Health Tips: ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਕਰੋ ਇਹ ਕਸਰਤ, ਹੋਣਗੇ ਹੋਰ ਵੀ ਬੇਹੱਦ ਲਾਭ

08/10/2022 12:50:44 PM

PunjabKesariਨਵੀਂ ਦਿੱਲੀ- ਸਿਹਤਮੰਦ ਸਰੀਰ ਲਈ ਕਸਰਤ ਕਿੰਨੀ ਜ਼ਰੂਰੀ ਹੁੰਦੀ ਹੈ। ਇਹ ਹਰ ਕੋਈ ਜਾਣਦਾ ਹੈ। ਤੁਸੀਂ ਕਈ ਤਰ੍ਹਾਂ ਦੀਆਂ ਕਸਰਤਾਂ ਦੇ ਬਾਰੇ ਸੁਣਿਆ ਹੋਵੇਗਾ, ਜਿਸ 'ਚੋਂ ਐਰੋਬਿਕ ਕਸਰਤ ਵੀ ਕਾਫੀ ਪ੍ਰਸਿੱਧ ਹੈ। ਪਰ ਕੀ ਤੁਸੀਂ ਐਰੋਬਿਕ ਕਸਰਤ ਦੇ ਫਾਇਦਿਆਂ ਬਾਰੇ ਸੁਣਿਆ ਹੈ। ਅੱਜ ਤੁਹਾਨੂੰ ਦੱਸਾਂਗੇ ਕਿ ਐਰੋਬਿਕ ਕਸਰਤ ਕੀ ਹੁੰਦੀ ਹੈ ਅਤੇ ਇਸ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋਣਗੇ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...

PunjabKesari
ਕੀ ਹੈ ਐਨਾਰੋਬਿਕ ਕਸਰਤ?
ਐਨਾਰੋਬਿਕ ਕਸਰਤ ਐਰੋਬਿਕ ਕਸਰਤ ਤੋਂ ਥੋੜ੍ਹੀ ਵੱਖਰੀ ਹੁੰਦੀ ਹੈ। ਇਸ ਕਸਰਤ 'ਚ ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ,ਵੇਟ ਲਿਫਟਿੰਗ, ਸਰਕਿਟ ਟ੍ਰੇਨਿੰਗ, ਪਿਲਾਟੇ ਯੋਗਾ ਅਤੇ ਕਈ ਤਰ੍ਹਾਂ ਦੀ ਸਟ੍ਰੈਂਥ ਟ੍ਰੇਨਿੰਗ ਸ਼ਾਮਲ ਹੁੰਦੀ ਹੈ।ਐਰੋਬਿਕ ਅਤੇ ਐਨਾਰੋਬਿਕ ਕਸਰਤ ਦੋਵੇਂ ਹੀ ਕਾਰਡੀਓਵਸਕੁਲਰ ਬੀਮਾਰੀਆਂ ਨੂੰ ਘੱਟ ਕਰਨ 'ਚ ਸਹਾਇਤਾ ਕਰਦੀ ਹੈ। ਇਨ੍ਹਾਂ ਦੋਵਾਂ ਕਸਰਤਾਂ ਦੇ ਵਰਕਆਊਟ 'ਚ ਇੰਟੈਂਸਿਟੀਸ ਇੰਟਰਵਲ ਅਤੇ ਕਸਰਤ 'ਚ ਥੋੜ੍ਹਾ ਫਰਕ ਹੁੰਦਾ ਹੈ।

