹਫ਼ਤਾ ਪੀਓ ।

ਪੜ੍ਹੋ ਇਹ ਵੀ ਖ਼ਬਰ - Health Tips: ਜੋੜਾਂ ਤੇ ਮਾਸਪੇਸ਼ੀਆਂ ’ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਪਾਉਣ ਲਈ ਦਾਲਾਂ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰ

ਤਿਲ ਦੇ ਬੀਜ
ਸਰੀਰ ਵਿਚ ਖੂਨ ਦੀ ਘਾਟ ਹੋਣ ’ਤੇ ਦੋ ਚਮਚ ਤੇਲ ਦੇ ਬੀਜ ਦੋ ਘੰਟੇ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਇਸ ਦੀ ਪੇਸਟ ਬਣਾ ਲਓ। ਇਸ ਪੇਸਟ ਵਿੱਚ ਸ਼ਹਿਦ ਮਿਲਾ ਕੇ ਦਿਨ ਵਿੱਚ ਦੋ ਵਾਰ ਖਾਓ। ਇਸ ਨਾਲ ਬਹੁਤ ਜਲਦ ਸਰੀਰ ਵਿਚ ਖੂਨ ਦੀ ਘਾਟ ਪੂਰੀ ਹੋ ਜਾਵੇਗੀ।

ਗਿਲੋਅ ਦਾ ਜੂਸ
ਗਲੋਅ ਦਾ ਜੂਸ ਸਾਡੇ ਸਰੀਰ ਵਿਚ ਪਲੇਟਲੈਟਸ ਨੂੰ ਵਧਾਉਣ ਲਈ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਰੋਜ਼ਾਨਾ ਗਲੋਅ ਦਾ ਜੂਸ ਪੀਓ। ਇਸ ਨਾਲ ਗਿਲੋਅ ਦਾ ਚੂਰਨ ਸ਼ਹਿਦ ਮਿਲਾ ਕੇ ਦਿਨ ਵਿੱਚ ਦੋ ਵਾਰ ਲਓ। ਇਸ ਨਾਲ ਸਰੀਰ ਵਿੱਚ ਬਹੁਤ ਜਲਦ ਖੂਨ ਦੀ ਘਾਟ ਪੂਰੀ ਹੋ ਜਾਵੇਗੀ ।

ਮੂੰਗਫਲੀ ਅਤੇ ਗੁੜ ਖਾਓ
ਰੋਜ਼ਾਨਾ ਮੂੰਗਫਲੀ ਅਤੇ ਗੁੜ ਮਿਲਾ ਕੇ ਖਾਣ ਨਾਲ ਸਰੀਰ ਨੂੰ ਆਇਰਨ ਮਿਲਦਾ ਹੈ। ਇਸ ਨਾਲ ਸਰੀਰ ਵਿਚ ਖੂਨ ਦੀ ਘਾਟ ਬਹੁਤ ਜਲਦ ਪੂਰੀ ਹੋ ਜਾਂਦੀ ਹੈ। ਇਸ ਲਈ ਖ਼ੂਨ ਦੀ ਘਾਟ ਹੋਣ ’ਤੇ ਮੂੰਗਫਲੀ ਅਤੇ ਗੁੜ ਦਾ ਸੇਵਨ ਜ਼ਰੂਰ ਕਰੋ ।

ਪੜ੍ਹੋ ਇਹ ਵੀ ਖ਼ਬਰ - Health Tips:ਰਾਤ ਨੂੰ ਸੋਣ ਤੋਂ ਪਹਿਲਾਂ ਧੁੰਨੀ ’ਚ ਜ਼ਰੂਰ ਲਗਾਓ ਸਰ੍ਹੋਂ ਦਾ ਤੇਲ, ਜੋੜਾਂ ਦੇ ਦਰਦ ਸਣੇ ਦੂਰ ਹੋਣਗੇ ਇਹ


author

rajwinder kaur

Content Editor

Related News