ਸਿਰਫ਼ ਪ੍ਰੈਗਨੈਂਸੀ 'ਚ ਹੀ ਨਹੀਂ ਸਗੋਂ ਇਨ੍ਹਾਂ ਸਮੱਸਿਆਵਾਂ 'ਚ ਵੀ ਨੁਕਸਾਨਦਾਇਕ ਹੁੰਦੈ 'ਪਪੀਤੇ ਦਾ ਸੇਵਨ'

Friday, Oct 14, 2022 - 04:46 PM (IST)

ਸਿਰਫ਼ ਪ੍ਰੈਗਨੈਂਸੀ 'ਚ ਹੀ ਨਹੀਂ ਸਗੋਂ ਇਨ੍ਹਾਂ ਸਮੱਸਿਆਵਾਂ 'ਚ ਵੀ ਨੁਕਸਾਨਦਾਇਕ ਹੁੰਦੈ 'ਪਪੀਤੇ ਦਾ ਸੇਵਨ'

ਨਵੀਂ ਦਿੱਲੀ (ਬਿਊਰੋ) - ਵਿਟਾਮਿਨ, ਫਾਈਬਰ ਤੇ ਖਣਿਜਾਂ ਨਾਲ ਭਰਪੂਰ ਪਪੀਤਾ ਅਜਿਹਾ ਫਲ ਹੈ, ਜੋ ਸਾਲ ਦੇ ਬਾਰਾਂ ਮਹੀਨੇ ਉਪਲਬਧ ਰਹਿੰਦਾ ਹੈ। ਇਸ ਦੇ ਸੇਵਨ ਨਾਲ ਭਾਰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਪਪੀਤਾ ਸ਼ੂਗਰ, ਦਿਲ ਅਤੇ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਨੂੰ ਫਲ ਦੇ ਰੂਪ 'ਚ ਖਾਣ ਤੋਂ ਇਲਾਵਾ ਸਲਾਦ ਅਤੇ ਜੂਸ ਦੇ ਰੂਪ 'ਚ ਵੀ ਵਰਤਿਆ ਜਾ ਸਕਦਾ ਹੈ। ਇੰਨੇ ਸਾਰੇ ਫ਼ਾਇਦਿਆਂ ਨਾਲ ਭਰਪੂਰ ਹੋਣ ਦੇ ਬਾਵਜੂਦ ਵੀ ਪਪੀਤੇ ਦਾ ਸੇਵਨ ਕੁਝ ਲੋਕਾਂ ਲਈ ਨੁਕਸਾਨਦਾਇਕ ਹੈ। ਇਸ ਲਈ ਜੇਕਰ ਤੁਸੀਂ ਵੀ ਇੱਥੇ ਦੱਸੀਆਂ ਗਈਆਂ ਸਮੱਸਿਆਵਾਂ ਨਾਲ ਜੂਝ ਰਹੇ ਹੋ ਤਾਂ ਪਪੀਤੇ ਦਾ ਸੇਵਨ ਕਰਨਾ ਨਾ ਭੁੱਲੋ।

ਗਰਭ ਅਵਸਥਾ ਦੌਰਾਨ :- ਗਰਭਵਤੀ ਔਰਤਾਂ ਨੂੰ ਪਪੀਤੇ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਅਜਿਹਾ ਇਸ ਲਈ ਹੈ ਕਿਉਂਕਿ ਕੱਚੇ ਜਾਂ ਅੱਧੇ ਪੱਕੇ ਪਪੀਤੇ 'ਚ ਲੇਟੈਕਸ ਅਤੇ ਪਪੈਨ ਹੁੰਦੇ ਹਨ, ਜੋ ਅਣਜੰਮੇ ਬੱਚੇ ਲਈ ਨੁਕਸਾਨਦੇਹ ਹੁੰਦੇ ਹਨ। ਇਸ ਕਾਰਨ ਪ੍ਰੀ-ਮੈਚਿਓਰ ਡਲਿਵਰੀ ਹੋ ਸਕਦੀ ਹੈ।

