Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ

Monday, Oct 14, 2024 - 04:40 PM (IST)

ਹੈਲਥ ਡੈਸਕ - ਕੰਮ ਦਾ ਭਾਰ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਲੋਕ ਇਕੋ ਜਗ੍ਹਾ ’ਤੇ ਘੰਟਿਆਂਬੱਧੀ ਬੈਠੇ ਰਹਿੰਦੇ ਹਨ। ਉਨ੍ਹਾਂ ਕੋਲ ਸਮਾਂ ਹੀ ਨਹੀਂ ਹੁੰਦਾ ਕਿ ਉਹ ਆਪਣੇ ਕੰਮ ਵਿਚ ਥੋੜਾ ਚੱਲ ਸਕਣ। ਦਫਤਰ 'ਚ ਕੁਰਸੀ ’ਤੇ ਬੈਠਣ ਕਾਰਨ ਪਿੱਠ ਅਕੜ ਜਾਂਦੀ ਹੈ, ਜਿਸ ਨਾਲ ਦਰਦ ਹੋਣਾ ਸ਼ੁਰੂ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ, ਉਨ੍ਹਾਂ ਲੋਕਾਂ ਨੂੰ ਆਪਣੇ ਬੈਠਣ ਦੇ ਢੰਗ ਵਿਚ ਕੁਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ। ਘਰ ਵਿਚ ਰਹਿ ਕੇ ਕੰਮ ਕਰਨ ਨਾਲ ਬਹੁਤ ਸਾਰੇ ਲੋਕਾਂ ਨੂੰ ਵੀ ਪਿੱਠ ਦਰਦ ਦੀ ਸਮੱਸਿਆ ਹੋ ਰਹੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਪਿੱਠ ਦਰਦ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸ ਰਹੇ ਹਾਂ....
ਪਿੱਠ ਦਰਦ ਦੀ ਸਮੱਸਿਆ ਨੂੰ ਇੰਝ ਕਰੋ ਦੂਰ
ਦਫਤਰ ਦਾ ਕੰਮ ਕਰਦੇ ਸਮੇਂ ਜੇਕਰ ਤੁਸੀਂ ਪਿੱਠ ਦਰਦ ਦੀ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਵਿਸ਼ੇਸ਼ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ, ਸਹੀ ਤਰ੍ਹਾਂ ਕੰਮ ਕਰਨ ਲਈ ਬੈਠਣ ਦਾ ਸਹੀ ਪ੍ਰਬੰਧ ਕਰੋ। ਵਿੰਗੇ ਟੇਢੇ ਬੈਠਣਾ ਤੁਹਾਡੀ ਪਿੱਠ ਵਿਚ ਬਹੁਤ ਜ਼ਿਆਦਾ ਦਰਦ ਦਾ ਕਾਰਨ ਹੋ ਸਕਦਾ ਹੈ। ਇਸ ਲਈ, ਆਪਣੀ ਬੈਠਣ ਦੀ ਸਥਿਤੀ 'ਤੇ ਪੂਰਾ ਧਿਆਨ ਦਿਓ। ਇਸ ਲਈ, ਤੁਹਾਨੂੰ ਆਪਣੇ ਦਫਤਰ ਵਿਚ ਸਹੀ ਉਚਾਈ ਦੀ ਕੁਰਸੀ-ਮੇਜ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜੇ ਤੁਸੀਂ ਘੱਟ ਜਾਂ ਬਹੁਤ ਉੱਚੇ ਟੇਬਲ 'ਤੇ ਕੰਮ ਕਰਦੇ ਹੋ, ਤਾਂ ਤੁਹਾਨੂੰ ਪਿੱਠ ਦਰਦ ਨਾਲ ਸਮੱਸਿਆਵਾਂ ਹੋਣਗੀਆਂ।