PunjabKesari
ਬਾਡੀ ਦੇ ਗਲੂਕੋਜ਼ ਨੂੰ ਬ੍ਰੇਕਡਾਊਟ ਕਰਕੇ ਮਿਲਦੀ ਹੈ ਊਰਜਾ
ਇਹ ਇਕ ਅਜਿਹੀ ਫਿਜ਼ੀਕਲ ਐਕਟੀਵਿਟੀ ਹੁੰਦੀ ਹੈ ਜਿਸ 'ਚ ਊਰਜਾ ਆਕਸੀਜਨ ਦੇ ਨਾਲ ਨਹੀਂ ਸਗੋਂ ਸਰੀਰ 'ਚ ਪਾਏ ਜਾਣ ਵਾਲੇ ਗਲੂਕੋਜ਼ ਨੂੰ ਬ੍ਰੇਕਡਾਊਨ ਕਰਕੇ ਮਿਲਦੀ ਹੈ। ਇਹ ਕਸਰਤ ਘੱਟ ਸਮੇਂ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਵਰਕਆਊਟ ਨੂੰ ਕਰਨ 'ਚ ਥੋੜ੍ਹੇ ਹੀ ਸਮੇਂ 'ਚ ਕਾਫੀ ਐਨਰਜੀ ਨਿਕਲ ਜਾਂਦੀ ਹੈ। ਇਸ ਕਸਰਤ 'ਚ ਆਕਸੀਜਨ ਦੀ ਸਪਲਾਈ ਤੋਂ ਜ਼ਿਆਦਾ ਆਕਸੀਜਨ ਦੀ ਲੋੜ ਹੁੰਦੀ ਹੈ। ਇਸ ਨਾਲ ਸਰੀਰ ਆਕਸੀਜਨ ਦੀ ਥਾਂ ਗਲੂਕੋਜ਼ ਨੂੰ ਐਨਰਜੀ ਲਈ ਇਸਤੇਮਾਲ ਕਰਦੀ ਹੈ। ਇਸ ਕਸਰਤ 'ਚ ਐਨਰਜੀ ਵੀ ਗਲੂਕੋਜ਼ ਤੋਂ ਹੀ ਮਿਲਦੀ ਹੈ। ਜਦੋਂ ਤੁਹਾਡਾ ਸਰੀਰ ਇੰਟੈਂਸ ਵਰਕਆਊਟ ਕਰਦਾ ਹੈ ਤਾਂ ਮਸਲ ਸੈਲਸ 'ਚ ਗਲੂਕੋਜ਼ ਆਉਂਦਾ ਹੈ ਅਤੇ ਇਸ ਗਲੂਕੋਜ਼ ਨਾਲ ਬਾਡੀ ਨੂੰ ਐਨਰਜੀ ਮਿਲਦੀ ਹੈ। ਐਨਾਰੋਬਿਕ ਕਸਰਤ ਨਾਲ ਸਰੀਰ 'ਚੋਂ ਕਾਫੀ ਲੈਕਟਿਕ ਐਸਿਡ ਨਿਕਲਦਾ ਹੈ ਜਿਸ ਕਾਰਨ ਵਰਕਆਊਟ ਤੋਂ ਬਾਅਦ ਮਾਸਪੇਸ਼ੀਆਂ 'ਚ ਕਾਫੀ ਥਕਾਵਟ ਆ ਜਾਂਦੀ ਹੈ।  

PunjabKesari
ਕਿਹੜੀਆਂ ਕਸਰਤਾਂ ਐਨਾਬੋਰਿਕ ਹੁੰਦੀਆਂ ਹਨ?
-ਵੇਟ ਲਿਫਟਿੰਗ
-ਜੰਪਿੰਗ ਅਤੇ ਸਿਕਪਿੰਗ।
-ਸਿਪ੍ਰੰਟਿੰਗ ਕਰਨਾ।
-ਸਾਈਕਲ ਚਲਾਉਣਾ।
-ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ।

PunjabKesari

ਇਸ ਕਸਰਤ ਦੇ ਫਾਇਦੇ 
-ਐਨਾਰੋਬਿਕ ਕਸਰਤ ਕਰਨ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੇ ਵਰਕਆਊਟ 'ਚ ਫਿਟ ਹੋ ਸਕਦੇ ਹਨ। ਇਸ ਨੂੰ ਕਰਨ ਨਾਲ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਜਿਸ ਦੇ ਬਾਅਦ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕਆਊਟ ਕਰ ਸਕਦੇ ਹੋ। 
-ਇਸ ਕਸਰਤ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਜਿਸ ਨਾਲ ਤੁਸੀਂ ਹੱਡੀਆਂ ਨਾਲ ਸਬੰਧਤ ਸਮੱਸਿਆਵਾਂ ਤੋਂ ਬਚ ਸਕਦੇ ਹੋ। 
-ਵੇਟ ਮੈਂਟੇਨ ਰਹਿੰਦਾ ਹੈ ਅਤੇ ਹਾਈ ਇੰਟੈਂਸਿਟੀ ਇੰਟਰਵੈੱਲ ਟ੍ਰੇਨਿੰਗ ਨਾਲ ਤੁਸੀਂ ਆਪਣੇ ਢਿੱਡ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ। 
-ਸਰੀਰ ਨੂੰ ਮਜ਼ਬੂਤੀ ਮਿਲਦੀ ਹੈ। ਜੇਕਰ ਤੁਸੀਂ ਆਪਣਾ ਸਰੀਰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਇਹ ਵਰਕਆਊਟ ਕਰ ਸਕਦੇ ਹੋ।

PunjabKesari


Aarti dhillon

Content Editor

Related News