Health Tips: ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਓ ਇਹ ਫਲ, ਹੋਣਗੇ ਕਈ ਫ਼ਾਇਦੇ

06/06/2022 4:46:47 PM

ਨਵੀਂ ਦਿੱਲੀ - ਸਰੀਰ ਨੂੰ ਸਿਹਤਮੰਦ ਬਣਾ ਕੇ ਰੱਖਣ ਲਈ ਫਲ ਬਹੁਤ ਹੀ ਜ਼ਰੂਰੀ ਆਹਾਰ ਹੁੰਦੇ ਹਨ । ਇਸ ਲਈ ਸਾਨੂੰ ਮੌਸਮ ਮੁਤਾਬਕ ਫਲਾ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਇਸ ਦਾ ਕਾਰਨ ਇਹ ਹੈ ਕਿ ਫਲਾਂ ਦੇ ਅੰਦਰ ਪੋਸ਼ਕ ਤੱਤ ਪਾਏ ਜਾਂਦੇ ਹਨ , ਜੋਂ ਸਰੀਰ ਨੂੰ ਅੰਦਰ ਤੋਂ ਮਜ਼ਬੂਤ ਬਣਾਉਂਦੇ ਹਨ । ਮੌਸਮੀ ਫ਼ਲਾਂ ਦਾ ਸੇਵਨ ਕਰਨ ਨਾਲ ਇਮਿਉਨਟੀ ਮਜ਼ਬੂਤ ਹੋ ਜਾਂਦੀ ਹੈ ਅਤੇ ਸਰੀਰ ਵਿੱਚ ਵਾਇਰਲ ਇਨਫੈਕਸ਼ਨ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ । ਜਿਨ੍ਹਾਂ ਲੋਕਾਂ ਦੀ ਇਮਿਉਨਟੀ ਕਮਜ਼ੋਰ ਹੁੰਦੀ ਹੈ , ੳਨਾਂ ਨੂੰ ਵਾਇਰਲ ਇਨਫੈਕਸ਼ਨ ਬਹੁਤ ਛੇਤੀ ਹੂੰਦਾ ਹੈ । ਅਜਿਹੇ ਲੋਕ ਬਹੁਤ ਛੇਤੀ ਬੀਮਾਰ ਹੋ ਜਾਂਦੇ ਹਨ । ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਫਲਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਲਈ ਆਪਣੀ ਖ਼ੁਰਾਕ ਵਿਚ ਮੌਸਮ ਮੁਤਾਬਕ ਫਲਾਂ ਨੂੰ ਜ਼ਰੂਰ ਸ਼ਾਮਲ ਕਰੋ। 

ਅਸੀਂ ਤੁਹਾਨੂੰ ਅਜਿਹੇ ਫਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਹੜੇ ਸਾਡੇ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਲਈ ਇਨ੍ਹਾਂ ਫਲਾਂ ਦਾ ਸਾਨੂੰ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ ।

ਇਹ ਵੀ ਪੜ੍ਹੋ : 71 ਫ਼ੀਸਦੀ ਭਾਰਤੀਆਂ ਦੀ ਪਹੁੰਚ ਤੋਂ ਬਾਹਰ ਪੌਸ਼ਟਿਕ ਆਹਾਰ , ਖ਼ੁਰਾਕ ਦੀ ਕਮੀ ਕਾਰਨ ਹੋ ਰਹੇ ਬਿਮਾਰੀਆਂ ਦਾ ਸ਼ਿਕਾਰ

ਕੇਲਾ

ਕੇਲਾ ਖਾਣ ਨਾਲ ਸਾਡੀ ਸਿਹਤ ਨੂੰ ਬਹੁਤ ਫਾਇਦੇ ਹੁੰਦੇ ਹਨ । ਕੇਲੇ ਦੇ ਵਿਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਵੇਂ ਪ੍ਰੋਟੀਨ , ਫਾਈਬਰ , ਆਇਰਨ , ਕੈਲਸ਼ੀਅਮ , ਮੈਗਨੀਸਿਅਮ , ਵਿਟਾਮਿਨ ਸੀ , ਵਿਟਾਮਿਨ ਈ ਪਾਏ ਜਾਂਦੇ ਹਨ । ਕੇਲਾ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਦਿਮਾਗ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਕੇਲਾ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ ।

