Health Tips:ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ‘ਭੋਜਨ’ ਸਣੇ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ, ਹੋਵੇਗਾ ਫ਼ਾਇਦਾ
Monday, Jul 19, 2021 - 06:18 PM (IST)
ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਲੋਕ ਸਭ ਤੋਂ ਜ਼ਿਆਦਾ ਆਪਣੇ ਭਾਰ ਕਾਰਨ ਪਰੇਸ਼ਾਨ ਹਨ, ਜੋ ਘੱਟ ਹੋਣ ਦੀ ਥਾਂ ਵੱਧਦਾ ਹੀ ਜਾ ਰਿਹਾ ਹੈ। ਗਲਤ ਖਾਣ ਪੀਣ ਅਤੇ ਕਸਰਤ ਨਾ ਕਰਨ ਦੇ ਕਾਰਨ ਦਿਨ ਪ੍ਰਤੀ ਦਿਨ ਭਾਰ ਵੱਧਜਾ ਹੀ ਰਹਿੰਦਾ ਹੈ, ਜੋ ਹੁਣ ਬਹੁਤ ਸਾਰੇ ਲੋਕਾਂ ਲਈ ਇਕ ਸਮੱਸਿਆ ਬਣ ਗਿਆ ਹੈ। ਹਾਲਾਂਕਿ ਲੋਕ ਭਾਰ ਘਟਾਉਣ ਜਾਂ ਇਸ ’ਤੇ ਕਾਬੂ ਪਾਉਣ ਲਈ ਬਹੁਤ ਸਾਰੇ ਤਰੀਕੇ ਅਪਣਾ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ। ਕਸਰਤ ਭਾਰ ਘਟਾਉਣ ਦਾ ਸਭ ਤੋਂ ਵਧੀਆ ਸਾਧਨ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਸੌਖੇ ਸੁਝਾਅ ਦੱਸਾਂਗੇ, ਜੋ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਤੁਹਾਡੀ ਸਹਾਇਤਾ ਕਰਨਗੇ।
ਭਾਰ ਵਧਣ ਦੇ ਮੁੱਖ ਕਾਰਨ
. ਕੰਮ ਦੇ ਚੱਕਰ ’ਚ ਤੁਸੀਂ ਸਵੇਰੇ ਬ੍ਰੇਕਫਾਸਟ ਕਰਨਾ ਭੁੱਲ ਜਾਂਦੇ ਹੋ, ਜਿਸ ਨਾਲ ਢਿੱਡ 'ਚ ਫੈਟੀ ਐਸਿਡ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਚਰਬੀ ਵੱਧਣੀ ਸ਼ੁਰੂ ਹੋ ਜਾਂਦੀ ਹੈ।
. ਮੋਟੇ ਹੋਣ ਕਾਰਨ ਲੋਕ ਡਾਈਟ ਕਰਨੀ ਸ਼ੁਰੂ ਕਰ ਦਿੰਦੇ ਹਨ ਪਰ ਅਜਿਹਾ ਕਰਨਾ ਗ਼ਲਤ ਹੈ। ਖਾਲੀ ਢਿੱਡ ਰਹਿਣ ਨਾਲ ਤੁਹਾਡਾ ਮੋਟਾਬੋਲੀਜ਼ਮ ਖ਼ਰਾਬ ਹੋਣ ਲੱਗਦਾ ਹੈ, ਜਿਸ ਨਾਲ ਭਾਰ ਵੱਧਣਾ ਸ਼ੁਰੂ ਹੋ ਜਾਂਦਾ ਹੈ।
. ਰੋਜ਼ਾਨਾ ਭੋਜਨ ਨਾ ਕਰਨ ਨਾਲ ਭਾਰ ਵੱਧਦਾ ਹੈ।
. ਆਪਣੀ ਜੀਵਨ ਸ਼ੈਲੀ ਵੱਲ ਧਿਆਨ ਨਾ ਦੇਣ ਅਤੇ ਸਮੇਂ ਸਿਰ ਸਹੀ ਖਾਣਾ ਨਾ ਖਾਣ ਕਾਰਨ ਵੀ ਭਾਰ ਵੱਧ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ- ਪਸੀਨੇ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ‘ਫਿਟਕਰੀ’ ਦੀ ਇੰਝ ਕਰੋ ਵਰਤੋਂ, ਜਾਣੋ ਹੋਰ ਵੀ ਫ਼ਾਇਦੇ
