ਪੰਜਾਬ ਪੁਲਸ ਵੱਲੋਂ BKI ਦੀ ਸਾਜ਼ਿਸ਼ ਫੇਲ੍ਹ, ਖ਼ਤਰਨਾਕ ਹਥਿਆਰਾਂ ਸਮੇਤ ਇਕ ਮੁਲਜ਼ਮ ਕਾਬੂ

Saturday, Jun 21, 2025 - 03:01 PM (IST)

ਪੰਜਾਬ ਪੁਲਸ ਵੱਲੋਂ BKI ਦੀ ਸਾਜ਼ਿਸ਼ ਫੇਲ੍ਹ, ਖ਼ਤਰਨਾਕ ਹਥਿਆਰਾਂ ਸਮੇਤ ਇਕ ਮੁਲਜ਼ਮ ਕਾਬੂ

ਅੰਮ੍ਰਿਤਸਰ- ਇੱਕ ਵੱਡੀ ਸਫਲਤਾ ਵਿਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਜੋ ਯੂਕੇ ਅਧਾਰਤ ਹੈਂਡਲਰ ਧਰਮ ਸਿੰਘ ਉਰਫ ਧਰਮ ਸੰਧੂ ਦੁਆਰਾ ਚਲਾਇਆ ਜਾ ਰਿਹਾ ਸੀ ਜੋ ਕਿ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਰਿੰਦਾ ਦਾ ਨਜ਼ਦੀਕੀ ਸਾਥੀ ਹੈ ਅਤੇ ਇੱਕ ਸਥਾਨਕ ਓਪਰੇਟਿਵ ਓਂਕਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋਈ-ਰਿਕਸ਼ਾ ਚਾਲਕਾਂ ਲਈ ਵੱਡੀ ਖ਼ਬਰ, ਸਿਰਫ਼ 15 ਦਿਨ...

ਇਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ 6 ਅਤਿ-ਆਧੁਨਿਕ ਪਿਸਤੌਲ, 4 ਗਲੌਕ 9MM ਅਤੇ 2 PX5 (.30 ਬੋਰ) ਬਰਮਾਦ ਹੋਏ ਹਨ। ਪੁਲਸ ਵੱਲੋਂ ਉਸ 'ਤੇ  FIR ਦਰਜ ਕੀਤੀ ਗਈ ਹੈ, ਅਤੇ ਵਿਸ਼ਾਲ ਨੈੱਟਵਰਕ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

PunjabKesari

ਇਹ ਵੀ ਪੜ੍ਹੋ-ਵੱਡੀ ਖ਼ਬਰ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News