ਖ਼ਰਬੂਜਾ

ਇਹ ਫਲ ਸਰੀਰ ਨੂੰ ਠੰਡਾ ਰੱਖਣ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ ਸੀ, ਬੀ1, ਬੀ6, ਪੋਟਾਸ਼ੀਅਮ, ਫੋਲੇਟ, ਕਾਪਰ, ਮੈਗਨੀਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ ਜਿਹੜੇ ਕਿ ਸਰੀਰ ਲਈ ਬਹੁਤ ਜ਼ਰੂਰੀ ਹਨ। ਇਸ ਦੇ ਪੋਸ਼ਕ ਤੱਤ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਠੰਡਾ ਰਹਿੰਦਾ ਹੈ ਅਤੇ ਸਿਹਤ ਨੂੰ ਵੀ ਕਈ ਫਾਇਦੇ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ ਅਤੇ ਇਹ ਸ਼ੂਗਰ ਵਰਗੀਆਂ ਸਮੱਸਿਆਵਾਂ ਲਈ ਵੀ ਬਹੁਤ ਫਾਇਦੇਮੰਦ ਹੈ। ਖਰਬੂਜੇ ਨੂੰ ਹਾਈ ਬਲੱਡ ਪ੍ਰੈਸ਼ਰ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

ਇਹ ਵੀ ਪੜ੍ਹੋ : ਟਮਾਟਰ ਦੀਆਂ ਵਧਦੀਆਂ ਕੀਮਤਾਂ ਤੋਂ ਦੋ ਹਫਤਿਆਂ 'ਚ ਮਿਲੇਗੀ ਰਾਹਤ, ਜਾਣੋ ਕਿਉਂ ਵਧ ਰਹੀਆਂ ਕੀਮਤਾਂ

ਤਰਬੂਜ਼

ਇਸ ਵਿਚ 92 ਫ਼ੀਸਦੀ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਖ਼ੂਨ ਦੀ ਕਮੀ ਪੂਰੀ ਹੁੰਦੀ ਹੈ। 

ਸੇਬ

ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਇਕ ਸੇਬ ਜ਼ਰੂਰ ਖਾਣਾ ਚਾਹੀਦਾ ਹੈ । ਸੇਬ ਖਾਣ ਨਾਲ ਇਮਿਉਨਟੀ ਮਜ਼ਬੂਤ ਹੋ ਜਾਂਦੀ ਹੈ । ਸੇਬ ਵਿੱਚ ਵਿਟਾਮਿਨ , ਫਾਈਬਰ , ਐਂਟੀ ਆਕਸੀਡੈਂਟ ਪਾਏ ਜਾਂਦੇ ਹਨ । ਸੇਬ ਖਾਣ ਨਾਲ ਬੀਮਾਰੀ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ । ਸੇਬ ਖਾਣ ਨਾਲ ਸਰੀਰ ਨੂੰ ਤਾਕਤ ਊਰਜਾ ਮਿਲਦੀ ਹੈ ।

ਇਹ ਵੀ ਪੜ੍ਹੋ : ਇੰਪੋਰਟ ਕੀਤੇ ਤੇਲਾਂ ਦੇ ਮਹਿੰਗਾ ਹੋਣਾ ਕਾਰਨ ਦੇਸੀ ਤੇਲ-ਤਿਲਹਨ ਕੀਮਤਾਂ ’ਚ ਸੁਧਾਰ

ਸੰਤਰਾ

ਸੰਤਰਾ ਖਾਣਾ ਬਹੁਤ ਵਧੀਆ ਮੰਨਿਆ ਜਾਂਦਾ ਹੈ । ਸੰਤਰੇ ਦੇ ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਅਤੇ ਇਸ ਦੇ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ । ਸੰਤਰਾ ਸਾਡੇ ਸਰੀਰ ਨੂੰ ਵਾਇਰਲ ਇਨਫੈਕਸ਼ਨ ਅਤੇ ਜੂਕਾਮ ਤੋਂ ਬਚਾਉਂਦਾ ਹੈ । ਸੰਤਰਾ ਖਾਣ ਨਾਲ ਇਮਿਉਨਟੀ ਮਜ਼ਬੂਤ ਹੋ ਜਾਂਦੀ ਹੈ ਅਤੇ ਸਰੀਰ ਨੂੰ ਰੋਗਾਂ ਤੋਂ ਬਚਾਉਂਦਾ ਹੈ । 

 