ਇਹ ਵੀ ਪੜ੍ਹੋ- Health Tips : ਦਿਲ ਦਾ ਦੌਰਾ ਪੈਣ ਦੇ ਮੁੱਖ ਕਾਰਣ, ਇੰਝ ਕਰੋ ਬਚਾਅ
ਵਿਚਕਾਰ ਥੋੜੀ ਜਾਗਿੰਗ ਕਰੋ
ਤੁਸੀਂ ਦਫਤਰ ਵਿਚ ਛੋਟੇ ਕੰਮਾਂ ਲਈ ਅਕਸਰ ਉੱਠਦੇ ਰਹਿੰਦੇ ਹੋ ਜਾਂ ਦੁਪਹਿਰ ਦੇ ਖਾਣੇ ਤੋਂ ਬਾਅਦ ਥੋੜੀ ਜਿਹੀ ਸੈਰ ਕਰਦੇ ਹੋ, ਉਸੇ ਤਰ੍ਹਾਂ ਤੁਹਾਨੂੰ ਘਰ ਵਿਚ ਵੀ ਥੋੜੀ ਜਿਹੀ ਸੈਰ ਕਰਨੀ ਚਾਹੀਦੀ ਹੈ। WHO ਦੀ ਗਾਈਡ ਲਾਈਨਾਂ ਅਨੁਸਾਰ, ਤੁਹਾਨੂੰ ਹਰ 30 ਮਿੰਟਾਂ ਵਿੱਚ ਘੱਟੋ ਘੱਟ 3 ਮਿੰਟ ਦੀ ਬਰੇਕ ਲੈਣੀ ਚਾਹੀਦੀ ਹੈ। ਇਸ ਸਮੇਂ ਦੇ ਦੌਰਾਨ, ਆਪਣੀ ਸੀਟ ਤੋਂ ਉਠੋ ਅਤੇ ਲਗਭਗ 30 ਕਦਮਾਂ ਲਈ ਤੁਰੋ ਅਤੇ ਆਪਣੇ ਸਰੀਰ ਨੂੰ ਥੋੜ੍ਹਾ ਜਿਹਾ ਖਿੱਚੋ। ਕਾਫ਼ੀ ਪਾਣੀ ਪੀਓ ਅਤੇ ਫਿਰ ਇਸ ਦੀ ਆਦਤ ਪਾਓ।
ਰੋਜ਼ਾਨਾ 30 ਮਿੰਟ ਕਰੋ ਕਸਰਤ 
ਡਾਕਟਰਾਂ ਦੀ ਮੰਨੀਏ ਤਾਂ ਤੰਦਰੁਸਤ ਰਹਿਣ ਲਈ, ਰੋਜ਼ਾਨਾ ਘੱਟੋ ਘੱਟ 30 ਮਿੰਟ ਦੀ ਕਸਰਤ ਕਰੋ। ਸਾਰਾ ਦਿਨ ਘਰ ਰਹਿਣ ਕਰਕੇ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ। ਘਰ ਵਿੱਚ ਥੋੜ੍ਹੀ ਜਿਹੀ ਕਸਰਤ ਕਰਨ ਨਾਲ ਭੋਜਨ ਹਜ਼ਮ ਹੁੰਦਾ ਹੈ ਅਤੇ ਹੱਡੀਆਂ ਸਿਹਤਮੰਦ ਹੁੰਦੀਆਂ ਹਨ। ਸੈਰ ਸਰੀਰ ’ਚ ਹੋਣ ਵਾਲੀਆਂ ਸਾਰੀਆਂ ਦਰਦਾਂ ਨੂੰ ਵੀ ਦੂਰ ਕਰਨ ’ਚ ਮਦਦ ਕਰਦਾ ਹੈ। 

ਇਹ ਵੀ ਪੜ੍ਹੋ- ਨਿੱਕੀ ਜਿਹੀ ਖਜੂਰ ਹੈ ਗੁਣਾਂ ਨਾਲ ਭਰਪੂਰ, ਨੇੜੇ ਨਹੀਂ ਲੱਗਣਗੀਆਂ ਇਹ ਬਿਮਾਰੀਆਂ
ਸਮੇਂ ਸਮੇਂ ‘ਤੇ ਪਾਣੀ ਪੀਓ
ਅਕਸਰ ਲੋਕ ਦਫਤਰ ਵਿਚ ਜ਼ਿਆਦਾ ਪਾਣੀ ਪੀਂਦੇ ਹਨ, ਜਦੋਂ ਕਿ ਉਹ ਘਰ ਵਿਚ ਘੱਟ ਪਾਣੀ ਪੀਂਦੇ ਹਨ। ਘੱਟ ਪਾਣੀ ਪੀਣ ਨਾਲ ਤੁਹਾਨੂੰ ਸਿਰ ਦਰਦ ਅਤੇ ਕਮਰ ਦਰਦ ਹੋ ਸਕਦਾ ਹੈ। ਇਸ ਲਈ ਘਰ ਵਿਚ ਕੰਮ ਕਰਨ ਲੱਗਿਆਂ ਦਫਤਰ ਵਾਂਗ, ਇਕ ਪਾਣੀ ਦੀ ਬੋਤਲ ਆਪਣੇ ਕੋਲ ਰੱਖੋ ਅਤੇ ਲਗਾਤਾਰ ਪਾਣੀ ਪੀਓ। ਦਿਨ ਵਿਚ ਘੱਟੋ ਘੱਟ 3 ਲੀਟਰ ਪਾਣੀ ਪੀਓ। ਭਰਪੂਰ ਪਾਣੀ ਪੀਣ ਨਾਲ ਸਰੀਰ ਵਿਚ ਕੰਮ ਕਰਨ ਦੀ ਐਨਰਜੀ ਬਣੀ ਰਹਿੰਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor

Related News