ਗੁਰਦੇ ਦੀ ਪੱਥਰੀ 'ਚ :- ਕਿਡਨੀ ਸਟੋਨ ਦੇ ਮਰੀਜ਼ਾਂ ਨੂੰ ਵੀ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪਪੀਤਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜਿਸ ਦਾ ਬਹੁਤ ਜ਼ਿਆਦਾ ਸੇਵਨ ਪੱਥਰੀ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਪਪੀਤਾ ਖਾਣ ਨਾਲ ਕੈਲਸ਼ੀਅਮ ਆਕਸਲੇਟ ਦੀ ਸਥਿਤੀ ਪੈਦਾ ਹੋ ਸਕਦੀ ਹੈ, ਗੁਰਦੇ 'ਚ ਮੌਜੂਦ ਪੱਥਰੀ ਵੀ ਵੱਡੀ ਹੋ ਸਕਦੀ ਹੈ।

ਕੋਈ ਐਲਰਜੀ ਹੈ ਤਾਂ :- ਪਪੀਤੇ ਦਾ ਸੇਵਨ ਉਨ੍ਹਾਂ ਲੋਕਾਂ ਲਈ ਵੀ ਹਾਨੀਕਾਰਕ ਹੈ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੁੰਦੀ ਹੈ। ਪਪੀਤੇ 'ਚ ਚਿਟੀਨੇਜ਼ ਐਂਜ਼ਾਈਮ ਹੁੰਦਾ ਹੈ, ਜੋ ਲੈਟੇਕਸ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ। ਇਸ ਕਾਰਨ ਛਿੱਕਾਂ ਦੇ ਨਾਲ-ਨਾਲ ਸਾਹ ਲੈਣ 'ਚ ਤਕਲੀਫ਼ ਅਤੇ ਅੱਖਾਂ ਦੀਆਂ ਸਮੱਸਿਆਵਾਂ ਹੋਣ ਦਾ ਖ਼ਤਰਾ ਵੀ ਵੱਧ ਸਕਦਾ ਹੈ।

ਹਾਈਪੋਗਲਾਈਸੀਮੀਆ ਵਾਲੇ ਮਰੀਜ਼ :- ਉਨ੍ਹਾਂ ਲੋਕਾਂ ਨੂੰ ਵੀ ਪਪੀਤਾ ਨਹੀਂ ਖਾਣਾ ਚਾਹੀਦਾ, ਜਿਨ੍ਹਾਂ ਦਾ ਬਲੱਡ ਸ਼ੂਗਰ ਘੱਟ ਰਹਿੰਦਾ ਹੈ। ਭਾਵ ਹਾਈਪੋਗਲਾਈਸੀਮੀਆ ਵਾਲੇ ਮਰੀਜ਼। ਅਜਿਹਾ ਇਸ ਲਈ ਕਿਉਂਕਿ ਇਸ 'ਚ ਐਂਟੀ-ਹਾਈਪੋਗਲਾਈਸੀਮਿਕ ਭਾਵ ਗਲੂਕੋਜ਼ ਘੱਟ ਕਰਨ ਵਾਲੇ ਪਦਾਰਥ ਹੁੰਦੇ ਹਨ, ਜੋ ਸਥਿਤੀ ਨੂੰ ਖ਼ਤਰਨਾਕ ਬਣਾ ਸਕਦਾ ਹੈ।

 ਆਓ ਹੁਣ ਜਾਣਦੇ ਹਾਂ ਪਪੀਤੇ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ...

