Health Tips: ਸਰੀਰ ਲਈ ਖਤਰਨਾਕ ਹੋ ਸਕਦੀ ਹੈ ''ਆਇਰਨ'' ਦੀ ਜ਼ਿਆਦਾ ਮਾਤਰਾ

Sunday, Aug 28, 2022 - 01:14 PM (IST)

Health Tips: ਸਰੀਰ ਲਈ ਖਤਰਨਾਕ ਹੋ ਸਕਦੀ ਹੈ ''ਆਇਰਨ'' ਦੀ ਜ਼ਿਆਦਾ ਮਾਤਰਾ

ਨਵੀਂ ਦਿੱਲੀ- ਆਇਰਨ ਸਾਡੇ ਸਰੀਰ ਲਈ ਮਹੱਤਵਪੂਰਨ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਦੀ ਲੋੜ ਤੋਂ ਜ਼ਿਆਦਾ ਮਾਤਰਾ ਸਰੀਰ ਦੇ ਕਈ ਅੰਗਾਂ 'ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਆਇਰਨ ਦੀ ਜਿਆਦਾ ਮਾਤਰਾ ਲੈਣ ਕਾਰਨ ਇਹ ਤੁਹਾਡੇ ਅੰਗਾਂ ਨੂੰ ਖ਼ਰਾਬ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਂਵਾ ਪੈਦਾ ਹੋ ਸਕਦੀਆਂ ਹਨ। ਭਾਰਤ 'ਚ ਇਸ ਦੇ ਕਾਫ਼ੀ ਮਾਮਲੇ ਸਾਹਮਣੇ ਆ ਰਹੇ ਹਨ ਜਿਸ 'ਚ ਆਇਰਨ ਦੀ ਵਧੇਰੇ ਮਾਤਰਾ ਦੇਖਣ ਨੂੰ ਮਿਲਦੀ ਹੈ।

PunjabKesari
ਦਿਮਾਗ ਦੇ ਬ੍ਰੇਨ ਸੰਪਰਕ 'ਤੇ ਮਾੜਾ ਪ੍ਰਭਾਵ
ਸਾਡੇ 'ਚੋਂ ਕਈ ਲੋਕਾਂ ਨੇ ਅੰਤੜੀਆਂ-ਦਿਮਾਗ ਦੇ ਕੁਨੈਕਸ਼ਨ ਬਾਰੇ ਸੁਣਿਆ ਹੋਵੇਗਾ। ਇਹ ਉਹ ਪ੍ਰਣਾਲੀ ਹੈ ਜਿੱਥੇ ਅੰਤੜੀਆਂ ਅਤੇ ਦਿਮਾਗ ਇਕ ਦੂਜੇ ਨਾਲ ਅੱਗੇ ਅਤੇ ਪਿੱਛੇ ਪਾਏ ਜਾਂਦੇ ਹਨ ਜਦੋਂ ਸਾਡੀਆਂ ਅੰਤੜੀਆਂ ਵਿੱਚ ਬੈਕਟੀਰੀਆ ਕਾਰਨ ਕੋਈ ਸਮੱਸਿਆ ਹੁੰਦੀ ਹੈ ਤਾਂ ਮਾਨਸਿਕ ਤਣਾਅ  ਅਤੇ ਉਦਾਸੀ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਸਰੀਰ 'ਚ ਆਇਰਨ ਦੀ ਮਾਤਰਾ ਦੇ ਸੰਤੁਲਨ ਨੂੰ ਠੀਕ ਰੱਖਣ ਲਈ ਉਪਾਅ..
ਖ਼ੂਨ ਦਾਨ ਕਰੋ
ਜਿਹੜੀਆਂ ਔਰਤਾਂ ਨੂੰ ਮਾਹਵਾਰੀ ਆਉਂਦੀ ਹੈ ਉਨ੍ਹਾਂ ਨੂੰ ਸਾਲ ਵਿੱਚ ਇੱਕ ਜਾਂ ਦੋ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ। ਮੀਨੋਪੌਜ਼ ਤੋਂ ਬਾਅਦ ਔਰਤਾਂ ਸਾਲ ਵਿੱਚ ਤਿੰਨ ਤੋਂ ਚਾਰ ਵਾਰ ਅਜਿਹਾ ਕਰ ਸਕਦੀਆਂ ਹਨ।

PunjabKesari
ਫੋਰਟੀਫਾਈਡ ਭੋਜਨਾਂ ਤੋਂ ਪਰਹੇਜ਼ ਕਰੋ
ਕੇਕ, ਬਰੈੱਡ ਅਤੇ ਆਟੇ ਦਾ ਸੇਵਨ ਘੱਟ ਕਰਨ ਦੀ ਕੋਸ਼ਿਸ਼ ਕਰੋ। ਜ਼ਿਆਦਾ ਖਣਿਜਾਂ ਦਾ ਸੇਵਨ ਕਰਨ ਨਾਲ ਪ੍ਰੋਟੀਨ ਦਾ ਸੰਤੁਲਨ ਬਣਿਆ ਰਹਿੰਦਾ ਹੈ। ਫ਼ਲਾਂ ਅਤੇ ਸਬਜ਼ੀਆਂ ਦਾ ਵੱਧ ਸੇਵਨ ਕਰਨਾ ਚਾਹੀਦਾ ਹੈ।
ਇੱਕ ਵਿਅਕਤੀ ਦੇ ਸਰੀਕ ਵਿਚ ਲੋਹੇ ਦਾ ਕਿੰਨੀ ਮਾਤਰਾ ਹੋਣੀ ਚਾਹੀਦੀ ਹੈ ?
ਲੋਹੇ ਦੀ ਮਾਤਰਾ ਦੀ ਲੋੜ ਹਰ  ਵਿਅਕਤੀ ਦੇ ਸਰੀਰ ਅਨੁਸਾਰ ਵੱਖ-ਵੱਖ ਹੁੰਦੀ ਹੈ। ਲੋਹੇ ਦੀ ਮਾਤਰਾ ਨੂੰ ਨਿਰਧਾਰਤ ਕਰਨ ਲਈ ਉਮਰ ਅਤੇ ਗਤੀਵਿਧੀਆਂ ਦੀ ਮਾਤਰਾ ਨੂੰ ਮਾਪਿਆ ਜਾਂਦਾ ਹੈ। ਇਸ ਦੇ ਨਾਲ ਹੀ ਮਾਹਵਾਰੀ ਵਾਲੀਆਂ ਔਰਤਾਂ ਨੂੰ 20 ਤੋਂ 25 ਗ੍ਰਾਮ ਆਇਰਨ ਦੀ ਲੋੜ ਹੁੰਦੀ ਹੈ। ਗਰਭਵਤੀ ਅਤੇ ਦੁੱਧ ਪਿਲਾਉ ਮਾਂਵਾ ਨੂੰ ਦੂਜੀਆਂ ਔਰਤਾਂ ਦੇ ਮੁਕਾਬਲੇ ਰੋਜ਼ਾਨਾ 5 ਮਿਲੀਗ੍ਰਾਮ ਆਇਰਨ ਦੀ ਲੋੜ ਹੁੰਦੀ ਹੈ।


author

Aarti dhillon

Content Editor

Related News