ਦਵਾਈਆਂ ਖਾਣ ਵਾਲੇ ਸਾਵਧਾਨ! ਪੰਜਾਬ ''ਚ 11 Medicines ਨੂੰ ਲੈ ਕੇ ਹੋ ਗਿਆ ਵੱਡਾ ਖ਼ੁਲਾਸਾ (ਵੀਡੀਓ)
Saturday, Oct 25, 2025 - 10:27 AM (IST)
ਚੰਡੀਗੜ੍ਹ : ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੀ ਸਤੰਬਰ 2025 ਦੀ ਰਿਪੋਰਟ ਦੇ ਮੁਤਾਬਕ ਕੁੱਲ 112 ਦਵਾਈਆਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਇਨ੍ਹਾਂ 'ਚੋਂ 11 ਪੰਜਾਬ 'ਚ ਬਣਾਈਆਂ ਗਈਆਂ ਦਵਾਈਆਂ ਵੀ ਸ਼ਾਮਲ ਹਨ। ਇਹ ਦਵਾਈਆਂ ਪੇਟ ਦਰਦ, ਬੁਖ਼ਾਰ, ਦਿਲ ਦੀ ਬੀਮਾਰੀ, ਕੈਂਸਰ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਮਾ, ਇਨਫੈਕਸ਼ਨ, ਦਰਦ, ਸੋਜ, ਅਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ।
ਇਨ੍ਹਾਂ ਦਵਾਈਆਂ 'ਚ ਤਿੰਨ ਕਫ ਸਿਰਪ ਵੀ ਸ਼ਾਮਲ ਹਨ। ਇਹ ਵੀ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ 8 ਦਵਾਈਆਂ 'ਤੇ ਰੋਕ ਲਾਈ ਜਾ ਚੁੱਕੀ ਹੈ। ਸਭ ਤੋਂ ਵੱਧ ਦਵਾਈਆਂ 49 ਹਿਮਾਚਲ ਪ੍ਰਦੇਸ਼ ਦੀਆਂ ਫੇਲ੍ਹ ਹੋਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੀਆਂ ਧੀਆਂ ਨੂੰ ਮਾਨ ਸਰਕਾਰ ਦਾ ਤੋਹਫ਼ਾ, ਵਿਦਿਆਰਥੀਆਂ ਨੂੰ ਵੀ ਮਿਲੀ ਵੱਡੀ ਰਾਹਤ
ਇਸ ਤੋਂ ਇਲਾਵਾ 16 ਗੁਜਰਾਤ 'ਚ, 12 ਉੱਤਰਾਖੰਡ 'ਚ, 11 ਪੰਜਾਬ 'ਚ ਅਤੇ 6 ਮੱਧ ਪ੍ਰਦੇਸ਼ ਜਾਂ ਹੋਰ ਸੂਬਿਆਂ ਨਾਲ ਸਬੰਧਿਤ ਹਨ। ਇਸ ਲਈ ਸਾਰੇ ਮੈਡੀਕਲ ਅਤੇ ਹਸਪਤਾਲਾਂ ਨੂੰ ਇਨ੍ਹਾਂ ਦਵਾਈਆਂ 'ਤੇ ਤੁਰੰਤ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਜਿਨ੍ਹਾਂ ਫਾਰਮਾ ਕੰਪਨੀਆਂ ਵਲੋਂ ਇਹ ਦਵਾਈਆਂ ਬਣਾਈਆਂ ਗਈਆਂ ਹਨ, ਉਹ ਵੀ ਜਾਂਚ ਦੇ ਘੇਰੇ 'ਚ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