1. ਕਬਜ਼ ਦੀ ਸਮੱਸਿਆ ਦੂਰ ਕਰੇ
ਪਪੀਤੇ ਦੀ ਵਰਤੋਂ ਕਰਨ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਗੈਸ, ਪੇਟ 'ਚ ਦਰਦ ਅਤੇ ਉਲਟੀ ਆਦਿ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

2. ਸਰੀਰਕ ਖਾਰਸ਼ ਤੋਂ ਆਰਾਮ
ਕੱਚੇ ਪਪੀਤੇ ਦਾ ਰਸ ਜੇਕਰ ਖਾਜ, ਖੁਜਲੀ, ਦਾਦ 'ਤੇ ਲਗਾਇਆ ਜਾਵੇ ਤਾਂ ਜਲਦ ਆਰਾਮ ਮਿਲਦਾ ਹੈ।

3. ਕੈਂਸਰ ਦੇ ਖਤਰੇ ਨੂੰ ਘਟਾਉਂਦਾ
ਪਪੀਤੇ ਵਿਚ ਪਾਏ ਜਾਣ ਵਾਲੇ ਵੱਖ-ਵੱਖ ਅੰਜਾਇਮ ਕੈਂਸਰ ਦੇ ਖਤਰੇ ਨੂੰ ਦੂਰ ਕਰਦੇ ਹਨ।

4. ਬਵਾਸੀਰ ਤੋਂ ਆਰਾਮ
ਹਰ ਰੋਜ਼ ਸਵੇਰੇ ਖਾਲੀ ਪੇਟ ਪਪੀਤਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਬਵਾਸੀਰ ਤੋਂ ਆਰਾਮ ਮਿਲਦਾ ਹੈ।ਪਾਈਲਸ ਦੇ ਮਰੀਜ਼ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

5. ਮਾਹਾਵਾਰੀ ਦੇ ਦਰਦ ਨੂੰ ਕਰੇ ਦੂਰ
ਮਾਹਾਵਾਰੀ 'ਚ ਹੋਣ ਵਾਲਾ ਦਰਦ ਬਹੁਤ ਹੀ ਜਾਨਲੇਵਾ ਹੁੰਦਾ ਹੈ ਅਤੇ ਅਜਿਹੇ 'ਚ ਪਪੀਤੇ ਦੀ ਵਰਤੋਂ ਨਾਲ ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

6. ਖੂਨ ਦੀ ਕਮੀ ਨੂੰ ਕਰਦਾ ਦੂਰ
ਪਪੀਤਾ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਇਸ ਲਈ ਸਰੀਰ 'ਚ ਖੂਨ ਦੀ ਕਮੀ ਹੋਣ 'ਤੇ ਰੋਜ਼ਾਨਾ ਪਪੀਤੇ ਦੀ ਵਰਤੋਂ ਕਰੋ।

7. ਪਾਚਨ ਸ਼ਕਤੀ ਨੂੰ ਰੱਖਦਾ ਠੀਕ
ਪਾਚਨ ਤੰਤਰ ਲਈ ਪਪੀਤੇ ਨੂੰ ਸਭ ਤੋਂ ਵਧੀਆ ਆਪਸ਼ਨ ਮੰਨਿਆ ਜਾਂਦਾ ਹੈ। ਕਦੇ-ਕਦੇ ਅਸੀਂ ਜੰਕ ਫੂਡ ਜਾਂ ਤੇਲ ਵਾਲਾ ਖਾਣਾ ਖਾਣ ਨੂੰ ਮਜਬੂਰ ਹੁੰਦੇ ਹਾਂ ਤਾਂ ਅਜਿਹੇ 'ਚ ਰੋਜ਼ ਇਕ ਪਪੀਤਾ ਅਜਿਹੇ ਭੋਜਨ ਤੋਂ ਹੋਣ ਵਾਲੇ ਨੁਕਸਾਨ ਤੋਂ ਸਰੀਰ ਨੂੰ ਬਚਾਏ ਰੱਖਦਾ ਹੈ ਕਿਉਂਕਿ ਇਸ 'ਚ ਫਾਈਬਰ ਦੇ ਨਾਲ-ਨਾਲ ਪਪੈਨ ਨਾਂ ਦਾ ਇਕ ਐਨਜ਼ਾਈਮ ਪਾਇਆ ਜਾਂਦਾ ਹੈ, ਜੋ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ।


author

sunita

Content Editor

Related News