ਖਾਣੇ ਲਈ ਸਹੀ ਪਲੇਟ ਦੀ ਕਰੋ ਵਰਤੋਂ
ਵੱਡੀ ਪਲੇਟ ਵਿੱਚ ਖਾਣਾ ਫੈਲ ਜਾਂਦਾ ਹੈ, ਜਿਸ ਨਾਲ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਘੱਟ ਖਾ ਰਹੇ ਹੋ। ਛੋਟੀ ਪਲੇਟ ਵਿੱਚ ਖਾਣਾ ਖਾਣ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਕੀ ਖਾ ਰਹੇ ਹੋ ਅਤੇ ਤੁਹਾਨੂੰ ਕਿੰਨਾ ਖਾਣਾ ਚਾਹੀਦਾ ਹੈ। ਇਹ ਭਾਰ ਘਟਾਉਣ ਦੇ ਉਪਚਾਰਾਂ ਵਿਚੋਂ ਇਕ ਹੈ।
ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਡਾਈਟ ਕਰੇ ਭਾਰ ਨੂੰ ਕਾਬੂ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਖ਼ੁਰਾਕ ਵਿੱਚ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਹਜ਼ਮ ਹੋਣ ’ਚ ਬਹੁਤ ਸਮਾਂ ਲੱਗਦਾ ਹੈ, ਜਿਸ ਨਾਲ ਤੁਹਾਡਾ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਸੀਂ ਓਵਰ ਈਟਿੰਗ ਤੋਂ ਬਚਦੇ ਹੋ। ਪ੍ਰੋਟੀਨ ਲਈ ਡਾਇਟ ਵਿੱਚ ਚਿਕਨ, ਅੰਡੇ, ਫਲ, ਦਾਲ, ਵਸਾਯੁਕਤ ਮੱਛੀ, ਬਦਾਮ ਅਤੇ ਓਟਸ ਸ਼ਾਮਲ ਕਰੋ। ਫਾਈਬਰ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਮੌਸਮੀ ਫਲ, ਨਟਸ ਅਤੇ ਬੀਜਾਂ ਦਾ ਸੇਵਨ ਕਰੋ।
ਪੜ੍ਹੋ ਇਹ ਵੀ ਖ਼ਬਰ- Health Tips: ਥਾਈਰਾਈਡ ਕਾਰਨ ਤੇਜ਼ੀ ਨਾਲ ਵੱਧ ਰਿਹੈ ਤੁਹਾਡਾ ‘ਭਾਰ’ ਤਾਂ ਕਸਰਤ ਸਣੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਲੂਣ ਦਾ ਇਸਤੇਮਾਲ ਘੱਟ ਕਰੋ
ਸ਼ਾਮ ਨੂੰ ਲੂਣ ਦਾ ਸੇਵਨ ਘੱਟ ਤੋਂ ਘੱਟ ਕਰੋ। ਦਰਅਸਲ ਸ਼ਾਮ ਦੇ ਬਾਅਦ ਲੂਣ ਦਾ ਜ਼ਿਆਦਾ ਸੇਵਨ ਕਰਨ ਨਾਲ ਵਾਟਰ ਰਿਟੇਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਨਾਲ ਭਾਰ ਘੱਟ ਹੋਣ ਦੀ ਥਾਂ ਵੱਧਦਾ ਹੈ। ਮਾਹਰਾਂ ਅਨੁਸਾਰ ਰਾਤ ਨੂੰ ਬਹੁਤ ਜ਼ਿਆਦਾ ਲੂਣ ਖਾਣ ਨਾਲ ਪਾਚਕ ਖ਼ਰਾਬ ਹੁੰਦਾ ਹੈ, ਜੋ ਸਿੱਧਾ ਭਾਰ ‘ਤੇ ਅਸਰ ਪਾਉਂਦਾ ਹੈ।
ਭਾਰ ਘਟਾਉਣ ਲਈ ਹੌਲੀ-ਹੌਲੀ ਖਾਓ ਖਾਣਾ
