Health Tips : ਸਰੀਰ ''ਚ ਵਿਟਾਮਿਨ ਬੀ6 ਦੀ ਘਾਟ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ, ਖੁਰਾਕ ''ਚ ਕਰੋ ਸ਼ਾਮਲ

01/14/2022 3:08:39 PM

ਨਵੀਂ ਦਿੱਲੀ- ਜੇਕਰ ਸਰੀਰ ਨੂੰ ਪੌਸ਼ਟਿਕ ਤੱਤ ਸਹੀ ਤਰੀਕੇ ਨਾਲ ਮਿਲਣ ਤਾਂ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ। ਹਾਲਾਂਕਿ ਅਜਿਹਾ ਹੁੰਦਾ ਨਹੀਂ ਹੈ। ਭੱਜ-ਦੌੜ ਭਰੀ ਜ਼ਿੰਦਗੀ 'ਚ ਸਾਡੀ ਜੀਵਨ ਸ਼ੈਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਅਸੀਂ ਅਕਸਰ ਕਿਸੇ ਨਾ ਕਿਸੇ ਪੋਸ਼ਣ ਦੀ ਘਾਟ ਨਾਲ ਜੂਝਦੇ ਰਹਿੰਦੇ ਹਾਂ।
ਵਿਟਾਮਿਨ ਬੀ ਕੰਪਲੈਕਸ ਸਰੀਰ ਦਾ ਇੱਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਬੀ ਕੰਪਲੈਕਸ 'ਚ ਬੀ6 ਮੁੱਖ ਵਿਟਾਮਿਨ ਹੈ। ਟੂਨਾ, ਸਾਲਮਨ ਮੱਛੀ, ਫੋਰਟਿਫਾਇਡ ਅਨਾਜ, ਕੇਲੇ, ਪਿਸਤਾ, ਸਪਰਾਉਟ, ਐਵੋਕਾਡੋ, ਦਾਲ, ਆਂਡੇ, ਸੰਤਰਾ, ਪਪੀਤਾ, ਹਰੀਆਂ ਪੱਤੇਦਾਰ ਸਬਜ਼ੀਆਂ, ਕੈਨਟਾਲੂਪ ਆਦਿ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ 6 ਹੁੰਦਾ ਹੈ।

PunjabKesari
ਵਿਟਾਮਿਨ ਬੀ 6 ਨੂੰ ਪਾਈਰੀਡੋਕਸਾਈਨ ਵੀ ਕਿਹਾ ਜਾਂਦਾ ਹੈ। ਪਾਈਰੀਡੋਕਸਲ 5' ਫਾਸਫੇਟ -PLP ਵਿਟਾਮਿਨ B6 ਦਾ ਮੁੱਖ ਰੂਪ ਅਤੇ ਕੋਐਨਜ਼ਾਈਮ ਹੈ। ਇਹ ਪੀਐੱਲਪੀ ਸੌ ਤੋਂ ਵੱਧ ਐਨਜ਼ਾਈਮਾਂ ਦੇ ਕੰਮ 'ਚ ਮਦਦ ਕਰਦੀ ਹੈ। ਵਿਟਾਮਿਨ ਬੀ6 ਦਿਮਾਗ ਦੀ ਸਿਹਤ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਬਣਾਏ ਰੱਖਣ 'ਚ ਮਦਦ ਕਰਦਾ ਹੈ। ਇਹ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਕ ਤਾਜ਼ਾ ਅਧਿਐਨ 'ਚ ਇਹ ਵੀ ਪਾਇਆ ਗਿਆ ਹੈ ਕਿ ਵਿਟਾਮਿਨ ਬੀ6 ਦੀ ਲੋੜੀਂਦੀ ਮਾਤਰਾ ਕੈਂਸਰ ਦੇ ਖ਼ਤਰੇ ਨੂੰ ਕਈ ਗੁਣਾ ਘਟਾ ਦਿੰਦੀ ਹੈ। ਆਓ ਜਾਣਦੇ ਹਾਂ ਵਿਟਾਮਿਨ ਬੀ6 ਦੇ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ।

