ਮੁਲਾਜ਼ਮਾਂ ਦੀ ਹਾਜ਼ਰੀ ਤੇ ਤਨਖ਼ਾਹਾਂ ਨੂੰ ਲੈ ਕੇ ਨਵੇਂ ਹੁਕਮ, ਇਕ ਨਵੰਬਰ ਤੋਂ ਲਾਗੂ ਹੋਵੇਗਾ ਸਿਸਟਮ
Sunday, Oct 26, 2025 - 09:42 AM (IST)
ਚੰਡੀਗੜ੍ਹ (ਮਨਪ੍ਰੀਤ) : ਨਗਰ ਨਿਗਮ ਦੇ ਸਾਰੇ ਵਿੰਗਾਂ ਅਤੇ ਡਵੀਜ਼ਨਾਂ ਲਈ ਇਕ ਨਵੰਬਰ ਤੋਂ ਫੇਸ਼ੀਅਲ ਆਥੰਟੀਕੇਸ਼ਨ ਆਧਾਰ ਬੇਸਡ ਬਾਇਓਮੈਟ੍ਰਿਕ ਅਟੈਂਡੈਂਸ ਸਿਸਟਮ (ਏ. ਈ. ਬੀ. ਏ. ਐੱਸ.) ਲਾਗੂ ਕੀਤਾ ਜਾਵੇਗਾ। ਇਹ ਪਹਿਲ ਕਦਮੀ ਹਾਜ਼ਰੀ ਮਾਰਕਿੰਗ ਲਈ ਨਿੱਜੀ ਸਮਾਰਟਫੋਨ ਰਾਹੀਂ ਚਿਹਰੇ ਦੀ ਪ੍ਰਮਾਣਿਕਤਾ ਦੀ ਵਰਤੋਂ ਨੂੰ ਲਾਜ਼ਮੀ ਬਣਾਏਗੀ, ਜੋ ਇਕ ਆਧੁਨਿਕ, ਸਹੀ ਅਤੇ ਜਵਾਬਦੇਹ ਹਾਜ਼ਰੀ ਵਿਧੀ ਨੂੰ ਯਕੀਨੀ ਬਣਾਉਂਦੀ ਹੈ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਏ. ਈ. ਬੀ.ਏ. ਐੱਸ. ਪ੍ਰਣਾਲੀ ਦੀ ਪ੍ਰਗਤੀ ਅਤੇ ਕਾਰਜਸ਼ੀਲ ਤਿਆਰੀ ਦੀ ਸਮੀਖਿਆ ਕੀਤੀ ਅਤੇ ਸਖ਼ਤ ਅਤੇ ਤੁਰੰਤ ਪਾਲਣਾ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ।
ਇਹ ਵੀ ਪੜ੍ਹੋ : ਦਵਾਈਆਂ ਖਾਣ ਵਾਲੇ ਸਾਵਧਾਨ! ਪੰਜਾਬ 'ਚ 11 Medicines ਨੂੰ ਲੈ ਕੇ ਹੋ ਗਿਆ ਵੱਡਾ ਖ਼ੁਲਾਸਾ (ਵੀਡੀਓ)
ਜਾਣਕਾਰੀ ਅਨੁਸਾਰ ਨਿਗਮ ’ਚ ਇਸ ਸਮੇਂ 10,930 ਮੁਲਾਜ਼ਮ ਹਨ ਅਤੇ ਵਿਕਸਿਤ ਬਾਇਓਮੈਟ੍ਰਿਕ ਹਾਜ਼ਰੀ ਪੋਰਟਲ ’ਤੇ ਰਜਿਸਟਰਡ ਹਨ। ਉਹ ਸਾਰੇ ਅਧਿਕਾਰੀ, ਜਿਨ੍ਹਾਂ ਨੇ ਅਜੇ ਤੱਕ ਰਜਿਸਟਰ ਨਹੀਂ ਕੀਤਾ ਹੈ, ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੀ ਰਜਿਸਟ੍ਰੇਸ਼ਨ ਸੱਤ ਦਿਨਾਂ ਦੇ ਅੰਦਰ ਪੂਰੀ ਕਰ ਲੈਣ। ਇਹ ਨਿਯਮ ਸਾਰੇ ਐੱਮ. ਸੀ. ਸੀ. ਮੁਲਾਜ਼ਮਾਂ ਲਈ ਲਾਜ਼ਮੀ ਹੈ, ਜਿਨ੍ਹਾਂ ’ਚ ਨਿਯਮਤ, ਠੇਕੇ ’ਤੇ ਰੱਖੇ, ਆਊਟਸੋਰਸ ਕੀਤੇ ਤੇ ਫੀਲਡ ਸਟਾਫ਼ ਸ਼ਾਮਲ ਹੈ।
ਇਹ ਵੀ ਹੁਕਮ ਦਿੱਤਾ ਗਿਆ ਕਿ ਸਾਰੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਇਕ ਨਵੰਬਰ ਤੋਂ ਉਨ੍ਹਾਂ ਦੇ ਬਾਇਓਮੈਟ੍ਰਿਕ ਹਾਜ਼ਰੀ ਰਿਕਾਰਡਾਂ ਨਾਲ ਸਖ਼ਤੀ ਨਾਲ ਜੋੜੀਆਂ ਜਾਣਗੀਆਂ। ਨਿਗਮ ਦੀ ਆਈ. ਟੀ. ਸ਼ਾਖਾ ਨੇ ਪਹਿਲਾਂ ਹੀ ਹਰ ਵਿੰਗ, ਸ਼ਾਖਾ ਤੇ ਡਵੀਜ਼ਨ ਦੇ ਸਾਰੇ ਨੋਡਲ ਅਫ਼ਸਰਾਂ/ਸਿੰਗਲ ਪੁਆਇੰਟ ਆਫ਼ ਕੰਟੈਕਟ (ਐੱਸ. ਪੀ. ਓ. ਸੀ.) ਲਈ ਵਿਆਪਕ ਸਿਖਲਾਈ ਸੈਸ਼ਨ ਕਰਵਾਏ ਹਨ ਤਾਂ ਜੋ ਸੁਚਾਰੂ ਅਤੇ ਇਕਸਾਰ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਸਾਰੇ ਰਜਿਸਟਰਡ ਮੁਲਾਜ਼ਮਾਂ ਨੂੰ ਹਾਜ਼ਰੀ ਪੋਰਟਲ ’ਤੇ ਸਹੀ ਰਿਕਾਰਡ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ 31 ਅਕਤੂਬਰ ਤੱਕ ਆਪਣੇ ਬਾਇਓਮੈਟ੍ਰਿਕ ਅਤੇ ਸੇਵਾ ਵੇਰਵਿਆਂ, ਜਿਸ ’ਚ ਉਨ੍ਹਾਂ ਦੀ ਤਾਇਨਾਤੀ ਦੀ ਜਗ੍ਹਾ ਵੀ ਸ਼ਾਮਲ ਹੈ, ਨੂੰ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