ਇਕ ਵਾਰ ਵਿੱਚ ਪੂਰਾ ਖਾਣ ਦੀ ਥਾਂ ਦਿਨ ਵਿੱਚ 6-7 ਵਾਰ ਖਾਓ। ਬਹੁਤ ਜ਼ਿਆਦਾ ਖਾਣ ਨਾਲ ਪਾਚਕ ਕਿਰਿਆ ਹੌਲੀ ਹੋ ਜਾਂਦੀ ਹੈ, ਜਿਸ ਨਾਲ ਭਾਰ ਵਧਦਾ ਹੈ। ਅਜਿਹੇ ‘ਚ ਇਹ ਵਧੀਆ ਹੋਵੇਗਾ ਕਿ ਜੇ ਤੁਸੀਂ ਤਿੰਨ ਵੱਡੇ ਭੋਜਨ ਖਾਣ ਦੀ ਥਾਂ ਦਿਨ ਵਿੱਚ ਛੋਟੇ-ਛੋਟੇ ਅੰਤਰਾਲ ਵਿੱਚ 6-7 ਭੋਜਨ ਕਰੋ। ਇਸ ਨਾਲ ਕੈਲੋਰੀ ਤੇਜ਼ੀ ਨਾਲ ਬਰਨ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਜੇਕਰ ਤੁਹਾਡੇ ‘ਵਿਆਹ’ 'ਚ ਵੀ ਹੋ ਰਹੀ ਹੈ ਦੇਰੀ ਤਾਂ ਕਦੇ ਨਾ ਕਰੋ ਇਹ ਗਲਤੀਆਂ
ਗਰਮ ਪਾਣੀ ਨਾਲ ਕਰੋ ਦਿਨ ਦੀ ਸ਼ੁਰੂਆਤ
ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੇ ਦਿਨ ਦੀ ਸ਼ੁਰੂਆਤ ਗਰਮ ਪਾਣੀ ਨਾਲ ਕਰੋ। ਦਰਅਸਲ ਸਵੇਰੇ ਗਰਮ ਪਾਣੀ ਪੀਣ ਨਾਲ ਪਾਚਕ ਕਿਰਿਆ ਵਧੀਆ ਹੁੰਦੀ ਹੈ, ਜੋ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਸਹਾਇਤਾ ਕਰਦੀ ਹੈ।
ਨਿੰਬੂ ਅਤੇ ਸ਼ਹਿਦ
ਜੇਕਰ ਤੁਹਾਨੂੰ ਗਰਮ ਪਾਣੀ ਪੀਣ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਇਸ ਵਿਚ ਥੋੜ੍ਹਾ ਜਿਹਾ ਨਿੰਬੂ ਅਤੇ ਸ਼ਹਿਦ ਮਿਲਾ ਸਕਦੇ ਹੋ। ਇਸ ਨੂੰ ਰੋਜ਼ਾਨਾ ਪੀਣ ਨਾਲ ਤੁਹਾਡਾ ਭਾਰ ਜਲਦੀ ਘੱਟ ਹੋ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ- Health Tips: ਵੱਧਦੀ ਘੱਟਦੀ ‘ਸ਼ੂਗਰ’ ਨੂੰ ਕੰਟਰੋਲ ਕਰਨ ਲਈ ਦਾਲ ਚੀਨੀ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ
ਟਾਈਮ ਟੇਬਲ ਦੀ ਪਾਲਣਾ ਕਰੋ
ਇਹ ਸੁਣਨਾ ਸ਼ਾਇਦ ਥੋੜਾ ਅਜੀਬ ਲੱਗੇ ਪਰ ਟਾਈਮ ਟੇਬਲ ਦੀ ਪਾਲਣਾ ਨਾ ਕਰਨ ਕਾਰਨ ਸਾਡੇ ਸਰੀਰ ਵਿੱਚ ਬਹੁਤ ਸਾਰੇ ਹਾਰਮੋਨਜ਼ ਹਨ, ਜੋ ਭਾਰ ਵਧਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਸਿਰਫ ਇਹੀ ਨਹੀਂ, ਜੇਕਰ ਸਹੀ ਟਾਈਮ ਟੇਬਲ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਸਰੀਰ ਦਾ ਕੋਲੇਸਟ੍ਰੋਲ ਪ੍ਰਭਾਵਿਤ ਹੁੰਦਾ ਹੈ ਅਤੇ ਇਸ ਦੇ ਕਾਰਨ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਤੰਦਰੁਸਤ ਸਰੀਰ ਲਈ ਇੱਕ ਪੱਕਾ ਟਾਈਮ ਟੇਬਲ ਸੈੱਟ ਕਰਨਾ ਬਹੁਤ ਮਹੱਤਵਪੂਰਨ ਹੈ।
ਪੜ੍ਹੋ ਇਹ ਵੀ ਖ਼ਬਰ- ਸਾਵਧਾਨ! ਲੋੜ ਤੋਂ ਵੱਧ ਪਾਣੀ ਪੀਣ ਨਾਲ ‘ਕਿਡਨੀ ਫੇਲ੍ਹ’ ਸਣੇ ਸਰੀਰ ਨੂੰ ਹੋ ਸਕਦੇ ਹਨ ਇਹ ਵੱਡੇ ਨੁਕਸਾਨ