Health Tips : ਪਾਣੀ ਪੀਣ ਦੀਆਂ ਇਹ ਗਲਤੀਆਂ ਪਹੁੰਚਾ ਸਕਦੀਆਂ ਹਨ ਸਰੀਰ ਨੂੰ ਨੁਕਸਾਨ

Monday, Jan 17, 2022 - 03:49 PM (IST)

Health Tips : ਪਾਣੀ ਪੀਣ ਦੀਆਂ ਇਹ ਗਲਤੀਆਂ ਪਹੁੰਚਾ ਸਕਦੀਆਂ ਹਨ ਸਰੀਰ ਨੂੰ ਨੁਕਸਾਨ

ਨਵੀਂ ਦਿੱਲੀ: ਪਾਣੀ ਕਈ ਬੀਮਾਰੀਆਂ ਦਾ ਇਲਾਜ ਕਰ ਦਿੰਦਾ ਹੈ। ਜੇਕਰ ਅਸੀਂ ਦਿਨ ’ਚ ਸਹੀ ਮਾਤਰਾ ’ਚ ਪਾਣੀ ਪੀਏ ਤਾਂ ਸਾਡੀ ਸਿਹਤ ਨੂੰ ਤਾਂ ਬਹੁਤ ਸਾਰੇ ਲਾਭ ਮਿਲਦੇ ਹਨ। ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ। ਜ਼ਿਆਦਾ ਪਾਣੀ ਪੀਣ ਨਾਲ ਸਾਡੇ ਸਰੀਰ ਦੇ ਅੰਦਰ ਸਾਰੇ ਗੰਦੇ ਕਣ ਨਿਕਲ ਜਾਂਦੇ ਹਨ ਜਿਸ ਨਾਲ ਇਕ ਤਾਂ ਸਾਡੀ ਸਕਿਨ ਸਾਫ ਹੁੰਦੀ ਹੈ ਤਾਂ ਦੂਜਾ ਸਾਡਾ ਸਰੀਰ ਰੋਗਾਂ ਤੋਂ ਦੂਰ ਰਹਿੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਦਿਨ ’ਚ 2 ਤੋਂ 3 ਲੀਟਰ ਤੱਕ ਪਾਣੀ ਪੀ ਲੈਂਦੇ ਹਨ ਪਰ ਇਸ ਦੇ ਬਾਵਜੂਦ ਪਾਣੀ ਉਨ੍ਹਾਂ ਦੇ ਸਰੀਰ ਨੂੰ ਲਾਭ ਨਹੀਂ ਦੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਕਾਰਨ ਤੁਹਾਡੇ ਵੱਲੋਂ ਕੀਤੀਆਂ ਗਈਆਂ ਇਹ ਗਲਤੀਆਂ ਹੋ ਸਕਦੀਆਂ ਹਨ। 
ਪਾਣੀ ਪੀਂਦੇ ਸਮੇਂ ਨਾ ਕਰੋ ਇਹ ਗਲਤੀਆਂ 
ਬਹੁਤ ਸਾਰੇ ਲੋਕ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ’ਚ ਪਾਣੀ ਨਹੀਂ ਪੀਂਦੇ ਪਰ ਜੇਕਰ ਤੁਸੀਂ ਪਾਣੀ ਪੀਂਦੇ ਸਮੇਂ ਇਹ 5 ਗਲਤੀਆਂ ਕਰਦੇ ਹੋ ਇਹ ਪਾਣੀ ਤੁਹਾਡੇ ਲਈ ਹਾਨੀਕਾਰਕ ਬਣ ਸਕਦਾ ਹੈ।

