ਹਸਪਤਾਲ 'ਚ ਲੇਬਰ ਰੂਮ ਦੀ ਵੀਡੀਓ ਵਾਇਰਲ! ਮਚੀ ਤਰਥੱਲੀ, ਹੈਰਾਨ ਕਰਦਾ ਹੈ ਪੂਰਾ ਮਾਮਲਾ

Saturday, Jun 21, 2025 - 12:02 PM (IST)

ਹਸਪਤਾਲ 'ਚ ਲੇਬਰ ਰੂਮ ਦੀ ਵੀਡੀਓ ਵਾਇਰਲ! ਮਚੀ ਤਰਥੱਲੀ, ਹੈਰਾਨ ਕਰਦਾ ਹੈ ਪੂਰਾ ਮਾਮਲਾ

ਡੇਰਾਬੱਸੀ (ਵਿਕਰਮਜੀਤ) : ਇੱਥੇ ਸਿਵਲ ਹਸਪਤਾਲ 'ਚ ਲੇਬਰ ਰੂਮ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੂਰੇ ਹਸਪਤਾਲ 'ਚ ਤੜਥੱਲੀ ਮਚ ਕੀਤਾ। ਫਿਲਹਾਲ ਪੁਲਸ ਨੇ ਸਿਵਲ ਹਸਪਤਾਲ 'ਚ ਔਰਤਾਂ ਦੇ ਲੇਬਰ ਰੂਮ ’ਚ ਵੜ੍ਹ ਕੇ ਵੀਡੀਓ ਵਾਇਰਲ ਕਰਨ ਦੇ ਦੋਸ਼ ’ਚ ਯੂ-ਟਿਊਬਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਬੀਰ ਸਿੰਘ ਵਾਸੀ ਕਾਲਜ ਕਾਲੋਨੀ ਵਜੋਂ ਹੋਈ ਹੈ। ਸ਼ਿਕਾਇਤ ’ਚ ਐੱਸ. ਐੱਮ. ਓ. ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਖ਼ੁਦ ਨੂੰ ਯੂ-ਟਿਊਬਰ ਪੱਤਰਕਾਰ ਦੱਸ ਕੇ ਜ਼ਬਰਦਸਤੀ ਔਰਤਾਂ ਦੇ ਲੇਬਰ ਰੂਮ ’ਚ ਦਾਖ਼ਲ ਹੋ ਗਿਆ ਅਤੇ ਫ਼ਿਰ ਵੀਡੀਓ ਵਾਇਰਲ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਜਾਰੀ ਕੀਤੇ ਹੁਕਮ

ਲੇਬਰ ਰੂਮ ’ਚ ਗਰਭਵਤੀ ਔਰਤਾਂ ਦੀ ਡਿਲੀਵਰੀ ਹੁੰਦੀ ਹੈ, ਜਿਨ੍ਹਾਂ ਦੀ ਨਿੱਜਤਾ ਨੂੰ ਦੇਖਦਿਆਂ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ’ਤੇ ਪਾਬੰਦੀ ਲਾਈ ਹੋਈ ਹੈ। ਵਾਰਡ ਬਾਹਰ ਲਿਖ ਕੇ ਵੀ ਲਾਇਆ ਹੋਇਆ ਹੈ। ਇਸ ਦੇ ਬਾਵਜੂਦ ਯੂ-ਟਿਊਬਰ ਜ਼ਬਰਦਸਤੀ ਅੰਦਰ ਆ ਗਿਆ ਅਤੇ ਨਰਸ ਨਾਲ ਬਦਸਲੂਕੀ ਕਰ ਕੇ ਧੱਕਾ ਮਾਰਿਆ। ਇਸ ਲਈ ਡਿਊਟੀ ’ਚ ਵਿਘਨ, ਸਟਾਫ਼ ਨਾਲ ਬਦਸਲੂਕੀ ਤੇ ਮਹਿਲਾ ਮਰੀਜ਼ਾਂ ਦੀ ਨਿੱਜਤਾ ਨੂੰ ਭੰਗ ਕਰਨ ਦੇ ਦੋਸ਼ ’ਚ ਉੱਚ ਅਧਿਕਾਰੀਆਂ ਨੂੰ ਵੀ ਜਾਣਕਾਰੀ ਦਿੱਤੀ ਗਈ। ਥਾਣਾ ਮੁਖੀ ਸੁਮਿਤ ਮੋਰ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਜਸਬੀਰ ਸਿੰਘ ਨੇ ਦੱਸਿਆ ਕਿ ਜਣੇਪੇ ਲਈ ਉਨ੍ਹਾਂ ਦੀ ਧੀ ਦਾਖ਼ਲ ਸੀ, ਜਿੱਥੇ ਕੋਈ ਪੱਖਾਂ ਨਹੀਂ ਚੱਲ ਰਿਹਾ ਸੀ। ਇਸ ਕਾਰਨ ਵੀਡੀਓ ਬਣਾਈ ਗਈ। ਇਸ ’ਚ ਸਿਰਫ਼ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ੀ ਭਰੀ ਖ਼ਬਰ, ਫ਼ਸਲਾਂ ਨੂੰ ਲੈ ਕੇ ਮਾਨ ਸਰਕਾਰ ਨੇ ਜਾਰੀ ਕਰ 'ਤੇ ਵੱਡੇ ਹੁਕਮ
ਚੁੱਕੀ ਹੈ ਖ਼ੂਨੀ ਝੜਪ
ਸਿਵਲ ਹਸਪਤਾਲ ਵਿਖੇ ਲੰਘੇ ਦਿਨੀਂ ਪਿੰਡ ਮੁਕੰਦਪੁਰ ਦੀ 2 ਧਿਰਾਂ ਵਿਚਕਾਰ ਖ਼ੂਨੀ ਝੜਪ ਹੋ ਚੁੱਕੀ ਹੈ। ਦੋਵੇਂ ਧਿਰਾਂ ਵੱਲੋਂ ਹਸਪਤਾਲ ਵਿੱਚ ਭੰਨ੍ਹ-ਤੋੜ ਕੀਤੀ ਗਈ ਸੀ। ਵੀਡੀਓ ਵਾਇਰਲ ਹੋਣ ਮਗਰੋਂ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


author

Babita

Content Editor

Related News