PunjabKesari
ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈ : ਖੂਨ 'ਚ ਵਿਟਾਮਿਨ ਬੀ6 ਦੀ ਸਹੀ ਮਾਤਰਾ ਹੋਣ ਨਾਲ ਕੈਂਸਰ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ। ਹਾਲਾਂਕਿ ਵਿਗਿਆਨੀਆਂ ਨੂੰ ਅਜੇ ਤੱਕ ਇਸ ਗੱਲ ਦੀ ਪੂਰੀ ਜਾਣਕਾਰੀ ਨਹੀਂ ਹੈ ਕਿ ਵਿਟਾਮਿਨ ਬੀ6 ਕੈਂਸਰ ਦੇ ਖਤਰੇ ਨੂੰ ਕਿਵੇਂ ਘਟਾਉਂਦਾ ਹੈ, ਪਰ ਮੰਨਿਆ ਜਾਂਦਾ ਹੈ ਕਿ ਵਿਟਾਮਿਨ ਬੀ6 ਐਂਟੀ-ਇੰਫਲੇਮੇਟਰੀ ਹੈ, ਇਸ ਲਈ ਇਹ ਸਰੀਰ ਨੂੰ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ।
ਦਿਲ ਨੂੰ ਸਿਹਤਮੰਦ ਰੱਖਦਾ ਹੈ : ਹਾਰਵਰਡ ਮੈਡੀਕਲ ਜਰਨਲ ਦੇ ਮੁਤਾਬਕ ਪੀ.ਐੱਲ.ਪੀ ਦੇ ਐਕਟਿਵ ਹੋਣ ਨਾਲ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਫੈਟ ਸਰੀਰ 'ਚ ਜਾ ਕੇ ਟੁੱਟਦੇ ਹਨ ਅਤੇ ਕਈ ਤਰ੍ਹਾਂ ਦੇ ਕੰਮ ਕਰਨ ਲਈ ਤਿਆਰ ਹੁੰਦੇ ਹਨ। ਵਿਟਾਮਿਨ ਬੀ6 ਖੂਨ 'ਚ ਹੋਮੋਸੀਸਟੀਨ ਦੇ ਪੱਧਰ ਨੂੰ ਬਰਕਰਾਰ ਰੱਖਦਾ ਹੈ। ਹੋਮੋਸੀਸਟੀਨ ਦੇ ਪੱਧਰ ਵਧਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਖ਼ੂਨ 'ਚ ਵਿਟਾਮਿਨ ਬੀ6 ਦੀ ਸਹੀ ਮਾਤਰਾ ਹੋਵੇ ਤਾਂ ਖ਼ੂਨ ਦੀਆਂ ਧਮਨੀਆਂ 'ਚ ਚਿਪਚਿਪਾ ਪਦਾਰਥ ਜਮ੍ਹਾ ਨਹੀਂ ਹੁੰਦਾ। ਇਸ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਕਾਫੀ ਘੱਟ ਜਾਂਦਾ ਹੈ।

PunjabKesari
ਔਰਤਾਂ ਲਈ ਬਹੁਤ ਲਾਭਦਾਇਕ ਹੈ ਵਿਟਾਮਿਨ ਬੀ6 : ਵਿਟਾਮਿਨ ਬੀ6 ਔਰਤਾਂ ਲਈ ਬਹੁਤ ਵਧੀਆ ਚੀਜ਼ ਹੈ। ਜੇਕਰ ਔਰਤਾਂ ਦੇ ਖੂਨ 'ਚ ਵਿਟਾਮਿਨ ਸੀ ਦੀ ਮਾਤਰਾ ਸਹੀ ਹੈ ਤਾਂ ਇਹ ਪ੍ਰੀਮੇਨਸਟਰੂਅਲ ਸਿੰਡਰੋਮ ਜਾਂ ਪੀ.ਐੱਮ.ਐੱਸ ਨੂੰ ਘਟਾਉਂਦੀ ਹੈ। ਇਸ ਤੋਂ ਇਲਾਵਾ ਇਹ ਗਰਭ ਅਵਸਥਾ ਦੌਰਾਨ ਔਰਤਾਂ ਦਾ ਮਨ ਕੱਚਾ ਹੋਣ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਬੀ6 ਵੀ ਖੂਨ ਦੀ ਘਾਟ ਨਹੀਂ ਹੋਣ ਦਿੰਦਾ।


Aarti dhillon

Content Editor

Related News