PunjabKesari
ਪਹਿਲੀ ਗਲਤੀ: ਕਸਰਤ ਕਰਨ ਤੋਂ ਬਾਅਦ ਪਾਣੀ ਨਾ ਪੀਣਾ
ਸਰੀਰ ਨੂੰ ਫਿਟ ਰੱਖਣ ਵਾਲੇ ਲੋਕ ਹਮੇਸ਼ਾ ਕਸਰਤ ਤੋਂ ਪਹਿਲਾਂ ਤਾਂ ਪਾਣੀ ਪੀ ਕੇ ਜਾਂਦੇ ਹੀ ਹਨ ਪਰ ਕਸਰਤ ਤੋਂ ਬਾਅਦ ਉਹ ਪਾਣੀ ਨਹੀਂ ਪੀਂਦੇ ਹਨ ਅਤੇ ਉਹ ਅਜਿਹਾ ਕਰਕੇ ਸਭ ਤੋਂ ਵੱਡੀ ਗਲਤੀ ਕਰਦੇ ਹਨ। ਇਸ ਲਈ ਜੇਕਰ ਤੁਸੀਂ ਆਪਣੇ ਸਰੀਰ ਨੂੰ ਹੈਲਦੀ ਅਤੇ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਕਸਤਰ ਤੋਂ ਬਾਅਦ ਪਾਣੀ ਜ਼ਰੂਰ ਪੀਓ।
ਦੂਜੀ ਗਲਤੀ: ਖੜ੍ਹੇ ਹੋ ਕੇ ਪਾਣੀ ਪੀਣਾ
ਦੂਜੀ ਜੋ ਸਭ ਤੋਂ ਵੱਡੀ ਗਲਤੀ ਲੋਕ ਕਰਦੇ ਹਨ ਉਹ ਹੈ ਖੜ੍ਹੇ ਹੋ ਕੇ ਪਾਣੀ ਪੀਣ ਦੀ। ਤੁਸੀਂ ਅਜਿਹੀ ਗਲਤੀ ਭੁੱਲ ਕੇ ਨਾ ਕਰੋ। ਤੁਹਾਨੂੰ ਵੱਡੇ ਬਜ਼ੁਰਗਾਂ ਨੇ ਵੀ ਇਸ ਤਰ੍ਹਾਂ ਪਾਣੀ ਪੀਣ ਤੋਂ ਮਨ੍ਹਾ ਕੀਤਾ ਹੋਵੇਗਾ। ਹਾਲਾਂਕਿ ਇਹ ਗੱਲ ਸੱਚ ਹੈ ਕਿ ਤੁਹਾਨੂੰ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਤੁਹਾਡੇ ਸਰੀਰ ਨੂੰ ਪੂਰੇ ਪੋਸ਼ਕ ਤੱਤ ਨਹੀਂ ਮਿਲਦੇ ਹਨ। 
ਤੀਜੀ ਗਲਤੀ: ਸਵੇਰੇ ਖਾਲੀ ਢਿੱਡ ਪਾਣੀ ਨਾ ਪੀਣਾ 
ਤੁਸੀਂ ਬਹੁਤ ਸਾਰੇ ਲੋਕ ਅਜਿਹੇ ਦੇਖੇ ਹੋਣਗੇ ਜੋ ਸਵੇਰੇ ਪਾਣੀ ਨਹੀਂ ਪੀਂਦੇ ਪਰ ਤੁਹਾਨੂੰ ਸਵੇਰ ਦੀ ਸ਼ੁਰੂਆਤ ਇਕ ਗਿਲਾਸ ਪਾਣੀ ਨਾਲ ਕਰਨੀ ਚਾਹੀਦੀ ਹੈ। ਇਸ ਲਈ ਤੁਸੀਂ ਖਾਲੀ ਢਿੱਡ 1 ਲੀਟਰ ਕੋਸਾ ਪਾਣੀ ਜ਼ਰੂਰ ਪੀਓ। ਇਸ ਨਾਲ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਹੈ ਤਾਂ ਉਹ ਦੂਰ ਹੋ ਜਾਵੇਗੀ। ਜੇਕਰ ਕਿਸੇ ਦਾ ਢਿੱਡ ਸਾਫ ਨਹੀਂ ਰਹਿੰਦਾ ਤਾਂ ਉਹ ਵੀ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਵੇਰੇ ਪਾਣੀ ਪੀਓ। 

PunjabKesari
ਚੌਥੀ ਗਲਤੀ: ਇਕ ਹੀ ਘੁੱਟ ’ਚ ਪਾਣੀ ਪੀ ਜਾਣਾ
ਜੇਕਰ ਤੁਸੀਂ ਇਕ ਹੀ ਘੁੱਟ ’ਚ ਸਾਰਾ ਪਾਣੀ ਪੀ ਜਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਪਾਣੀ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇਸ ਲਈ ਪਾਣੀ ਨੂੰ ਇਕ ਘੁੱਟ ’ਚ ਪੀਣ ਦੀ ਬਜਾਏ ਘੁੱਟ-ਘੁੱਟ ਕਰਕੇ ਪੀਓ। ਇਸ ਨਾਲ ਤੁਹਾਡਾ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਰਹੇਗਾ ਅਤੇ ਤੁਹਾਡਾ ਸਰੀਰ ਹੈਲਦੀ ਵੀ ਰਹੇਗਾ। 
ਪੰਜਵੀਂ ਗਲਤੀ: ਖਾਣੇ ਦੇ ਤੁਰੰਤ ਬਾਅਦ ਪਾਣੀ ਪੀਣਾ
ਚਾਹੇ ਤੁਹਾਨੂੰ ਪਿਆਸ ਲੱਗੀ ਹੈ ਪਰ ਖਾਣੇ ਦੇ ਤੁਰੰਤ ਬਾਅਦ ਪਾਣੀ ਦੀ ਵਰਤੋਂ ਨਾ ਕਰੋ। ਤੁਸੀਂ ਖਾਣਾ ਖਾਣ ਦੇ 30 ਮਿੰਟ ਦੇ ਬਾਅਦ ਦਾ ਗੈਪ ਜ਼ਰੂਰ ਰੱਖੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਖਾਣਾ ਚੰਗੀ ਤਰ੍ਹਾਂ ਨਾਲ ਨਹੀਂ ਪਚਦਾ। ਇਸ ਲਈ ਖਾਣੇ ਦੇ 30 ਮਿੰਟ ਬਾਅਦ ਹੀ ਪਾਣੀ ਪੀਓ। 

PunjabKesari
ਗਲਤ ਤਰੀਕੇ ਨਾਲ ਪੀਓਗੇ ਪਾਣੀ ਤਾਂ ਹੋਣਗੇ ਇਹ ਨੁਕਸਾਨ
1. ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਸਬੰਧੀ ਸਮੱਸਿਆਵਾਂ
2. ਕਿਡਨੀ ਦੀ ਸਮੱਸਿਆ ਹੋ ਸਕਦੀ ਹੈ। 
3. ਸਿਰ ’ਚ ਦਰਦ ਹੋਣਾ
4. ਭਾਰੀਪਣ ਰਹਿਣਾ
5. ਢਿੱਡ ਦਰਦ ਹੋਣਾ
6. ਢਿੱਡ ਸਬੰਧੀ ਸਮੱਸਿਆਵਾਂ ਹੋਣਾ
7. ਲੀਵਰ ਕਮਜ਼ੋਰ ਹੋਣਾ
8. ਸਕਿਨ ਐਲਰਜੀ ਹੋਣਾ


author

Aarti dhillon

Content Editor

Related News