ਅਮਰੂਦ

ਅਮਰੂਦ ਦੇ ਵਿਚ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਗੂਣ ਪਾਏ ਜਾਂਦੇ ਹਨ । ਅਮਰੂਦ ਦਾ ਸੇਵਨ ਕਰਨ ਨਾਲ ਇਨਫੈਕਸ਼ਨ ਠੀਕ ਹੋ ਜਾਂਦਾ ਹੈ ਅਤੇ ਇਹ ਪੇਟ ਦੀਆਂ ਕਈ ਪ੍ਰੇਸ਼ਾਨੀਆਂ ਨੂੰ ਠੀਕ ਕਰ ਦਿੰਦਾ ਹੈ । ਇਹ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ । ਜੇਕਰ ਤੁਸੀਂ ਰੋਜ਼ਾਨਾ ਅਮਰੂਦ ਦਾ ਸੇਵਨ ਕਰਦੇ ਹੋ , ਤਾਂ ਸਰਦੀ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿ ਸਕਦੇ ਹੋ।

ਇਹ ਵੀ ਪੜ੍ਹੋ :  KFC ਇੰਡੀਆ ਨੇ 2022 ਵਿੱਚ 20 ਈਕੋ-ਫ੍ਰੈਂਡਲੀ ਰੈਸਟੋਰੈਂਟ ਖੋਲ੍ਹਣ ਦੀ ਬਣਾਈ ਯੋਜਨਾ

ਕੀਵੀ

ਕੀਵੀ ਨੂੰ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ । ਇਸ ਫ਼ਲ ਵਿਚ ਫਾਈਬਰ , ਵਿਟਾਮਿਨ ਸੀ , ਵਿਟਾਮਿਨ ਈ , ਵਿਟਾਮਿਨ ਕੇ , ਕੋਪਰ , ਪੋਟਾਸ਼ੀਅਮ ਅਤੇ ਐਂਟੀ ਆਕਸੀਡੈਂਟ , ਪ੍ਰੋਟੀਨ ਵਰਗੇ ਬਹੁਤ ਪੋਸ਼ਕ ਤੱਤ ਪਾਏ ਜਾਂਦੇ ਹਨ । ਇਸ ਦਾ ਸੇਵਨ ਕਰਨ ਨਾਲ ਇਮਿਉਨਟੀ ਮਜ਼ਬੂਤ ਹੋ ਜਾਂਦੀ ਹੈ । ਜਿਨ੍ਹਾਂ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮਸਿਆ ਹੈ , ਉਨ੍ਹਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਕੀਵੀ ਦਾ ਸੇਵਨ ਕਰਨ ਨਾਲ ਜੂਕਾਮ ਅਤੇ ਫਲੂ ਵਰਗੀਆਂ ਗੰਭੀਰ ਬੀਮਾਰੀਆ ਤੋਂ ਬਚ ਸਕਦੇ ਹਾਂ । ਇਸ ਫ਼ਲ ਦਾ ਸੇਵਨ ਕਰਨ ਨਾਲ ਸਰੀਰ ਵਿਚ ਚਰਬੀ ਦੀ ਮਾਤਰਾ ਘੱਟ ਹੋ ਜਾਂਦੀ ਹੈ ।

ਅਨਾਰ

ਅਨਾਰ ਵਿਚ ਫਾਈਬਰ , ਵਿਟਾਮਿਨ , ਆਇਰਨ , ਪੋਟਾਸ਼ੀਅਮ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ , ਜੋਂ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰ ਦਿੰਦੇ ਹਨ । ਅਨਾਰ ਖੂਨ ਨੂੰ ਪਤਲਾ ਕਰਨ ਵਿਚ ਮਦਦ ਕਰਦਾ ਹੈ । ਇਸ ਨਾਲ ਕੋਲੇਸਟ੍ਰਾਲ ਕਾਬੂ ਵਿਚ ਰਹਿੰਦਾ ਹੈ , ਅਨਾਰ ਦਾ ਸੇਵਨ ਦਿਲ ਦੇ ਰੋਗੀਆਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ । ਅਨਾਰ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ । ਅਨਾਰ ਭਾਰ ਨੂੰ ਘੱਟ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਅਨਾਰ ਦਾ ਸੇਵਨ ਕਰਨ ਨਾਲ ਕੈਂਸਰ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

 


Harinder Kaur

Content Editor

Related News